Sun, May 11, 2025
Whatsapp

ਦਿੱਲੀ 'ਚ ਕਾਰ ਸਵਾਰ ਚਾਰ ਲੜਕਿਆਂ ਨੇ ਲੜਕੀ ਨੂੰ 4 ਕਿਲੋਮੀਟਰ ਤੱਕ ਘਸੀਟਿਆ, ਦਰਦਨਾਕ ਮੌਤ

Reported by:  PTC News Desk  Edited by:  Pardeep Singh -- January 01st 2023 06:24 PM
ਦਿੱਲੀ 'ਚ ਕਾਰ ਸਵਾਰ ਚਾਰ ਲੜਕਿਆਂ ਨੇ ਲੜਕੀ ਨੂੰ 4 ਕਿਲੋਮੀਟਰ ਤੱਕ ਘਸੀਟਿਆ, ਦਰਦਨਾਕ ਮੌਤ

ਦਿੱਲੀ 'ਚ ਕਾਰ ਸਵਾਰ ਚਾਰ ਲੜਕਿਆਂ ਨੇ ਲੜਕੀ ਨੂੰ 4 ਕਿਲੋਮੀਟਰ ਤੱਕ ਘਸੀਟਿਆ, ਦਰਦਨਾਕ ਮੌਤ

ਨਵੀਂ ਦਿੱਲੀ: ਦਿੱਲੀ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਨਵੇਂ ਸਾਲ ਦੇ ਜਸ਼ਨ ਦੌਰਾਨ ਕਾਰ ਵਿੱਚ ਸਵਾਰ 5 ਲੜਕਿਆ ਨੇ ਇੱਕ ਲੜਕੀ ਨੂੰ ਆਪਣੀ ਕਾਰ ਨਾਲ ਚਾਰ ਕਿਲੋਮੀਟਰ ਤੱਕ ਘਸੀਟਿਆ ਅਤੇ ਲੜਕੀ ਦੀ ਮੌਤ ਹੋ ਗਈ। ਇਹ ਜਾਣਕਾਰੀ ਦਿੱਲੀ ਪੁਲਿਸ ਦੇ ਡੀਸੀਪੀ ਹਰਿੰਦਰ ਸਿੰਘ ਨੇ ਦਿੱਤੀ।

ਡੀਸੀਪੀ ਹਰਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸ਼ਨੀਵਾਰ-ਐਤਵਾਰ ਦੀ ਦੁਪਹਿਰ ਕਰੀਬ 3 ਵਜੇ ਕਾਂਝਵਾਲਾ ਇਲਾਕੇ 'ਚ ਪੀ.ਸੀ.ਆਰ. ਨੂੰ ਦੱਸਿਆ ਗਿਆ ਕਿ ਸੜਕ ਦੇ ਕਿਨਾਰੇ ਇੱਕ ਲੜਕੀ ਨੰਗੀ ਪਈ ਹੈ। ਇਸ ਸੂਚਨਾ ਤੋਂ ਬਾਅਦ ਪੁਲਿਸ ਟੀਮ ਮੌਕੇ 'ਤੇ ਪਹੁੰਚੀ ਅਤੇ ਦੇਖਿਆ ਕਿ ਉਥੇ ਇਕ ਲੜਕੀ ਖੂਨ ਨਾਲ ਲੱਥਪੱਥ ਹਾਲਤ 'ਚ ਪਈ ਸੀ। ਲੜਕੀ ਦੇ ਸਰੀਰ 'ਤੇ ਕੋਈ ਕੱਪੜਾ ਨਹੀਂ ਸੀ। ਲਾਸ਼ ਦਾ ਬਹੁਤਾ ਹਿੱਸਾ ਸੜਕ 'ਤੇ ਰਗੜ ਕੇ ਗਾਇਬ ਹੋ ਗਿਆ ਸੀ। ਉਸ ਦੀ ਲਾਸ਼ ਸੜਕ ਦੇ ਵਿਚਕਾਰ ਪਈ ਸੀ।


ਇਸ ਮਾਮਲੇ 'ਚ ਜਦੋਂ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਇਕ 23 ਸਾਲਾ ਲੜਕੀ ਸਕੂਟੀ 'ਤੇ ਸਵਾਰ ਹੋ ਕੇ ਆਪਣੇ ਘਰ ਜਾ ਰਹੀ ਸੀ, ਇਸ ਦੌਰਾਨ ਇਕ ਕਾਰ 'ਚ ਸਵਾਰ 5 ਲੜਕੇ ਉਥੋਂ ਲੰਘੇ ਅਤੇ ਉਨ੍ਹਾਂ ਦੀ ਕਾਰ ਨਾਲ ਟੱਕਰ ਹੋ ਗਈ। ਇਸ ਤੋਂ ਬਾਅਦ ਕਾਰ ਲੜਕੀ ਨੂੰ ਸੁਲਤਾਨਪੁਰ ਤੋਂ ਕਾਂਝਵਾਲਾ ਇਲਾਕੇ ਤੱਕ ਕਰੀਬ 4 ਕਿਲੋਮੀਟਰ ਤੱਕ ਘਸੀਟ  ਕੇ ਲੈ ਗਈ। ਇਸ ਦੌਰਾਨ ਲੜਕੀ ਦੇ ਸਰੀਰ ਤੋਂ ਸਾਰੇ ਕੱਪੜੇ ਫੱਟ ਗਏ। ਲੜਕੀ ਦੇ ਸਰੀਰ 'ਤੇ ਕਾਫੀ ਸੱਟਾਂ ਸਨ ਇਸ ਤੋਂ ਬਾਅਦ ਉਸ ਦੀ ਮੌਤ ਹੋ ਗਈ।

- PTC NEWS

Top News view more...

Latest News view more...

PTC NETWORK