ਨਵੀਂ ਦਿੱਲੀ: ਹਿੰਡਬਰਗ ਦੀ ਰਿਪੋਰਟ ਤੋਂ ਬਾਅਦ ਅਡਾਨੀ ਗਰੁੱਪ ਦਾ ਵੱਡਾ ਨੁਕਸਾਨ ਹੋਇਆ ਹੈ। ਦੂਜੇ ਪਾਸੇ ਨਿਵੇਸ਼ ਧਾਰਕਾਂ ਦਾ ਇਸ ਗਰੁੱਪ ਉੱਤੋਂ ਵਿਸਵਾਸ਼ ਵੀ ਘਟਿਆ ਹੈ।ਹੁਣ ਅਡਾਨੀ ਨੂੰ ਇਕ ਹੋਰ ਵੱਡਾ ਝਟਕਾ ਲੱਗਿਆ ਹੈ। ਅਡਾਨੀ ਪਾਵਰ ਲਿਮਟਿਡ 7,017 ਕਰੋੜ ਰੁਪਏ ਵਿੱਚ ਡੀਬੀ ਪਾਵਰ ਦੀ ਥਰਮਲ ਪਾਵਰ ਜਾਇਦਾਦ ਖਰੀਦਣ ਦਾ ਸੌਦਾ ਪੂਰਾ ਕਰਨ ਵਿੱਚ ਅਸਫਲ ਰਹੀ ਹੈ। ਡੀਬੀ ਪਾਵਰ ਸਮਝੌਤਾ ਪੂਰਾ ਨਾ ਹੋ ਸਕਿਆਅਡਾਨੀ ਪਾਵਰ ਨੇ ਬੁੱਧਵਾਰ ਨੂੰ ਸਟਾਕ ਮਾਰਕੀਟ ਨੂੰ ਕਿਹਾ ਹੈ ਕਿ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ 18 ਅਗਸਤ 2022 ਦੇ ਐਮਓਯੂ ਦੇ ਤਹਿਤ ਆਖਰੀ ਮਿਤੀ ਲੰਘ ਗਈ ਹੈ। ਅਡਾਨੀ ਪਾਵਰ ਨੇ ਪਹਿਲਾਂ ਅਗਸਤ 2022 ਵਿੱਚ ਦੱਸਿਆ ਸੀ ਕਿ ਉਸਨੇ ਡੀਬੀ ਪਾਵਰ ਲਿਮਟਿਡ ਦੀ ਪ੍ਰਾਪਤੀ ਲਈ ਇੱਕ ਸਮਝੌਤਾ ਕੀਤਾ ਹੈ। ਕੰਪਨੀ ਦਾ ਛੱਤੀਸਗੜ੍ਹ ਵਿੱਚ 1200 ਮੈਗਾਵਾਟ ਸਮਰੱਥਾ ਦਾ ਇੱਕ ਥਰਮਲ ਪਾਵਰ ਪਲਾਂਟ ਹੈ।ਡੀਬੀ ਪਾਵਰ ਸੈਕਟਰ ਦਾ ਸੌਦਾ ਹੱਥੋਂ ਨਿਕਲਿਆਦੱਸ ਦੇਈਏ ਕਿ ਅਮਰੀਕੀ ਫਰਮ ਹਿੰਡਨਬਰਗ ਰਿਸਰਚ ਨੇ ਅਡਾਨੀ ਗਰੁੱਪ 'ਤੇ ਧੋਖਾਧੜੀ ਦਾ ਇਲਜ਼ਾਮ ਲਗਾਇਆ ਹੈ। ਉਸ ਤੋਂ ਬਾਅਦ ਵਿਰੋਧੀ ਪਾਰਟੀਆਂ ਨੇ ਵੀ ਇਹ ਮੁੱਦਾ ਸੰਸਦ ਵਿੱਚ ਉਠਾਇਆ ਅਤੇ ਸਾਂਝੀ ਸੰਸਦੀ ਕਮੇਟੀ ਤੋਂ ਜਾਂਚ ਦੀ ਮੰਗ ਕੀਤੀ। ਹਿੰਡਨਬਰਗ ਦੀ ਰਿਪੋਰਟ ਤੋਂ ਬਾਅਦ ਅਡਾਨੀ ਗਰੁੱਪ ਦੇ ਸ਼ੇਅਰਾਂ 'ਚ ਭਾਰੀ ਗਿਰਾਵਟ ਦਰਜ ਕੀਤੀ ਗਈ। ਡੀਬੀ ਪਾਵਰ ਦੀ ਪ੍ਰਾਪਤੀ ਲਈ ਸ਼ੁਰੂਆਤੀ ਸਮਝੌਤਾ 31 ਅਕਤੂਬਰ 2022 ਨੂੰ ਹੋਇਆ ਸੀ, ਇਸ ਤੋਂ ਬਾਅਦ ਸੌਦੇ ਨੂੰ ਪੂਰਾ ਕਰਨ ਦੀ ਆਖਰੀ ਤਰੀਕ ਚਾਰ ਵਾਰ ਵਧਾ ਦਿੱਤੀ ਗਈ ਹੈ।ਹਿੰਡਬਰਗ ਦੀ ਰਿਪੋਰਟ ਮਗਰੋਂ ਅਡਾਨੀ ਗੁਰੱਪ ਦਾ ਵੱਡਾ ਨੁਕਸਾਨਜ਼ਿਕਰਯੋਗ ਹੈ ਕਿ ਅਰਬਪਤੀਆਂ ਦੀ ਸੂਚੀ ਦੇ ਮੁਤਾਬਕ ਗੌਤਮ ਅਡਾਨੀ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ 'ਚ 23ਵੇਂ ਸਥਾਨ 'ਤੇ ਪਹੁੰਚ ਗਏ ਹਨ। ਇਸ ਦੇ ਨਾਲ ਹੀ ਉਸ ਦੀ ਸੰਪਤੀ 'ਚ ਜ਼ਬਰਦਸਤ ਗਿਰਾਵਟ ਆਈ ਹੈ। ਅਮੀਰਾਂ ਦੀ ਸੂਚੀ 'ਚ ਕਦੇ ਤੀਜੇ ਸਥਾਨ 'ਤੇ ਰਹਿਣ ਵਾਲਾ ਅਡਾਨੀ ਟਾਪ-20 ਦੀ ਸੂਚੀ 'ਚੋਂ ਬਾਹਰ ਹੋ ਗਿਆ ਹੈ। ਉਸ ਦੀ ਕੁੱਲ ਜਾਇਦਾਦ ਘਟ ਕੇ 52.7 ਬਿਲੀਅਨ ਡਾਲਰ ਰਹਿ ਗਈ ਹੈ। ਦੂਜੇ ਪਾਸੇ ਬੁੱਧਵਾਰ ਨੂੰ ਉਸ ਨੂੰ 1.6 ਬਿਲੀਅਨ ਦੇ ਘਾਟੇ ਨਾਲ ਫੋਰਬਸ ਦੀ ਵਿਨਰ ਅਤੇ ਲੂਜ਼ਰ ਸੂਚੀ ਵਿੱਚ ਸ਼ਾਮਲ ਕੀਤਾ ਗਿਆ।