Fri, Jan 10, 2025
Whatsapp

Indian Air Force : ਭਾਰਤੀ ਹਵਾਈ ਫੌਜ 'ਚ 'ਅਗਨੀਵੀਰ' ਦੀ ਖੁੱਲ੍ਹੀ ਭਰਤੀ, ਜਾਣੋ ਕਿਵੇਂ ਤੇ ਕਿੱਥੇ ਕਰਨਾ ਹੈ ਅਪਲਾਈ

IAF recruitment : ਭਾਰਤੀ ਫੌਜ 'ਚ ਭਰਤੀ ਹੋਣ ਦੇ ਚਾਹਵਾਨ ਮੁੰਡੇ-ਕੁੜੀਆਂ ਲਈ ਸੁਨਹਿਰਾ ਮੌਕਾ ਹੈ। ਭਾਰਤੀ ਹਵਾਈ ਫੌਜ ਵਿੱਚ ਅਗਨੀਵੀਰ ਵਾਯੂ ਦੀ ਭਰਤੀ ਲਈ ਚਾਹਵਾਨ ਉਮੀਦਵਾਰ 27 ਜਨਵਰੀ ਤੱਕ ਆਨਲਾਈਨ ਮਾਧਿਅਮ ਰਾਹੀਂ ਭਰਤੀ ਖੋਲ੍ਹੀ ਗਈ ਹੈ।

Reported by:  PTC News Desk  Edited by:  KRISHAN KUMAR SHARMA -- January 10th 2025 02:42 PM -- Updated: January 10th 2025 02:47 PM
Indian Air Force : ਭਾਰਤੀ ਹਵਾਈ ਫੌਜ 'ਚ 'ਅਗਨੀਵੀਰ' ਦੀ ਖੁੱਲ੍ਹੀ ਭਰਤੀ, ਜਾਣੋ ਕਿਵੇਂ ਤੇ ਕਿੱਥੇ ਕਰਨਾ ਹੈ ਅਪਲਾਈ

Indian Air Force : ਭਾਰਤੀ ਹਵਾਈ ਫੌਜ 'ਚ 'ਅਗਨੀਵੀਰ' ਦੀ ਖੁੱਲ੍ਹੀ ਭਰਤੀ, ਜਾਣੋ ਕਿਵੇਂ ਤੇ ਕਿੱਥੇ ਕਰਨਾ ਹੈ ਅਪਲਾਈ

IAF recruitment : ਭਾਰਤੀ ਫੌਜ 'ਚ ਭਰਤੀ ਹੋਣ ਦੇ ਚਾਹਵਾਨ ਮੁੰਡੇ-ਕੁੜੀਆਂ ਲਈ ਸੁਨਹਿਰਾ ਮੌਕਾ ਹੈ। ਭਾਰਤੀ ਹਵਾਈ ਫੌਜ ਵਿੱਚ ਅਗਨੀਵੀਰ ਵਾਯੂ ਦੀ ਭਰਤੀ ਲਈ ਚਾਹਵਾਨ ਉਮੀਦਵਾਰ 27 ਜਨਵਰੀ ਤੱਕ ਆਨਲਾਈਨ ਮਾਧਿਅਮ ਰਾਹੀਂ ਭਰਤੀ ਖੋਲ੍ਹੀ ਗਈ ਹੈ।

ਭਾਰਤੀ ਵਾਯੂ ਸੈਨਾ, ਅੰਬਾਲਾ ਵਿੰਗ ਪਾਸੋਂ ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤੀ ਹਵਾਈ ਫੌਜ 'ਚ ਅਗਨੀਵੀਰ ਸਕੀਮ ਅਧੀਨ ਅਗਨੀਵੀਰ ਦੀਆਂ ਅਸਾਮੀਆਂ (ਮਰਦਾਂ ਅਤੇ ਔਰਤਾਂ) ਲਈ ਆਨਲਾਇਨ ਫਾਰਮ ਰਜਿਸਟ੍ਰੇਸ਼ਨ 7/01/2025 ਤੋਂ ਸ਼ੁਰੂ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਆਨਲਾਇਨ ਰਜਿਸਟ੍ਰੇਸ਼ਨ ਦੀ ਆਖਰੀ ਮਿਤੀ 27/01/2025, ਰਾਤ 10 ਵਜੇ ਤੱਕ ਹੈ।


ਅਗਨੀਵੀਰ ਵਾਯੂ ਲਈ ਯੋਗਤਾ ਸ਼ਰਤਾਂ

ਜਿਹੜੇ ਉਮੀਦਵਾਰਾਂ ਦੀ ਜਨਮ ਮਿਤੀ 01/01/2005 ਅਤੇ 01/07/2008 ਦੌਰਾਨ ਦੀ ਹੈ, ਉਹ ਬਿਨੈਕਾਰ ਅਪਲਾਈ ਕਰ ਸਕਦੇ ਹਨ। ਇਸ ਅਸਾਮੀ ਲਈ ਬਿਨੈਕਾਰ ਨੇ 12ਵੀਂ ਜਾਂ 3 ਸਾਲ ਦਾ ਇੰਜੀਨੀਅਰਿੰਗ ਵਿੱਚ ਡਿਪਲੋਮਾ (ਮਕੈਨੀਕਲ/ਇਲੈਕਟ੍ਰੀਕਲ/ਇਲੈਕਟ੍ਰੋਨਿਕਸ/ਆਟੋਮੋਬਾਇਲ/ਕੰਪਿਊਟਰ ਸਾਇੰਸ/Instrumentation Technology/Information Technology) ਜਾਂ ਫਿਰ ਦੋ ਸਾਲ ਦਾ ਵੋਕੇਸ਼ਨਲ ਕੋਰਸ ਕੀਤਾ ਹੋਵੇ ਅਤੇ ਇਨ੍ਹਾਂ ਦਰਸਾਈਆਂ ਯੋਗਤਾਵਾਂ ਵਿੱਚ ਪ੍ਰਾਰਥੀ ਦੇ ਇਮਤਿਹਾਨਾਂ ਵਿਚੋਂ 50 ਪ੍ਰਤੀਸ਼ਤ ਐਗਰੀਗੇਟ ਨੰਬਰ ਅਤੇ ਅੰਗਰੇਜ਼ੀ ਵਿੱਚ ਵੀ 50 ਪ੍ਰਤੀਸ਼ਤ ਨੰਬਰ ਹਾਸਲ ਕੀਤੇ ਹੋਣੇ ਚਾਹੀਦੇ ਹਨ।

ਬਿਨੈਕਾਰ ਮਰਦਾਂ ਲਈ ਲੰਬਾਈ ਘੱਟੋਂ-ਘੱਟ 152 ਸੈਂਟੀਮੀਟਰ ਅਤੇ ਛਾਤੀ ਦੀ ਫੁਲਾਵਟ 5 ਸੈਂਟੀਮੀਟਰ ਹੋਣੀ ਚਾਹੀਦੀ ਹੈ। ਬਿਨੈਕਾਰ ਔਰਤਾਂ ਲਈ ਲੰਬਾਈ ਘੱਟੋਂ-ਘੱਟ 152 ਸੈਂਟੀਮੀਟਰ ਹੋਣੀ ਚਾਹੀਦੀ ਹੈ। ਇਸ ਇਮਤਿਹਾਨ ਵਿੱਚ ਰਜਿਸਟਰ ਕਰਨ ਲਈ ਫੀਸ 550/-ਰੁਪਏ ਸਮੇਤ ਜੀਐਸਟੀ ਹੈ। ਆਨਲਾਇਨ ਫਾਰਮ ਭਰਨ ਲਈ ਅਤੇ ਵਧੇਰੇ ਜਾਣਕਾਰੀ ਲਈ https://agnipathvayu.cdac.in 'ਤੇ ਲਾਗ ਇੰਨ ਕੀਤਾ ਜਾ ਸਕਦਾ ਹੈ।

- PTC NEWS

Top News view more...

Latest News view more...

PTC NETWORK