Thu, Dec 12, 2024
Whatsapp

Aadhaar Card 'ਚ ਕਿੰਨੀ ਵਾਰ ਅਤੇ ਕੀ ਕੀ ਹੋ ਸਕਦੇ ਹਨ ਬਦਲਾਅ, ਜਾਣੋ ਪੂਰੀ ਪ੍ਰਕਿਰਿਆ

Aadhaar Card Changes : ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ (UIDAI) ਆਧਾਰ ਕਾਰਡ ਧਾਰਕਾਂ ਨੂੰ ਆਪਣੀ ਜਾਣਕਾਰੀ ਨੂੰ ਅਪਡੇਟ ਕਰਨ ਦੀ ਇਜਾਜ਼ਤ ਦਿੰਦਾ ਹੈ, ਪਰ ਕੁਝ ਸੀਮਾਵਾਂ ਦੇ ਨਾਲ ਜਿਵੇਂ ਕਿ ਤੁਸੀਂ ਹਮੇਸ਼ਾ ਹਰ ਜਾਣਕਾਰੀ ਨੂੰ ਅਪਡੇਟ ਨਹੀਂ ਕਰ ਸਕਦੇ ਹੋ।

Reported by:  PTC News Desk  Edited by:  KRISHAN KUMAR SHARMA -- October 25th 2024 01:33 PM
Aadhaar Card 'ਚ ਕਿੰਨੀ ਵਾਰ ਅਤੇ ਕੀ ਕੀ ਹੋ ਸਕਦੇ ਹਨ ਬਦਲਾਅ, ਜਾਣੋ ਪੂਰੀ ਪ੍ਰਕਿਰਿਆ

Aadhaar Card 'ਚ ਕਿੰਨੀ ਵਾਰ ਅਤੇ ਕੀ ਕੀ ਹੋ ਸਕਦੇ ਹਨ ਬਦਲਾਅ, ਜਾਣੋ ਪੂਰੀ ਪ੍ਰਕਿਰਿਆ

Aadhaar Card : ਇਸ ਗੱਲ ਤੋਂ ਕੋਈ ਅਣਜਾਣ ਨਹੀਂ ਹੋਵੇਗੀ ਕਿ ਅੱਜਕਲ੍ਹ ਆਧਾਰ ਕਾਰਡ ਬਹੁਤ ਮਹੱਤਵਪੂਰਨ ਦਸਤਾਵੇਜ਼ ਬਣ ਗਿਆ ਹੈ। ਬੱਚਾ ਹੋਵੇ ਜਾਂ ਬੁੱਢਾ, ਹਰ ਕਿਸੇ ਕੋਲ ਆਧਾਰ ਕਾਰਡ ਹੋਣਾ ਜ਼ਰੂਰੀ ਹੈ ਅਤੇ ਹਰ ਥਾਂ ਇਸ ਦੀ ਵਰਤੋਂ ਹੋ ਰਹੀ ਹੈ। ਆਧਾਰ ਕਾਰਡ ਤੋਂ ਬਿਨਾਂ ਨਾ ਤਾਂ ਬੈਂਕ ਖਾਤਾ ਖੋਲ੍ਹਿਆ ਜਾ ਸਕਦਾ ਹੈ ਅਤੇ ਨਾ ਹੀ ਕਿਸੇ ਕਾਲਜ 'ਚ ਦਾਖਲਾ ਲਿਆ ਜਾ ਸਕਦਾ ਹੈ। ਅਜਿਹੇ 'ਚ ਆਧਾਰ ਕਾਰਡ ਨੂੰ ਭਾਰਤ 'ਚ ਸਭ ਤੋਂ ਮਹੱਤਵਪੂਰਨ ਦਸਤਾਵੇਜ਼ਾਂ 'ਚੋਂ ਇੱਕ ਮੰਨਿਆ ਜਾਂਦਾ ਹੈ, ਜਿਸਦੀ ਵਰਤੋਂ ਵੱਖ-ਵੱਖ ਉਦੇਸ਼ਾਂ ਲਈ ਕੀਤੀ ਜਾਂਦੀ ਹੈ। ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ (UIDAI) ਆਧਾਰ ਕਾਰਡ ਧਾਰਕਾਂ ਨੂੰ ਆਪਣੀ ਜਾਣਕਾਰੀ ਨੂੰ ਅਪਡੇਟ ਕਰਨ ਦੀ ਇਜਾਜ਼ਤ ਦਿੰਦਾ ਹੈ, ਪਰ ਕੁਝ ਸੀਮਾਵਾਂ ਦੇ ਨਾਲ ਜਿਵੇਂ ਕਿ ਤੁਸੀਂ ਹਮੇਸ਼ਾ ਹਰ ਜਾਣਕਾਰੀ ਨੂੰ ਅਪਡੇਟ ਨਹੀਂ ਕਰ ਸਕਦੇ ਹੋ। ਤਾਂ ਆਓ ਜਾਣਦੇ ਹਾਂ ਆਧਾਰ ਕਾਰਡ 'ਚ ਬਦਲਾਅ ਕਰਨ ਦੀਆਂ ਸੀਮਾਵਾਂ ਕੀ ਹਨ?

ਨਾਮ ਤਬਦੀਲੀ : ਸਭ ਤੋਂ ਪ੍ਰਮੁੱਖ ਸੀਮਾਵਾਂ 'ਚੋਂ ਇੱਕ ਨਾਮ ਬਦਲਣ ਦੀ ਹੈ - ਤੁਸੀਂ ਆਪਣੇ ਜੀਵਨ ਕਾਲ 'ਚ ਸਿਰਫ ਦੋ ਵਾਰ ਆਪਣੇ ਆਧਾਰ ਕਾਰਡ 'ਤੇ ਨਾਮ ਬਦਲ ਸਕਦੇ ਹੋ। ਦਸ ਦਈਏ ਕਿ ਇਹ ਸੀਮਾ ਨਾਮ 'ਚ ਗਲਤੀ ਨੂੰ ਠੀਕ ਕਰਨ ਅਤੇ ਵਿਆਹ ਤੋਂ ਬਾਅਦ ਉਪਨਾਮ ਜੋੜਨ ਦੋਵਾਂ 'ਤੇ ਲਾਗੂ ਹੁੰਦੀ ਹੈ।


ਲਿੰਗ ਬਦਲਣਾ : ਨਾਮ ਦੀ ਤਰ੍ਹਾਂ, ਲਿੰਗ ਪਰਿਵਰਤਨ ਸਿਰਫ ਇੱਕ ਵਾਰ ਕੀਤਾ ਜਾ ਸਕਦਾ ਹੈ। ਅਜਿਹੇ 'ਚ ਜੇਕਰ ਤੁਸੀਂ ਲਿੰਗ ਬਦਲਦੇ ਸਮੇਂ ਕੋਈ ਗਲਤੀ ਕੀਤੀ ਹੈ, ਤਾਂ ਬਾਅਦ 'ਚ ਇਸਨੂੰ ਠੀਕ ਕਰਨਾ ਸੰਭਵ ਨਹੀਂ ਹੋਵੇਗਾ।

ਪਤਾ ਬਦਲਣ ਦੀ ਕੋਈ ਸੀਮਾ ਨਹੀਂ : ਨਾਮ ਅਤੇ ਲਿੰਗ ਤਬਦੀਲੀ ਦੇ ਉਲਟ, ਆਧਾਰ ਕਾਰਡ 'ਤੇ ਪਤਾ ਬਦਲਣ ਅਤੇ ਅਪਡੇਟ ਕਰਨ ਦੀ ਕੋਈ ਸੀਮਾ ਨਹੀਂ ਹੈ। ਤੁਸੀਂ ਇਸਨੂੰ ਕਈ ਵਾਰ ਬਦਲ ਸਕਦੇ ਹੋ, ਜੋ ਉਨ੍ਹਾਂ ਵਿਅਕਤੀਆਂ ਲਈ ਸੁਵਿਧਾਜਨਕ ਹੈ ਜੋ ਅਕਸਰ ਘੁੰਮਦੇ ਰਹਿੰਦੇ ਹਨ। ਤੁਸੀਂ ਔਨਲਾਈਨ ਦਸਤਾਵੇਜ਼ਾਂ ਜਿਵੇਂ ਕਿ ਪਾਣੀ ਦਾ ਬਿੱਲ, ਬਿਜਲੀ ਦਾ ਬਿੱਲ ਜਾਂ ਕਿਰਾਏ ਦਾ ਇਕਰਾਰਨਾਮਾ ਵਰਤ ਕੇ ਆਪਣਾ ਪਤਾ ਅੱਪਡੇਟ ਕਰ ਸਕਦੇ ਹੋ।

ਜਨਮ ਮਿਤੀ 'ਚ ਤਬਦੀਲੀ : ਆਧਾਰ ਕਾਰਡ 'ਚ ਜਨਮ ਮਿਤੀ ਵੀ ਇੱਕ ਵਾਰ ਬਦਲੀ ਜਾ ਸਕਦੀ ਹੈ। ਫਿਰ ਇਸ 'ਚ ਕੋਈ ਬਦਲਾਅ ਨਹੀਂ ਹੁੰਦਾ। ਇਸ ਲਈ ਜਨਮ ਤਰੀਕ 'ਚ ਕੋਈ ਵੀ ਬਦਲਾਅ ਸੋਚ ਸਮਝ ਕੇ ਹੀ ਕਰੋ।

- PTC NEWS

Top News view more...

Latest News view more...

PTC NETWORK