UK-India Young Professionals Scheme: ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਭਾਰਤੀਆਂ ਨੂੰ ਲੈ ਕੇ ਅਹਿਮ ਫੈਸਲਾ ਲਿਆ ਹੈ। ਇਸ ਫੈਸਲੇ ਨਾਲ ਦੋਵਾਂ ਮੁਲਕਾਂ ਵਿਚਾਲੇ ਦੋਸਤਾਨਾ ਸਬੰਧ ਵਧਣ ਦੀ ਸੰਭਾਵਨਾ ਹੈ। ਦਰਅਸਲ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਵੱਲੋਂ 3000 ਭਾਰਤੀਆਂ ਦੇ ਵੀਜ਼ੇ ਕਲੀਅਰ ਕੀਤੇ ਗਏ ਹਨ ਅਤੇ ਇਹ ਅਪੀਲ ਵੀ ਕੀਤੀ ਗਈ ਹੈ। ਇਹ ਪ੍ਰਕਿਰਿਆ ਹਰ ਸਾਲ ਦੁਹਰਾਈ ਜਾਵੇਗੀ। ਅਜਿਹੇ 'ਚ ਭਾਰਤ ਅਜਿਹੀ ਯੋਜਨਾ ਦਾ ਲਾਭ ਲੈਣ ਵਾਲਾ ਪਹਿਲਾ ਦੇਸ਼ ਬਣ ਗਿਆ ਹੈ। <blockquote class=twitter-tweet><p lang=en dir=ltr>Today the UK-India Young Professionals Scheme was confirmed, offering 3,000 places to 18–30 year-old degree educated Indian nationals to come to the UK to live and work for up to two years. <a href=https://t.co/K6LlSDLne4>pic.twitter.com/K6LlSDLne4</a></p>&mdash; UK Prime Minister (@10DowningStreet) <a href=https://twitter.com/10DowningStreet/status/1592673886864572417?ref_src=twsrc^tfw>November 16, 2022</a></blockquote> <script async src=https://platform.twitter.com/widgets.js charset=utf-8></script>2 ਸਾਲ ਲਈ ਕੰਮ ਕਰਨ ਦੀ ਪੇਸ਼ਕਸ਼ਯੂਕੇ-ਇੰਡੀਆ ਯੰਗ ਪ੍ਰੋਫੈਸ਼ਨਲ ਸਕੀਮ ਦੀ ਅੱਜ ਯੂਕੇ ਦੇ ਪੀਐਮਓ ਦੁਆਰਾ ਪੁਸ਼ਟੀ ਕੀਤੀ ਗਈ, ਜਿਸ ਵਿੱਚ 18 ਤੋਂ 30 ਸਾਲ ਦੀ ਉਮਰ ਦੇ ਪੜ੍ਹੇ-ਲਿਖੇ ਭਾਰਤੀਆਂ ਨੂੰ ਦੋ ਸਾਲਾਂ ਲਈ ਯੂਕੇ ਵਿੱਚ ਆਉਣ ਅਤੇ ਕੰਮ ਕਰਨ ਲਈ 3,000 ਸਥਾਨਾਂ ਦੀ ਪੇਸ਼ਕਸ਼ ਕੀਤੀ ਗਈ ਹੈ। ਇਸ ਖਾਸ ਫੈਸਲੇ ਦਾ ਕਾਰਨ ਭਾਰਤੀ ਮੂਲ ਦੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਨੂੰ ਦੱਸਿਆ ਜਾਂਦਾ ਹੈ। ਅਜਿਹੇ 'ਚ ਜਦੋਂ ਉਨ੍ਹਾਂ ਨੇ ਪਿਛਲੇ ਮਹੀਨੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਿਆ ਸੀ, ਉਦੋਂ ਤੋਂ ਹੀ ਅਜਿਹੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਸਨ।24 ਬਿਲੀਅਨ ਪੌਂਡ ਦਾ ਵਪਾਰਕ ਸੌਦਾਦੋਵਾਂ ਦੇਸ਼ਾਂ ਵਿਚਾਲੇ ਪਿਛਲੇ ਕੁੱਝ ਦਿਨਾਂ ਤੋਂ ਵਪਾਰਕ ਸਮਝੌਤਾ ਚੱਲ ਰਿਹਾ ਹੈ। ਅਜਿਹੇ 'ਚ ਜੇਕਰ ਕੋਈ ਸਮਝੌਤਾ ਹੋ ਜਾਂਦਾ ਹੈ ਤਾਂ ਇਹ ਭਾਰਤ ਦਾ ਕਿਸੇ ਯੂਰਪੀ ਦੇਸ਼ ਨਾਲ ਪਹਿਲਾ ਵਪਾਰਕ ਸਮਝੌਤਾ ਹੋਵੇਗਾ। ਇਹ ਵਪਾਰਕ ਸੌਦਾ 24 ਅਰਬ ਪੌਂਡ ਦਾ ਦੱਸਿਆ ਜਾਂਦਾ ਹੈ। ਬ੍ਰਿਟੇਨ ਵਾਲੇ ਪਾਸੇ ਤੋਂ ਕਿਹਾ ਗਿਆ ਕਿ ਪੂਰੇ ਬ੍ਰਿਟੇਨ ਦੇ ਵਿਦਿਆਰਥੀਆਂ ਦਾ ਇਕ ਚੌਥਾਈ ਹਿੱਸਾ ਭਾਰਤ ਤੋਂ ਹੈ, ਅਜਿਹੇ 'ਚ ਯੂਕੇ ਵਾਲੇ ਪਾਸੇ ਤੋਂ ਵੀ ਲਗਭਗ 95,000 ਹਜ਼ਾਰ ਨੌਕਰੀਆਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ।