Sangrur Crop Fire Video : ਸੰਗਰੂਰ 'ਚ ਅੱਗ ਦਾ ਤਾਂਡਵ, ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਸੈਂਕੜੇ ਏਕੜ ਕਣਕ ਦੀ ਫਸਲ ਹੋਈ ਰਾਖ
Fire Crop in Sangrur News : ਮੁੱਖ ਮੰਤਰੀ ਭਗਵੰਤ ਮਾਨ ਦੇ ਜ਼ਿਲ੍ਹੇ ਸੰਗਰੂਰ ਵਿੱਚ ਖੜੀ ਫਸਲ 'ਤੇ ਅੱਗ ਦਾ ਤਾਂਡਵ ਵੇਖਣ ਨੂੰ ਮਿਲਿਆ ਹੈ। ਸ਼ੇਰਪੁਰ ਇਲਾਕੇ 'ਚ ਕਿਸਾਨਾਂ ਦੀ ਸੈਂਕੜੇ ਏਕੜ ਫਸਲ ਅੱਗ ਦੀ ਭੇਂਟ ਚੜ੍ਹ ਗਈ ਦੱਸੀ ਜਾ ਰਹੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ। ਆਸ ਪਾਸ ਦੇ ਪਿੰਡ ਵਾਸੀਆਂ ਵੱਲੋਂ ਟਰੈਕਟਰ ਟਰਾਲੀਆਂ ਲੈ ਕੇ ਅੱਗ ਬੁਝਾਉਣ ਵਿੱਚ ਲੱਗੇ ਹੋਏ ਹਨ, ਉਥੇ ਹੀ ਅੱਗ ਬਾਰੇ ਪਤਾ ਲੱਗਣ 'ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਪਹੁੰਚੀਆਂ ਹੋਈਆਂ ਸਨ ਅਤੇ ਅੱਗ 'ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ।
ਅੱਗ ਦੀ ਭਿਆਨਕਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਸੀ ਕਿ ਲਪਟਾਂ ਕਈ ਕਿਲੋਮੀਟਰ ਦੂਰ ਤੋਂ ਵਿਖਾਈ ਦੇ ਰਹੀਆਂ ਸਨ।
ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਕਿਸਾਨਾਂ ਦੀ ਲਗਭਗ 100 ਏਕੜ ਦੇ ਕਰੀਬ ਸੜਕ ਕੇ ਸੁਆਹ ਹੋ ਗਈ ਹੈ। ਕਣਕ ਦੀ ਫਸਲ ਨੂੰ ਪਿੰਡ ਵਾਸੀਆਂ ਤੇ ਫਾਇਰ ਬ੍ਰਿਗੇਡ ਦੀ ਮਦਦ ਨਾਲ ਭਾਰੀ ਜੱਦੋ-ਜਹਿਦ ਬਾਅਦ ਅਖੀਰ ਕਾਬੂ ਪਾ ਲਿਆ ਗਿਆ ਹੈ।
- PTC NEWS