Wed, Jan 15, 2025
Whatsapp

Soaked Dry Fruits : ਸੁੱਕੇ ਮੇਵੇਆਂ ਨੂੰ ਕਿਸ 'ਚ ਭਿਓ ਕੇ ਖਾਣ ਨਾਲ ਸਿਹਤ ਨੂੰ ਜ਼ਿਆਦਾ ਫਾਇਦੇ ਹੁੰਦੇ ਹਨ ਦੁੱਧ ਜਾਂ ਪਾਣੀ? ਜਾਣੋ

ਸੁੱਕੇ ਮੇਵੇ ਨੂੰ ਭਿਓ ਕੇ ਖਾਣੇ ਚਾਹੀਦੇ ਹਨ। ਇਸ ਨਾਲ ਸਿਹਤ ਨੂੰ ਬਹੁਤ ਫਾਇਦੇ ਹੁੰਦੇ ਹਨ। ਸੁੱਕੇ ਮੇਵੇਆਂ ਨੂੰ ਕਿਸ 'ਚ ਭਿਓ ਕੇ ਖਾਣ ਨਾਲ ਸਿਹਤ ਨੂੰ ਜ਼ਿਆਦਾ ਫਾਇਦੇ ਹੁੰਦੇ ਹਨ ਦੁੱਧ ਜਾਂ ਪਾਣੀ ? ਜਾਣੋ

Reported by:  PTC News Desk  Edited by:  Dhalwinder Sandhu -- August 04th 2024 04:04 PM
Soaked Dry Fruits : ਸੁੱਕੇ ਮੇਵੇਆਂ ਨੂੰ ਕਿਸ 'ਚ ਭਿਓ ਕੇ ਖਾਣ ਨਾਲ ਸਿਹਤ ਨੂੰ ਜ਼ਿਆਦਾ ਫਾਇਦੇ ਹੁੰਦੇ ਹਨ ਦੁੱਧ ਜਾਂ ਪਾਣੀ? ਜਾਣੋ

Soaked Dry Fruits : ਸੁੱਕੇ ਮੇਵੇਆਂ ਨੂੰ ਕਿਸ 'ਚ ਭਿਓ ਕੇ ਖਾਣ ਨਾਲ ਸਿਹਤ ਨੂੰ ਜ਼ਿਆਦਾ ਫਾਇਦੇ ਹੁੰਦੇ ਹਨ ਦੁੱਧ ਜਾਂ ਪਾਣੀ? ਜਾਣੋ

Soaked Dry Fruits : ਸੁੱਕੇ ਮੇਵੇਆਂ ਦਾ ਸੇਵਨ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਕਿਉਂਕਿ ਇਨ੍ਹਾਂ 'ਚ ਭਰਪੂਰ ਮਾਤਰਾ 'ਚ ਪੋਸ਼ਟਿਕ ਤੱਤ ਜਿਵੇ ਕੈਲਸ਼ੀਅਮ, ਮੈਗਨੀਸ਼ੀਅਮ, ਪੋਟਾਸ਼ੀਅਮ, ਜ਼ਿੰਕ, ਆਇਰਨ, ਵਿਟਾਮਿਨ ਈ, ਬੀ12, ਡੀ ਅਤੇ ਓਮੇਗਾ 3 ਫੈਟੀ ਐਸਿਡ ਪਾਏ ਜਾਂਦੇ ਹਨ। ਇਹ ਸਾਰੇ ਪੋਸ਼ਟਿਕ ਤੱਤ ਸਿਹਤ ਲਈ ਜ਼ਰੂਰੀ ਹੁੰਦੇ ਹਨ। ਇਸ ਲਈ ਮਾਹਿਰ ਅਕਸਰ ਸੁੱਕੇ ਮੇਵੇ ਨੂੰ ਭਿਓ ਕੇ ਖਾਣ ਦੀ ਸਲਾਹ ਦਿੰਦੇ ਹਨ। ਇਸ ਨਾਲ ਸਿਹਤ ਨੂੰ ਬਹੁਤ ਫਾਇਦੇ ਹੁੰਦੇ ਹਨ। ਪਰ ਹੁਣ ਮਨ 'ਚ ਇਹ ਸਵਾਲ ਆਉਂਦਾ ਹੈ ਕੀ ਪਰ ਸੁੱਕੇ ਮੇਵੇਆਂ ਨੂੰ ਕਿਸ 'ਚ ਭਿਓ ਕੇ ਖਾਣ ਨਾਲ ਸਿਹਤ ਨੂੰ ਜ਼ਿਆਦਾ ਫਾਇਦੇ ਹੁੰਦੇ ਹਨ ਦੁੱਧ ਜਾਂ ਪਾਣੀ ? 

ਸੁੱਕੇ ਮੇਵੇਆਂ ਨੂੰ ਪਾਣੀ 'ਚ ਭਿਓਣਾ


ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਪਾਣੀ 'ਚ ਭਿਓ ਕੇ ਸੁੱਕੇ ਮੇਵੇ ਖਾਣ ਨਾਲ ਫਾਈਟਿਕ ਐਸਿਡ ਘੱਟ ਹੁੰਦਾ ਹੈ। ਇਹ ਐਸਿਡ ਸਾਡੇ ਪੇਟ ਲਈ ਬਹੁਤ ਹਾਨੀਕਾਰਕ ਹੁੰਦਾ ਹੈ। ਮਾਹਿਰਾਂ ਮੁਤਾਬਕ ਇਹ ਫਾਈਟਿਕ ਐਸਿਡ ਬਦਹਜ਼ਮੀ ਦਾ ਕਾਰਨ ਬਣ ਸਕਦੇ ਹਨ। ਵੈਸੇ ਵੀ ਪਾਣੀ 'ਚ ਭਿਓ ਕੇ ਸੁੱਕੇ ਮੇਵੇ ਖਾਣ ਨਾਲ ਪੋਸ਼ਕ ਤੱਤ ਵਧਦੇ ਹਨ। ਇਸ ਲਈ ਪਾਣੀ 'ਚ ਭਿਓ ਕੇ ਸੁੱਕੇ ਮੇਵੇ ਖਾਣਾ ਜ਼ਿਆਦਾ ਫਾਇਦੇਮੰਦ ਹੁੰਦਾ ਹੈ।

ਸੁੱਕੇ ਮੇਵੇਆਂ ਨੂੰ ਦੁੱਧ 'ਚ ਭਿਓਣਾ

ਮਾਹਿਰਾਂ ਮੁਤਾਬਕ ਜੇਕਰ ਤੁਸੀਂ 1 ਘੰਟੇ ਦੇ ਅੰਦਰ ਸੁੱਕੇ ਮੇਵੇ ਖਾਣਾ ਚਾਹੁੰਦੇ ਹੋ ਤਾਂ ਇਨ੍ਹਾਂ ਨੂੰ ਦੁੱਧ 'ਚ ਭਿਓ ਕੇ ਖਾਓ। ਜੋ ਲੋਕ ਸਾਧਾਰਨ ਦੁੱਧ ਪੀਣਾ ਪਸੰਦ ਨਹੀਂ ਕਰਦੇ ਉਹ ਇਸ 'ਚ ਸੁੱਕੇ ਮੇਵੇ ਮਿਲਾ ਕੇ ਪੀ ਸਕਦੇ ਹਨ। ਇਸ ਨਾਲ ਦੁੱਧ ਦਾ ਸਵਾਦ ਵੀ ਵਧੇਗਾ ਅਤੇ ਸਿਹਤ ਨੂੰ ਹੋਰ ਵੀ ਫਾਇਦੇ ਹੋਣਗੇ। ਨਾਲ ਹੀ ਸੁੱਕੇ ਮੇਵੇ ਦੁੱਧ 'ਚ ਮਿਲਾ ਕੇ ਖਾਣ ਨਾਲ ਸਰੀਰ ਨੂੰ ਪ੍ਰੋਟੀਨ, ਕੈਲਸ਼ੀਅਮ ਅਤੇ ਮਿਨਰਲਸ ਜ਼ਿਆਦਾ ਮਿਲਦੇ ਹਨ। ਇਸ ਨਾਲ ਭਾਰ ਵਧਾਉਣ 'ਚ ਵੀ ਮਦਦ ਮਿਲਦੀ ਹੈ।

ਕਿਸ 'ਚ ਭਿਓ ਕੇ ਖਾਣੇ ਚਾਹੀਦੇ ਹਨ?

ਸੁੱਕੇ ਮੇਵੇਆਂ ਨੂੰ ਪਾਣੀ ਜਾਂ ਦੁੱਧ ਵਿੱਚ ਭਿਓ ਕੇ ਖਾਓ, ਇਹ ਹਰ ਵਿਅਕਤੀ ਦੀ ਜ਼ਰੂਰਤ 'ਤੇ ਨਿਰਭਰ ਕਰਦਾ ਹੈ। ਜੋ ਲੋਕ ਰੋਜ਼ਾਨਾ ਸੁੱਕੇ ਮੇਵੇ ਖਾਣਾ ਚਾਹੁੰਦੇ ਹਨ ਜਾਂ ਕਿਸੇ ਵੀ ਤਰ੍ਹਾਂ ਦੀ ਡਾਕਟਰੀ ਸਥਿਤੀ ਹੈ, ਤਾਂ ਇਸ ਬਾਰੇ ਆਪਣੇ ਸਿਹਤ ਮਾਹਿਰ ਦੀ ਸਲਾਹ ਜ਼ਰੂਰ ਲਓ, ਬੇਸ਼ੱਕ ਸੁੱਕੇ ਮੇਵੇ ਖਾਣਾ ਸਿਹਤ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ, ਪਰ ਫਿਰ ਵੀ ਇਨ੍ਹਾਂ ਦਾ ਸੇਵਨ ਸੀਮਤ ਮਾਤਰਾ 'ਚ ਕਰਨਾ ਚਾਹੀਦਾ ਹੈ।

ਇਹ ਵੀ ਪੜ੍ਹੋ: Tips To Walking : ਗਲਤ ਤਰੀਕੇ ਨਾਲ ਸੈਰ ਕਰਨਾ ਕਰ ਸਕਦੈ ਨੁਕਸਾਨ, ਰੱਖੋ ਖਾਸ ਧਿਆਨ ? 

- PTC NEWS

Top News view more...

Latest News view more...

PTC NETWORK