ਸੁਲਤਾਨਪੁਰ ਲੋਧੀ : ਪੰਜਾਬ ਸਰਕਾਰ ਵੱਲੋਂ ਦਿੱਤੀ ਜਾ ਰਹੀ ਮਹੀਨਾਵਾਰ 300 ਯੂਨਿਟ ਮੁਫਤ ਬਿਜਲੀ ਦਾ ਲਾਭ ਲੈਣ ਵਾਲੇ ਖਪਤਕਾਰ ਧਿਆਨ ਰੱਖਣ ਕਿ ਜੇਕਰ ਉਹ ਆਪਣੇ ਮੁਫਤ ਬਿਜਲੀ ਯੂਨਿਟਾਂ ਨੂੰ ਬਚਾਉਣ ਲਈ ਬਿਜਲੀ ਚੋਰੀ ਕਰਦੇ ਫੜੇ ਗਏ ਤਾਂ ਉਨ੍ਹਾਂ ਨੂੰ ਜੁਰਮਾਨਾ ਵੀ ਭਰਨਾ ਪਵੇਗਾ। ਮੁਫਤ ਦਿੱਤੇ ਜਾ ਰਹੇ 600 ਯੂਨਿਟਾਂ ਨੂੰ ਗੁਆਉਣਾ ਪੈ ਸਕਦਾ ਹੈ।ਬਿਜਲੀ ਦੀ ਚੋਰੀ ਫੜ੍ਹੀ ਗਈ ਤਾਂ 600 ਯੂਨਿਟ ਵੀ ਨਹੀਂ ਮਿਲਣੇਬਿਜਲੀ ਚੋਰੀ ਰੋਕਣ ਲਈ ਇਹ ਸੁਝਾਅ ਫੀਲਡ ਅਧਿਕਾਰੀਆਂ ਵੱਲੋਂ ਉੱਚ ਅਧਿਕਾਰੀਆਂ ਨੂੰ ਦਿੱਤੇ ਗਏ ਹਨ ਤਾਂ ਜੋ ਬਿਜਲੀ ਚੋਰੀ ਦੇ ਮਾਮਲਿਆਂ ਤੋਂ ਬਚਿਆ ਜਾ ਸਕੇ। ਪੰਜਾਬ ਸਰਕਾਰ ਨੇ ਆਪਣੀ ਗ੍ਰਾਂਟ ਦੀ ਪੂਰਤੀ ਕਰਦੇ ਹੋਏ ਪੰਜਾਬ ਦੇ ਖਪਤਕਾਰਾਂ ਨੂੰ ਦੋ ਮਹੀਨਿਆਂ ਲਈ 600 ਯੂਨਿਟ ਮੁਫਤ ਬਿਜਲੀ ਦੀ ਸਹੂਲਤ ਦਿੱਤੀ ਹੈ। ਸਰਦੀਆਂ ਵਿੱਚ ਵੀ ਇਸ ਸਹੂਲਤ ਕਾਰਨ ਪੰਜਾਬ ਦੇ ਲਗਭਗ 90 ਫੀਸਦੀ ਖਪਤਕਾਰਾਂ ਨੂੰ ਬਿਜਲੀ ਦੇ ਬਿੱਲ ਨਹੀਂ ਆਉਂਦੇ।ਸਰਦੀਆਂ ਵਿੱਚ ਵਧੀ ਬਿਜਲੀ ਦੀ ਮੰਗ 300 ਯੂਨਿਟ ਮੁਫ਼ਤ ਬਿਜਲੀ ਦੀ ਸਹੂਲਤ ਦਾ ਅਸਰ ਇਹ ਹੈ ਕਿ ਸਰਦੀਆਂ ਵਿੱਚ ਬਿਜਲੀ ਦੀ ਮੰਗ ਸਾਰੇ ਰਿਕਾਰਡ ਤੋੜ ਰਹੀ ਹੈ ਕਿਉਂਕਿ ਖਪਤਕਾਰਾਂ ਵੱਲੋਂ ਹੀਟਰ ਆਦਿ ਦੀ ਵਰਤੋਂ ਵਿੱਚ ਵਾਧਾ ਹੋਣ ਕਾਰਨ ਬਿਜਲੀ ਦੀ ਮੰਗ ਵੱਧ ਰਹੀ ਹੈ।