ਟਰਾਈਡੈਂਟ ਗਰੁੱਪ ਦੇ ਟਿਕਾਣਿਆਂ 'ਤੇ ਇਨਕਮ ਟੈਕਸ ਵਿਭਾਗ ਵੱਲੋਂ ਛਾਪੇਮਾਰੀ
ਲੁਧਿਆਣਾ: ਇਨਕਮ ਟੈਕਸ ਵਿਭਾਗ ਟਰਾਈਡੈਂਟ ਗਰੁੱਪ ਦੇ ਟਿਕਾਣਿਆਂ 'ਤੇ ਛਾਪੇਮਾਰੀ ਕਰ ਰਿਹਾ ਹੈ। ਇਹ ਛਾਪੇਮਾਰੀ ਦੇਸ਼ ਭਰ ਵਿੱਚ ਚੱਲ ਰਹੀ ਹੈ। ਟਰਾਈਡੈਂਟ ਗਰੁੱਪ ਧਾਗਾ, ਘਰੇਲੂ ਟੈਕਸਟਾਈਲ, ਪੇਪਰ ਅਤੇ ਸਟੇਸ਼ਨਰੀ, ਕੈਮੀਕਲਜ਼ ਅਤੇ ਅਡੈਪਟਿਵ ਪਾਵਰ ਦੇ ਸੈਕਟਰਾਂ ਵਿੱਚ ਕੰਮ ਕਰਦਾ ਹੈ, ਇਸਦੀਆਂ ਨਿਰਮਾਣ ਸਹੂਲਤਾਂ ਬੁਧਨੀ, ਮੱਧ ਪ੍ਰਦੇਸ਼, ਬਰਨਾਲਾ ਅਤੇ ਧੌਲਾ, ਪੰਜਾਬ ਵਿੱਚ ਸਥਿਤ ਹਨ।
ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਮਨੀ ਲਾਂਡਰਿੰਗ ਰੋਕੂ ਕਾਨੂੰਨ ਦੇ ਤਹਿਤ ਇੱਕ ਮਾਮਲੇ ਵਿੱਚ ਜੰਮੂ, ਕਠੂਆ ਅਤੇ ਪਠਾਨਕੋਟ ਵਿੱਚ ਵੱਖ-ਵੱਖ ਥਾਵਾਂ 'ਤੇ ਸਥਿਤ ਆਰਬੀ ਐਜੂਕੇਸ਼ਨਲ ਟਰੱਸਟ ਦੇ ਅੱਠ ਕੰਪਲੈਕਸਾਂ ਦੀ ਤਲਾਸ਼ੀ ਲੈ ਰਿਹਾ ਹੈ। ਈਡੀ ਮੁਤਾਬਿਕ ਇਹ ਛਾਪੇਮਾਰੀ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਵੱਲੋਂ ਜਾਂਚ ਕੀਤੇ ਜਾ ਰਹੇ ਕੇਸ ਦੇ ਆਧਾਰ ’ਤੇ ਕੀਤੀ ਗਈ ਹੈ।
- PTC NEWS