Ind vs Aus Perth Test : ਪਰਥ ਟੈਸਟ 'ਚ ਹੋਈ ਬੁਮਰਾਹ...ਬੁਮਰਾਹ ! ਆਸਟ੍ਰੇਲੀਆ 'ਚ ਮਾਰਿਆ 'ਪੰਜਾ', ਕਪਿਲ ਦੇਵ ਦੇ ਰਿਕਾਰਡ ਦੀ ਕੀਤੀ ਬਰਾਬਰੀ
Ind vs Aus BGT Trophy 2024 : ਪਰਥ ਟੈਸਟ 'ਚ ਟੀਮ ਇੰਡੀਆ ਦੀ ਕਪਤਾਨੀ ਕਰ ਰਹੇ ਭਾਰਤੀ ਤੇਜ਼ ਗੇਂਦਬਾਜ਼ ਅਤੇ ਕਾਰਜਕਾਰੀ ਕਪਤਾਨ ਜਸਪ੍ਰੀਤ ਬੁਮਰਾਹ ਨੇ ਆਸਟ੍ਰੇਲੀਆ ਦੀ ਧਰਤੀ 'ਤੇ ਨਵਾਂ ਰਿਕਾਰਡ ਬਣਾਇਆ ਹੈ। ਪਰਥ ਟੈਸਟ ਮੈਚ ਦੇ ਦੂਜੇ ਦਿਨ ਬੁਮਰਾਹ ਨੇ ਐਲੇਕਸ ਕੈਰੀ ਦਾ ਸ਼ਿਕਾਰ ਕਰਕੇ ਮਹਾਨ ਗੇਂਦਬਾਜ਼ਾਂ ਨੂੰ ਪਿੱਛੇ ਛੱਡ ਦਿੱਤਾ।
ਪਰਥ ਟੈਸਟ ਦੇ ਪਹਿਲੇ ਦਿਨ ਭਾਰਤੀ ਟੀਮ ਪਹਿਲੀ ਪਾਰੀ 'ਚ 150 ਦੌੜਾਂ 'ਤੇ ਹੀ ਢੇਰ ਹੋ ਗਈ। ਜਵਾਬ 'ਚ ਆਸਟ੍ਰੇਲੀਆ ਨੇ ਪਹਿਲੇ ਦਿਨ ਦੀ ਖੇਡ ਖਤਮ ਹੋਣ ਤੱਕ 7 ਵਿਕਟਾਂ ਗੁਆ ਕੇ 67 ਦੌੜਾਂ ਬਣਾ ਲਈਆਂ ਸਨ।
ਪਹਿਲੇ ਹੀ ਦਿਨ ਬੁਮਰਾਹ ਨੇ 4 ਵਿਕਟਾਂ ਲੈ ਕੇ ਆਸਟ੍ਰੇਲੀਆਈ ਕੈਂਪ 'ਚ ਸਨਸਨੀ ਮਚਾ ਦਿੱਤੀ ਸੀ। ਹੁਣ ਦੂਜੇ ਦਿਨ ਦਾ ਖੇਡ ਸ਼ੁਰੂ ਹੁੰਦੇ ਹੀ ਜਸਪ੍ਰੀਤ ਬੁਮਰਾਹ ਨੇ ਇਤਿਹਾਸ ਰਚ ਦਿੱਤਾ ਹੈ। ਬੁਮਰਾਹ ਨੇ ਪਹਿਲਾਂ ਹੀ ਟੈਸਟ ਮੈਚ 'ਚ 5 ਵਿਕਟਾਂ ਲੈ ਕੇ ਹਲਚਲ ਮਚਾ ਦਿੱਤੀ ਹੈ।
ਟੈਸਟ ਕ੍ਰਿਕਟ 'ਚ ਇਹ ਉਸ ਦਾ 11ਵਾਂ 5 ਵਿਕਟ ਹੈ। ਇੰਨਾ ਹੀ ਨਹੀਂ ਆਸਟ੍ਰੇਲੀਆ ਦੇ ਘਰ ਦੂਜੀ ਵਾਰ ਟੈਸਟ ਮੈਚ ਦੀ ਇਕ ਪਾਰੀ 'ਚ ਅੱਧੀ ਟੀਮ ਨੂੰ ਆਊਟ ਕਰਨ ਦਾ ਵੱਡਾ ਕਾਰਨਾਮਾ ਕੀਤਾ ਹੈ। ਇਸ ਤੋਂ ਪਹਿਲਾਂ ਬੁਮਰਾਹ ਨੇ ਦਸੰਬਰ 2018 'ਚ ਮੈਲਬੋਰਨ ਟੈਸਟ ਮੈਚ ਦੀ ਇਕ ਪਾਰੀ 'ਚ 6 ਵਿਕਟਾਂ ਲੈਣ ਦਾ ਕਾਰਨਾਮਾ ਕੀਤਾ ਸੀ।
ਇਸ 5 ਵਿਕਟਾਂ ਦੀ ਬਦੌਲਤ ਬੁਮਰਾਹ ਨੇ ਹੁਣ ਕਪਿਲ ਦੇਵ ਦੇ ਮਹਾਨ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਬੁਮਰਾਹ ਹੁਣ ਸੇਨਾ (ਦੱਖਣੀ ਅਫਰੀਕਾ, ਇੰਗਲੈਂਡ, ਨਿਊਜ਼ੀਲੈਂਡ ਅਤੇ ਆਸਟ੍ਰੇਲੀਆ) ਦੇਸ਼ਾਂ ਵਿੱਚ ਸਭ ਤੋਂ ਵੱਧ 5 ਵਿਕਟਾਂ ਲੈਣ ਦੇ ਮਾਮਲੇ ਵਿੱਚ ਕਪਿਲ ਦੇਵ ਦੇ ਬਰਾਬਰ ਪਹੁੰਚ ਗਿਆ ਹੈ। ਦੋਵਾਂ ਗੇਂਦਬਾਜ਼ਾਂ ਨੇ ਸੇਨਾ ਦੇਸ਼ਾਂ ਵਿੱਚ 7-7 5 ਵਿਕਟਾਂ ਆਪਣੇ ਨਾਮ ਕੀਤੀਆਂ ਹਨ।5⃣-wicket haul! ✅
Jasprit Bumrah's 11th in Test cricket ???? ????
A cracking start to the morning for #TeamIndia on Day 2 ???? ????
Live ▶️ https://t.co/gTqS3UPruo#AUSvIND pic.twitter.com/1YNs653kiX — BCCI (@BCCI) November 23, 2024
SENA ਦੇਸ਼ਾਂ ਵਿੱਚ ਸਭ ਤੋਂ ਵੱਧ 5 ਵਿਕਟਾਂ ਲੈਣ ਵਾਲੇ ਭਾਰਤੀ ਗੇਂਦਬਾਜ਼
7 ਵਾਰ - ਜਸਪ੍ਰੀਤ ਬੁਮਰਾਹ (51 ਪਾਰੀਆਂ)*
7 ਵਾਰ - ਕਪਿਲ ਦੇਵ (62 ਪਾਰੀਆਂ)
ਬੁਮਰਾਹ ਨੇ ਟੈਸਟ 'ਚ ਸਭ ਤੋਂ ਵੱਧ 5 ਵਿਕਟਾਂ ਲੈਣ ਦੇ ਮਾਮਲੇ 'ਚ ਇਸ਼ਾਂਤ ਸ਼ਰਮਾ ਅਤੇ ਜ਼ਹੀਰ ਖਾਨ ਦੀ ਬਰਾਬਰੀ ਕਰ ਲਈ ਹੈ।
ਤਿੰਨੋਂ ਗੇਂਦਬਾਜ਼ਾਂ ਨੇ 11-11 ਵਾਰ ਟੈਸਟ ਮੈਚ ਦੀ ਇੱਕ ਪਾਰੀ ਵਿੱਚ 5 ਵਿਕਟਾਂ ਲੈਣ ਦਾ ਮਹਾਨ ਕਾਰਨਾਮਾ ਹਾਸਲ ਕੀਤਾ ਹੈ। ਹੁਣ ਬੁਮਰਾਹ ਦਾ ਟੀਚਾ ਦੂਜੀ ਪਾਰੀ ਵਿੱਚ ਵੀ 5 ਵਿਕਟਾਂ ਲੈਣ ਦਾ ਹੋਵੇਗਾ। ਅਜਿਹਾ ਕਰਕੇ ਉਹ ਇਸ਼ਾਂਤ ਅਤੇ ਜ਼ਹੀਰ ਖਾਨ ਨੂੰ ਪਿੱਛੇ ਛੱਡ ਦੇਵੇਗਾ।
- PTC NEWS