Weather Update: 14 ਸੂਬਿਆਂ ਵਿੱਚ 7 ਦਿਨਾਂ ਤੱਕ ਪਵੇਗਾ ਭਾਰੀ ਮੀਂਹ, ਪਰ ਪੰਜਾਬ ’ਚ ਨਹੀਂ ਮਿਲੇਗੀ ਅਜੇ ਰਾਹਤ
Weather Update: ਕੇਰਲ 'ਚ ਦਾਖਲ ਹੋਣ ਤੋਂ ਬਾਅਦ ਮਾਨਸੂਨ ਹੌਲੀ-ਹੌਲੀ ਦੇਸ਼ ਦੇ ਬਾਕੀ ਹਿੱਸਿਆਂ 'ਚ ਫੈਲ ਰਿਹਾ ਹੈ। ਹਾਲਾਂਕਿ, ਇਸਦੀ ਰਫ਼ਤਾਰ ਮੱਧ ਵਿੱਚ ਹੌਲੀ ਹੋ ਗਈ। ਉੱਤਰ-ਪੱਛਮੀ ਮਾਨਸੂਨ ਇਸ ਸਮੇਂ ਨਵਸਾਰੀ, ਜਲਗਾਓਂ, ਅਕੋਲਾ, ਪੁਸਾਦ, ਰਾਮਾਗੁੰਡਮ, ਸੁਕਮਾ, ਮਲਕਾਨਗਿਰੀ, ਵਿਜ਼ਿਆਨਗਰਮ ਅਤੇ ਇਸਲਾਮਪੁਰ ਤੋਂ ਲੰਘ ਰਿਹਾ ਹੈ।
ਅਗਲੇ 24 ਘੰਟਿਆਂ ਦੌਰਾਨ ਤੇਲੰਗਾਨਾ ਅਤੇ ਛੱਤੀਸਗੜ੍ਹ ਦੇ ਕੁਝ ਹੋਰ ਹਿੱਸਿਆਂ ਵਿੱਚ ਅੱਗੇ ਵਧਣ ਲਈ ਹਾਲਾਤ ਅਨੁਕੂਲ ਹਨ। ਇਸ ਕਾਰਨ ਕਈ ਸੂਬਿਆਂ 'ਚ ਮਾਨਸੂਨ ਦੀ ਬਾਰਿਸ਼ ਸ਼ੁਰੂ ਹੋ ਜਾਵੇਗੀ ਅਤੇ ਲੋਕਾਂ ਨੂੰ ਕਹਿਰ ਦੀ ਗਰਮੀ ਤੋਂ ਰਾਹਤ ਮਿਲੇਗੀ।
ਆਈਐਮਡੀ ਨੇ ਦੱਸਿਆ ਕਿ ਅਗਲੇ 5 ਦਿਨਾਂ ਦੌਰਾਨ ਪੱਛਮੀ ਬੰਗਾਲ, ਸਿੱਕਮ, ਅਸਾਮ ਅਤੇ ਮੇਘਾਲਿਆ ਵਿੱਚ ਬਹੁਤ ਭਾਰੀ ਮੀਂਹ ਪਵੇਗਾ। ਅਰੁਣਾਚਲ ਪ੍ਰਦੇਸ਼ 'ਚ ਵੀ ਵੱਖ-ਵੱਖ ਥਾਵਾਂ 'ਤੇ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। 13-16 ਜੂਨ ਦੌਰਾਨ ਨਾਗਾਲੈਂਡ, ਮਨੀਪੁਰ, ਮਿਜ਼ੋਰਮ ਅਤੇ ਤ੍ਰਿਪੁਰਾ ਵਿੱਚ ਅਲੱਗ-ਥਲੱਗ ਥਾਵਾਂ 'ਤੇ ਬਹੁਤ ਜ਼ਿਆਦਾ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਵੱਲੋਂ 12 ਜੂਨ ਨੂੰ ਸਵੇਰੇ 8 ਵਜੇ ਜਾਰੀ ਕੀਤੀ ਗਈ ਭਵਿੱਖਬਾਣੀ ਅਨੁਸਾਰ ਅਗਲੇ ਸਮੇਂ ਦੌਰਾਨ ਅਰੁਣਾਚਲ ਪ੍ਰਦੇਸ਼, ਅਸਾਮ, ਮੇਘਾਲਿਆ, ਨਾਗਾਲੈਂਡ, ਮਨੀਪੁਰ, ਮਿਜ਼ੋਰਮ ਅਤੇ ਤ੍ਰਿਪੁਰਾ ਦੇ ਨਾਲ-ਨਾਲ ਪੱਛਮੀ ਬੰਗਾਲ ਅਤੇ ਸਿੱਕਮ ਵਿੱਚ ਗਰਜ, ਬਿਜਲੀ ਅਤੇ ਤੇਜ਼ ਹਵਾਵਾਂ ਚੱਲਣਗੀਆਂ। 7 ਦਿਨ ਹਲਕੀ ਤੋਂ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਦੂਜੇ ਪਾਸੇ ਮੌਸਮ ਵਿਭਾਗ ਨੇ ਗਰਮੀ ਦੀ ਲਹਿਰ ਨੂੰ ਲੈ ਕੇ ਚੇਤਾਵਨੀ ਵੀ ਜਾਰੀ ਕੀਤੀ ਹੈ। ਆਈਐਮਡੀ ਨੇ ਕਿਹਾ ਹੈ ਕਿ ਅਗਲੇ 5 ਦਿਨਾਂ ਦੌਰਾਨ ਉੱਤਰਾਖੰਡ, ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ ਅਤੇ ਉੜੀਸਾ ਦੇ ਕੁਝ ਖੇਤਰਾਂ ਵਿੱਚ ਗਰਮੀ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਬੰਗਾਲ, ਬਿਹਾਰ, ਝਾਰਖੰਡ ਦੇ ਕੁਝ ਇਲਾਕਿਆਂ 'ਚ ਵੀ ਤਾਪਮਾਨ ਵਧੇਗਾ। 12-16 ਜੂਨ ਦੌਰਾਨ ਉੱਤਰ ਪ੍ਰਦੇਸ਼ ਦੇ ਕੁਝ ਖੇਤਰਾਂ ਵਿੱਚ ਗਰਮੀ ਦੀ ਲਹਿਰ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ: Jalandhar Road Accident:ਵਿਆਹ ਲਈ ਸਬਜ਼ੀ ਲੈਣ ਜਾ ਰਹੇ ਪਿਓ-ਪੁੱਤ ਨੂੰ ਟਿੱਪਰ ਨੇ ਦਰੜਿਆ, ਸਰੀਰ ਦੇ ਹੋਏ ਟੁੱਕੜੇ-ਟੁੱਕੜੇ
- PTC NEWS