Tue, Sep 17, 2024
Whatsapp

ਬੱਸ ਕਾਮਿਆਂ ਨੇ ਤਿੱਖੇ ਘੋਲ ਦੀ ਦਿੱਤੀ ਚਿਤਾਵਨੀ, ਮੁੱਖ ਮੰਤਰੀ ਦੀ ਰਿਹਾਇਸ਼ ਦੇ ਘਿਰਾਓ ਦਾ ਐਲਾਨ

Reported by:  PTC News Desk  Edited by:  Ravinder Singh -- December 18th 2022 07:49 PM -- Updated: December 18th 2022 07:50 PM
ਬੱਸ ਕਾਮਿਆਂ ਨੇ ਤਿੱਖੇ ਘੋਲ ਦੀ ਦਿੱਤੀ ਚਿਤਾਵਨੀ,  ਮੁੱਖ ਮੰਤਰੀ ਦੀ ਰਿਹਾਇਸ਼ ਦੇ ਘਿਰਾਓ ਦਾ ਐਲਾਨ

ਬੱਸ ਕਾਮਿਆਂ ਨੇ ਤਿੱਖੇ ਘੋਲ ਦੀ ਦਿੱਤੀ ਚਿਤਾਵਨੀ, ਮੁੱਖ ਮੰਤਰੀ ਦੀ ਰਿਹਾਇਸ਼ ਦੇ ਘਿਰਾਓ ਦਾ ਐਲਾਨ

ਚੰਡੀਗੜ੍ਹ : ਅੱਜ ਪੰਜਾਬ ਰੋਡਵੇਜ਼ ਪਨਬਸ/ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਨੇ ਲੁਧਿਆਣੇ ਈਸੜੂ ਭਵਨ ਵਿਖੇ ਮੀਟਿੰਗ ਕੀਤੀ ਜਿਸ ਵਿੱਚ ਸੂਬਾ ਪ੍ਰਧਾਨ ਰਮੇਸ਼ ਸਿੰਘ ਗਿੱਲ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਨਾਲ ਵਾਰ -ਵਾਰ ਮੀਟਿੰਗ ਕਰਨ ਦੇ ਬਾਵਜੂਦ ਕੋਈ ਮਸਲੇ ਦਾ ਹੱਲ ਨਹੀਂ ਕੀਤਾ ਜਾ ਰਿਹਾ। ਪਿਛਲੇ ਸਮੇਂ ਦੇ ਵਿੱਚ ਪ੍ਰਮੁੱਖ ਸਕੱਤਰ ਹਿਮਾਂਸ਼ੂ ਜੈਨ ਨਾਲ ਮੀਟਿੰਗ ਕੀਤੀ ਗਈ।



ਉਨ੍ਹਾਂ ਵੱਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ  ਦਿੱਤਾ ਗਿਆ ਤੇ ਨਾਲ ਜੋ ਟਰਾਂਸਪੋਰਟ ਵਿਭਾਗ ਦੇ ਵਰਕਰਾਂ ਦੀਆ ਲੰਮੇ ਸਮੇਂ ਤੋਂ ਲਮਕ ਰਹੀਆਂ ਮੰਗਾਂ ਦਾ ਹੱਲ ਕਰਵਾਉਣ ਦਾ ਭਰੋਸਾ ਵੀ ਦਿੱਤਾ ਸੀ ਤੇ ਨਾਲ ਵਿਭਾਗਾਂ 'ਚ ਹੋਣ ਵਾਲੀ ਲੁੱਟ ਨੂੰ ਰੋਕਣ ਲਈ ਕਮੇਟੀ ਵੀ ਬਣਾਈ ਜਾਵੇਗੀ ਪਰ ਕਿਸੇ ਵੀ ਮਸਲੇ ਦਾ ਹੱਲ ਨਹੀਂ ਕੀਤਾ ਗਿਆ। ਪਨਬਸ 'ਚ 28 ਡਰਾਈਵਰ ਦੀ ਭਰਤੀ ਬਿਨਾਂ ਕਿਸੇ ਟੈਸਟਾਂ ਤੇ ਟ੍ਰੇਨਿੰਗ ਤੋਂ ਬੱਸਾਂ ਦੇ ਸਟੇਰਿੰਗ ਫੜਾਉਣ ਦੀ ਕੋਸ਼ਿਸ਼ ਕਰ ਰਹੇ ਹਨ ਜਿਸ ਨਾਲ ਵਿਭਾਗ ਦੀ ਪ੍ਰਾਪਰਟੀ ਦਾ ਨੁਕਸਾਨ ਤਾਂ ਹੈ ਹੀ ਉਸ ਦੇ ਨਾਲ ਜੋ 52 ਸਵਾਰੀਆਂ ਸਫ਼ਰ ਕਰਦੀਆਂ ਹਨ ਉਨ੍ਹਾਂ ਦੀ ਵੀ ਜਾਨ ਜੋਖ਼ਮ ਪਾਉਣ ਤੋਂ  ਅਫ਼ਸਰਸ਼ਾਹੀ ਗੁਰੇਜ਼ ਨਹੀਂ ਕਰ ਰਹੀ।


ਪਨਬਸ ਦੀ ਇਕ ਪਾਸੇ ਤਾਂ ਹਜ਼ਾਰਾਂ ਦੀ ਗਿਣਤੀ ਵਿਚ ਮੁਲਾਜ਼ਮ ਇਸ ਦਾ ਵਿਰੋਧ ਕਰ ਰਹੇ ਹਨ ਤੇ ਸਿਰਫ ਪਨਬਸ ਦੇ ਹੀ ਮੈਨੇਜਿੰਗ ਡਾਇਰੈਕਟਰ ਵੱਲੋਂ ਤਾਨਾਸ਼ਾਹੀ ਰਵੱਈਆ ਕਾਰਨ ਨਾਜਾਇਜ਼ ਭਰਤੀ ਕੀਤੀ ਜਾ ਰਹੀ। ਵਰਕਰਾਂ ਦੇ ਸੰਘਰਸ਼ ਦੇ ਸਦਕਾ 16 ਦਸੰਬਰ ਨੂੰ ਰਵੀ ਭਗਤ ਸਕੱਤਰ ਮੁੱਖ ਮੰਤਰੀ ਨਾਲ ਵੀ ਮੀਟਿੰਗ ਵਿਚ ਵੀ ਮੈਨੇਜਿੰਗ ਡਾਇਰੈਕਟਰ ਨੇ ਟਸ ਤੋਂ ਮਸ ਨਹੀਂ ਕੀਤਾ। ਉਹ ਆਪਣਾ ਅੜੀਅਲ ਵਤੀਰੇ ਨੂੰ ਛੱਡ ਨਹੀਂ ਰਹੇ ਜਿਸ ਦੇ ਵਿਰੋਧ ਦਵਿਚ ਮੁਲਾਜ਼ਮਾਂ ਦੀ ਸੁਣਵਾਈ ਨੂੰ ਸਰਕਾਰ ਵੀ ਅਣਗੌਲਿਆ ਕਰਦੀ ਜਾ ਰਹੀ ਹੈ।

 ਦੂਜੇ ਪਾਸੇ ਪੀਆਰਟੀਸੀ ਵਿਚ ਵੋਲਵੋ ਬੱਸਾਂ ਦਾ 15 ਦਸੰਬਰ  ਨੂੰ ਟੈਂਡਰ ਕਰਕੇ ਵਿਭਾਗ 'ਚ 17 ਦਸੰਬਰ ਨੂੰ ਵਿਭਾਗ ਦੇ ਨੁਕਸਾਨ ਦੀ ਭਰਪਾਈ ਵਾਸਤੇ ਕਿਲੋਮੀਟਰ ਸਕੀਮ ਤਹਿਤ ਬੱਸਾਂ ਮੈਨੇਜਮੈਂਟ ਲਿਆ ਚੁੱਕੀ ਹੈ। ਜਿੱਥੇ ਪ੍ਰਮੁੱਖ ਸਕੱਤਰ ਹਿਮਾਂਸ਼ੂ ਜੈਨ ਨੇ ਕਿਹਾ ਸੀ ਕਿ ਸਰਕਾਰ ਆਪਣੇ ਪੱਧਰ ਉਤੇ ਕਮੇਟੀ ਬਣਾ ਕੇ ਇਸ ਦੀ ਪੂਰੀ ਘੋਖ ਕਰਕੇ ਕਿਲੋਮੀਟਰ ਉਤੇ ਵਿਚਾਰ ਚਰਚਾ ਜੱਥੇਬੰਦੀ ਨਾਲ ਕਰੇਗੀ ਉਥੇ ਹੀ ਸਰਕਾਰ ਵੱਲੋਂ ਕੋਈ ਵੀ ਪਹਿਲਾ ਕਦਮ ਨਹੀਂ ਚੁੱਕੇ ਜਾਣਗੇ। ਮੈਨੇਜਮੈਂਟ ਨੇ ਬੜੀ ਹੀ  ਚਲਾਕੀ ਨਾਲ ਪਹਿਲਾਂ ਹੀ ਬੱਸਾਂ ਬਣਾ ਕੇ ਵਿਭਾਗ ਵਿਚ ਖੜ੍ਹੀਆਂ ਕਰ ਦਿੱਤੀਆਂ ਹਨ

ਇਹ ਵੀ ਪੜ੍ਹੋ : ਮਾਨ ਸਰਕਾਰ ਬਣਾਏਗੀ 'Healthy' ਸ਼ਰਾਬ, SC 'ਚ ਹਲਫਨਾਮਾ ਦਾਇਰ

ਇਸ ਵਿਚ ਪੀਆਰਟੀਸੀ ਦੇ ਮੈਨੇਜਮੈਂਟ ਵਿਭਾਗ ਦੀ ਕਾਰਪੋਰੇਟ ਘਰਾਣਿਆਂ ਤੋਂ ਲੁੱਟ ਕਰਵਾਕੇ ਆਪਣੇ ਫਾਇਦਾ ਲੈਣਾ ਚਾਹੁੰਦੀ ਹੈ। 19 ਦਸੰਬਰ ਮੁੱਖ ਮੰਤਰੀ ਪੰਜਾਬ ਦੇ ਮੁੱਖ ਪ੍ਰਿੰਸੀਪਲ ਸੈਕਟਰੀ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਕੱਢਣ ਦੀ ਵੱਡੀ ਉਮੀਦ ਲੈ ਕੇ ਜਥੇਬੰਦੀ ਜਾਵੇਗੀ ਜੇਕਰ ਫਿਰ ਵੀ ਕਿਸੇ ਕਾਰਨ ਕੋਈ ਹੱਲ ਨਾ ਕੀਤਾ ਗਿਆ ਤੇ ਮੁਲਾਜ਼ਮਾਂ ਵੱਲੋਂ ਸੰਘਰਸ਼ ਨੂੰ ਤਿੱਖਾ ਕੀਤਾ ਜਾਵੇਗਾ ਅਤੇ 19 ਨੂੰ PRTC ਦੇ ਗੇਟਾਂ ਉਤੇ ਗੇਟ ਰੈਲੀਆਂ ਕੀਤੀਆਂ ਜਾਣਗੀਆਂ ਤੇ ਪੀਆਰਟੀਸੀ ਦੀਆਂ ਬੱਸਾਂ ਦਾ ਚੱਕਾ ਜਾਮ ਕਰਕੇ 20 ਦਸੰਬਰ ਨੂੰ ਮੁੱਖ ਪੰਜਾਬ ਦੀ ਰਿਹਾਇਸ਼ ਅੱਗੇ ਪੱਕਾ ਮੋਰਚਾ ਲਾ ਕੇ ਪੰਜਾਬ ਦੀਆਂ ਸਾਰੀਆਂ ਬੱਸਾਂ ਮੁੱਖ ਮੰਤਰੀ ਦੇ ਬੂਹੇ ਅੱਗੇ ਡੱਕ ਦਿੱਤੀਆਂ ਜਾਣਗੀਆਂ ਜਿਸ ਦੀ ਜ਼ਿਮੇਵਾਰੀ ਸਰਕਾਰ ਤੇ ਮੈਨੇਜਮੈਂਟ ਦੀ ਹੋਵੇਗੀ।

ਇਹ ਵੀ ਪੜ੍ਹੋ : ਕੌਮੀ ਦਸਤਾਰਬੰਦੀ ਸਮਾਗਮ ਦੌਰਾਨ 1300 ਬੱਚਿਆਂ ਨੇ ਸਜਾਈਆਂ ਦਸਤਾਰਾਂ

ਇਸ ਮੌਕੇ ਸ਼ਮਸ਼ੇਰ ਸਿੰਘ ਸੂਬਾ ਜਰਨਲ ਸਕੱਤਰ, ਜਗਤਾਰ ਸਿੰਘ ਜੁਆਇੰਟ ਸਕੱਤਰ, ਬਲਜੀਤ ਸਿੰਘ, ਹਰਕੇਸ਼ ਕੁਮਾਰ ਵਿੱਕੀ, ਪ੍ਰਦੀਪ ਕੁਮਾਰ, ਬਲਜਿੰਦਰ ਸਿੰਘ ਕੈਸ਼ੀਅਰ, ਬਲਵਿੰਦਰ ਸਿੰਘ ਰਾਠ, ਦਲਜੀਤ ਸਿੰਘ, ਲਵਲੀ, ਰਾਜਕੁਮਾਰ, ਗੁਰਪ੍ਰੀਤ ਸਿੰਘ, ਜਤਿੰਦਰ ਸਿੰਘ, ਜਲੋਰ ਸਿੰਘ, ਹੈਪੀ, ਬਲਜੀਤ ਸਿੰਘ ਆਦਿ ਆਗੂ ਹਾਜ਼ਰ ਸਨ।

- PTC NEWS

Top News view more...

Latest News view more...

PTC NETWORK