Sat, Dec 21, 2024
Whatsapp

India Want Evidence In Nijjar Murder : ਮੁੜ ਨਿੱਝਰ ਨੂੰ ਲੈ ਕੇ ਭਾਰਤ ਨੇ ਕੈਨੇਡਾ ਤੋਂ ਕੀਤੇ ਸਵਾਲ, ਕਿਹਾ- ਨਿੱਝਰ ਦੇ ਕਤਲ ਨਾਲ ਜੁੜੇ ਸਬੂਤ ਪੇਸ਼ ਕਰੇ ਕੈਨੇਡਾ

ਭਾਰਤ ਨੇ ਟਰੂਡੋ ਸਰਕਾਰ ਦੇ ਉੱਚ ਸੁਰੱਖਿਆ ਅਧਿਕਾਰੀਆਂ ਨੂੰ ਕਿਹਾ ਹੈ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਦੇ ਦੋਸ਼ਾਂ ਅਤੇ ਜਾਂਚ ਏਜੰਸੀ ਆਰਸੀਐਮਪੀ ਦੀ ਹੁਣ ਤੱਕ ਦੀ ਰਿਪੋਰਟ ਵਿੱਚ ਭਾਰੀ ਅੰਤਰ ਹੈ। ਅਜਿਹੇ 'ਚ ਉਨ੍ਹਾਂ ਨੂੰ ਆਪਣੇ ਸਿਆਸੀ ਫਾਇਦੇ ਲਈ ਏਜੰਸੀ ਦੀ ਵਰਤੋਂ ਨਹੀਂ ਕਰਨੀ ਚਾਹੀਦੀ।

Reported by:  PTC News Desk  Edited by:  Aarti -- October 13th 2024 12:26 PM
India Want Evidence In Nijjar Murder :  ਮੁੜ ਨਿੱਝਰ ਨੂੰ ਲੈ ਕੇ ਭਾਰਤ ਨੇ ਕੈਨੇਡਾ ਤੋਂ ਕੀਤੇ ਸਵਾਲ, ਕਿਹਾ- ਨਿੱਝਰ ਦੇ ਕਤਲ ਨਾਲ ਜੁੜੇ ਸਬੂਤ ਪੇਸ਼ ਕਰੇ ਕੈਨੇਡਾ

India Want Evidence In Nijjar Murder : ਮੁੜ ਨਿੱਝਰ ਨੂੰ ਲੈ ਕੇ ਭਾਰਤ ਨੇ ਕੈਨੇਡਾ ਤੋਂ ਕੀਤੇ ਸਵਾਲ, ਕਿਹਾ- ਨਿੱਝਰ ਦੇ ਕਤਲ ਨਾਲ ਜੁੜੇ ਸਬੂਤ ਪੇਸ਼ ਕਰੇ ਕੈਨੇਡਾ

India Want Evidence In Nijjar Murder :  ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਕੀਤੇ ਜਾਣ ਤੋਂ ਬਾਅਦ ਕੈਨੇਡਾ ਨਾਲ ਚੱਲ ਰਹੇ ਤਣਾਅ ਦਰਮਿਆਨ ਭਾਰਤ ਨੇ ਜਸਟਿਨ ਟਰੂਡੋ ਦੀ ਸਰਕਾਰ ਨੂੰ ਸਖ਼ਤ ਸੰਦੇਸ਼ ਦਿੱਤਾ ਹੈ। ਭਾਰਤ ਨੇ ਕੈਨੇਡਾ ਨੂੰ ਕਿਹਾ ਹੈ ਕਿ ਪ੍ਰਧਾਨ ਮੰਤਰੀ ਟਰੂਡੋ ਮੋਦੀ ਸਰਕਾਰ 'ਤੇ ਅਜਿਹੇ ਬੇਬੁਨਿਆਦ ਦੋਸ਼ ਨਹੀਂ ਲਗਾ ਸਕਦੇ ਹਨ। ਉਨ੍ਹਾਂ ਨੂੰ ਨਿੱਝਰ ਦੇ ਕਤਲ ਨਾਲ ਸਬੰਧਤ ਠੋਸ ਸਬੂਤ ਪੇਸ਼ ਕਰਨੇ ਪੈਣਗੇ। ਭਾਰਤ ਨੇ ਕਿਹਾ ਹੈ ਕਿ ਉਸ ਨੂੰ ਸਿਆਸੀ ਫਾਇਦੇ ਲਈ ਆਪਣੀਆਂ ਜਾਂਚ ਏਜੰਸੀਆਂ ਨੂੰ ਹੁਕਮ ਦੇਣਾ ਬੰਦ ਕਰ ਦੇਣਾ ਚਾਹੀਦਾ ਹੈ।

ਭਾਰਤ ਨੇ ਟਰੂਡੋ ਸਰਕਾਰ ਦੇ ਉੱਚ ਸੁਰੱਖਿਆ ਅਧਿਕਾਰੀਆਂ ਨੂੰ ਕਿਹਾ ਹੈ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਦੇ ਦੋਸ਼ਾਂ ਅਤੇ ਜਾਂਚ ਏਜੰਸੀ ਆਰਸੀਐਮਪੀ ਦੀ ਹੁਣ ਤੱਕ ਦੀ ਰਿਪੋਰਟ ਵਿੱਚ ਭਾਰੀ ਅੰਤਰ ਹੈ। ਅਜਿਹੇ 'ਚ ਉਨ੍ਹਾਂ ਨੂੰ ਆਪਣੇ ਸਿਆਸੀ ਫਾਇਦੇ ਲਈ ਏਜੰਸੀ ਦੀ ਵਰਤੋਂ ਨਹੀਂ ਕਰਨੀ ਚਾਹੀਦੀ।

ਦੱਸ ਦਈਏ ਕਿ 11 ਅਕਤੂਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਜਸਟਿਨ ਟਰੂਡੋ ਦੀ ਆਸੀਆਨ ਕਾਨਫਰੰਸ ਦੌਰਾਨ ਮੁਲਾਕਾਤ ਹੋਈ ਸੀ। ਟਰੂਡੋ ਨੇ ਆਪਣੇ ਮੀਡੀਆ ਨੂੰ ਦੱਸਿਆ ਸੀ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਗੱਲ ਕੀਤੀ ਹੈ। ਇਸ ਦੇ ਨਾਲ ਹੀ ਇਸ ਮੁਲਾਕਾਤ 'ਚ ਦੋਵਾਂ ਨੇ ਹੱਥ ਵੀ ਨਹੀਂ ਮਿਲਾਇਆ ਸੀ।

ਦੱਸ ਦਈਏ ਕਿ 18 ਜੂਨ 2023 ਨੂੰ ਨਿੱਝਰ ਦੇ ਕਤਲ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਰਿਸ਼ਤੇ ਕਾਫੀ ਤਣਾਅਪੂਰਨ ਹਨ। ਜਸਟਿਨ ਟਰੂਡੋ ਭਾਰਤ 'ਤੇ ਕਈ ਵਾਰ ਬੇਬੁਨਿਆਦ ਇਲਜ਼ਾਮ ਲਗਾ ਚੁੱਕੇ ਹਨ। ਕੈਨੇਡਾ ਵਿੱਚ ਅਗਲੇ ਸਾਲ ਆਮ ਚੋਣਾਂ ਵੀ ਹੋਣ ਜਾ ਰਹੀਆਂ ਹਨ। ਜਸਟਿਨ ਟਰੂਡੋ ਪਹਿਲਾਂ ਹੀ ਗਰਮ ਖਿਆਲੀਆਂ ਦੇ ਸਮਰਥਕ ਰਹੇ ਹਨ। ਪਰ ਚੋਣਾਂ ਅਤੇ ਵੋਟ ਬੈਂਕ ਨੂੰ ਦੇਖਦੇ ਹੋਏ ਉਸ ਨੇ ਗਰਮ ਖਿਆਲੀਆਂ ਪ੍ਰਤੀ ਵਧੇਰੇ ਹਮਦਰਦੀ ਦਿਖਾਉਣੀ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : Mohali News : ਮਸ਼ਹੂਰ ਐਰੋਪੋਲਿਸ ਸਿਟੀ ਦੇ ਮਾਲਕ ਤਜਿੰਦਰ ਸਿੰਘ ਭਾਟੀਆ ਦੀ ਪਤਨੀ ਨੂੰ ਪੁਲਿਸ ਨੇ ਲਿਆ ਹਿਰਾਸਤ ’ਚ, ਜਾਣੋ ਕੀ ਹੈ ਮਾਮਲਾ

- PTC NEWS

Top News view more...

Latest News view more...

PTC NETWORK