ਚੰਡੀਗੜ੍ਹ 'ਚ ਰਾਕ ਗਾਰਡਨ ਘੁੰਮਣ ਵਾਲੇ ਸੈਲਾਨੀਆਂ ਲਈ ਅਹਿਮ ਖ਼ਬਰ, ਇਸ ਦੋ ਦਿਨ ਬੰਦ ਰਹੇਗਾ ਗਾਰਡਨ
ਚੰਡੀਗੜ੍ਹ : ਚੰਡੀਗੜ੍ਹ ਵਿਚ ਰਾਕ ਗਾਰਡਨ ਘੁੰਮਣ ਵਾਲੇ ਸੈਲਾਨੀਆਂ ਲਈ ਅਹਿਮ ਖ਼ਬਰ ਸਾਹਮਣੇ ਆ ਰਹੀ ਹੈ। ਯੂਟੀ ਪ੍ਰਸ਼ਾਸਨ ਵੱਲੋਂ ਚੰਡੀਗੜ੍ਹ ਦੇ ਰਾਕ ਗਾਰਡਨ ਨੂੰ 2 ਦਿਨ ਲਈ ਆਮ ਜਨਤਾ ਲਈ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ। ਜੀ-20 ਮੀਟਿੰਗ ਦੇ ਮੱਦੇਨਜ਼ਰ ਨੁਮਾਇੰਦਿਆਂ ਨੂੰ ਘੁਮਾਉਣ ਦੇ ਪ੍ਰੋਗਰਾਮ ਦੇ ਕਾਰਨ 30 ਅਤੇ 31 ਜਨਵਰੀ ਨੂੰ ਰਾਕ ਗਾਰਡਨ ਆਮ ਲੋਕਾਂ ਲਈ ਬੰਦ ਰੱਖਣ ਦਾ ਫ਼ੈਸਲਾ ਲਿਆ ਗਿਆ ਹੈ।
ਕਾਬਿਲੇਗੌਰ ਹੈ ਕਿ G-20 ਸੰਮੇਲਨ 20 ਦੇਸ਼ਾਂ ਦਾ ਸਮੂਹ ਹੁੰਦਾ ਹੈ, ਜਿਸ ਵਿੱਚ 20 ਦੇਸ਼ ਭਾਗ ਲੈਂਦੇ ਹਨ। G-20 ਸੰਮੇਲਨ ਵਿੱਚ ਚੰਡੀਗੜ੍ਹ ਕੌਮਾਂਤਰੀ ਵਿੱਤੀ ਢਾਂਚੇ 'ਤੇ 2 ਦਿਨਾਂ ਸਿਖਰ ਸੰਮੇਲਨ ਦੀ ਮੇਜ਼ਬਾਨੀ ਕਰਨ ਜਾ ਰਿਹਾ ਹੈ। ਇਹ ਮੀਟਿੰਗ 30 ਅਤੇ 31 ਜਨਵਰੀ ਨੂੰ ਹੋਟਲ ਲਲਿਤ ਵਿਖੇ ਰੱਖੀ ਗਈ ਹੈ ਅਤੇ ਵਿਦੇਸ਼ੀ ਡੈਲੀਗੇਟਾਂ ਲਈ ਚੰਡੀਗੜ੍ਹ ਪੂਰੀ ਤਰ੍ਹਾਂ ਸਜਿਆ ਹੋਇਆ ਹੈ। ਹਵਾਈ ਅੱਡੇ ਤੋਂ ਸ਼ਹਿਰ ਦੇ ਅੰਦਰ ਦਾਖਲ ਹੋਣ ਅਤੇ ਉਸ ਤੋਂ ਅੱਗੇ ਪੂਰੇ ਚੰਡੀਗੜ੍ਹ ਨੂੰ ਸਜਾਵਟ ਨਾਲ ਘੇਰਿਆ ਗਿਆ ਹੈ।
ਇਹ ਵੀ ਪੜ੍ਹੋ : ਮੱਧ ਪ੍ਰਦੇਸ਼ 'ਚ ਵਾਪਰਿਆ ਵੱਡਾ ਹਾਦਸਾ, ਭਾਰਤੀ ਹਵਾਈ ਫੌਜ ਦੇ ਸੁਖੋਈ-30 ਤੇ ਮਿਰਾਜ਼-2000 ਕਰੈਸ਼
ਚੰਡੀਗੜ੍ਹ ਦੇ ਮਹੱਤਵਪੂਰਨ ਥਾਵਾਂ 'ਤੇ ਜੀ-20 ਦੇਸ਼ਾਂ ਦੇ ਝੰਡੇ ਲਗਾਏ ਗਏ ਹਨ। ਸੈਕਟਰ 29 ਦੇ ਟ੍ਰਿਬਿਊਨ ਚੌਕ ਨੂੰ ਪੂਰੀ ਤਰ੍ਹਾਂ ‘ਵਿਦੇਸ਼ੀ ਝੰਡਿਆਂ’ ਨਾਲ ਸਜਾਇਆ ਗਿਆ ਹੈ। ਜਾਣਕਾਰੀ ਅਨੁਸਾਰ ਚੰਡੀਗੜ੍ਹ ਪ੍ਰਸ਼ਾਸਨ ਅਤੇ ਨਗਰ ਨਿਗਮ ਨੇ ਮਿਲ ਕੇ ਸ਼ਹਿਰ ਦੇ ਸੁੰਦਰੀਕਰਨ ਅਤੇ ਸਜਾਵਟ 'ਤੇ ਕਰੀਬ 30 ਲੱਖ ਰੁਪਏ ਖਰਚ ਕੀਤੇ ਹਨ।
- PTC NEWS