Cowdung Online Sale : ਲੋਹੜੀ ’ਤੇ ਪਾਥੀਆਂ ਦੀ ਵਧੀ ਮੰਗ; ਮਾਰਕੀਟ ਨਾਲੋਂ ਆਨਲਾਈਨ ਮਹਿੰਗੀ ਵਿਕ ਰਹੀ ਪਾਥੀਆਂ
Cowdung Online Sale : ਲੋਹੜੀ ਹਾੜੀ ਦੀਆਂ ਫਸਲਾਂ ਦੀ ਕਟਾਈ ਅਤੇ ਸਰਦੀਆਂ ਦੇ ਅੰਤ ਨੂੰ ਦਰਸਾਉਂਦੀ ਹੈ। ਇਸ ਦਿਨ, ਲੋਹੜੀ ਮਾਤਾ ਦੀ ਪੂਜਾ ਕੀਤੀ ਜਾਂਦੀ ਹੈ। ਸ਼ਾਮ ਨੂੰ, ਦੋਸਤ, ਰਿਸ਼ਤੇਦਾਰ ਅਤੇ ਪਰਿਵਾਰਕ ਮੈਂਬਰ ਇਕੱਠੇ ਹੁੰਦੇ ਹਨ ਅਤੇ ਅੱਗ ਬਾਲਦੇ ਹਨ, ਅੱਗ ਦੇ ਦੁਆਲੇ ਚੱਕਰ ਲਗਾਉਂਦੇ ਹਨ ਅਤੇ ਅੱਗ ਵਿੱਚ ਗੁੜ, ਮੂੰਗਫਲੀ, ਰੇਵੜੀ, ਗਜਕ, ਪੌਪਕੌਰਨ ਆਦਿ ਚੜ੍ਹਾਉਂਦੇ ਹਨ।
ਇਸ ਸਮੇਂ ਲੋਹਰੀ ’ਤੇ ਪਾਥੀਆਂ ਦੀ ਮੰਗ ਵੀ ਵਧ ਗਈ ਹੈ। ਪਰ ਇਹ ਪਾਥੀਆਂ ਆਨਲਾਈਨ ਹੋਰ ਵੀ ਜਿਆਦਾ ਮਹਿੰਗੀ ਵਿਕ ਰਹੀਆਂ ਹਨ। ਜੀ ਹਾਂ ਬਾਜ਼ਾਰ ਨਾਲੋਂ ਆਨਲਾਈਨ 10 ਗੁਣਾਂ ਵੱਧ ਪਾਥੀਆਂ ਵਿਕ ਰਹੀਆਂ ਹਨ। ਜਿਨ੍ਹਾਂ ਦੀਆਂ ਕੀਮਤਾਂ ਹੈਰਾਨ ਕਰਨ ਵਾਲੀਆਂ ਹਨ।
ਜੇਕਰ ਬਾਜ਼ਾਰਾਂ ਦੀ ਗੱਲ ਕਰੀਏ ਤਾਂ ਇੱਥੇ ਪਾਥੀਆਂ 10 ਰੁਪਏ ਦੀ ਵਿਕ ਰਹੀ ਹੈ ਜਦਕਿ ਆਨਲਾਈਨ 100 ਰੁਪਏ ਤੋਂ ਵੱਧ ਦੀ ਵਿਕ ਰਹੀ ਹੈ। ਜਿਆਦਾਤਰ ਲੋਕ ਆਨਲਾਈਨ ਪਾਥੀਆਂ ਮੰਗਵਾਉਂਦੇ ਹਨ। ਜਿਨ੍ਹਾਂ ਨੂੰ ਇਸ ਨੂੰ ਖਰੀਦਣ ਲਈ ਵਾਧੂ ਕੀਮਤ ਅਦਾ ਕਰਨਾ ਪੈ ਰਹੀ ਹੈ।
- PTC NEWS