Sat, Dec 21, 2024
Whatsapp

Tirupati Tirumala Balaji : ਕਿਵੇਂ ਬਣਦਾ ਹੈ ਤਿਰੂਪਤੀ ਬਾਲਾ ਜੀ ਮੰਦਿਰ 'ਚ ਲੱਡੂ ਦਾ ਪ੍ਰਸਾਦ ? ਜਾਣੋ

ਹਰ ਸਾਲ ਲੱਖਾਂ ਸ਼ਰਧਾਲੂ ਬਾਲਾਜੀ ਦੇ ਦਰਸ਼ਨ ਕਰਨ ਲਈ ਤਿਰੂਪਤੀ ਤਿਰੁਮਾਲਾ ਮੰਦਰ ਪਹੁੰਚਦੇ ਹਨ। ਇੱਥੇ ਪਾਇਆ ਜਾਣ ਵਾਲਾ ਲੱਡੂ ਪ੍ਰਸ਼ਾਦ ਲੋਕਾਂ ਵਿੱਚ ਬੜੀ ਸ਼ਰਧਾ ਨਾਲ ਖਾਧਾ ਜਾਂਦਾ ਹੈ। ਪਰ ਹੁਣ ਕਿਹਾ ਗਿਆ ਹੈ ਕਿ ਇਸ ਮੰਦਰ ਦੇ ਪ੍ਰਸ਼ਾਦ ਵਿੱਚ ਲੱਡੂਆਂ ਦੀ ਮਿਲਾਵਟ ਹੁੰਦੀ ਹੈ। ਪੜ੍ਹੋ ਪੂਰੀ ਖਬਰ...

Reported by:  PTC News Desk  Edited by:  Dhalwinder Sandhu -- September 20th 2024 02:02 PM
Tirupati Tirumala Balaji : ਕਿਵੇਂ ਬਣਦਾ ਹੈ ਤਿਰੂਪਤੀ ਬਾਲਾ ਜੀ ਮੰਦਿਰ 'ਚ ਲੱਡੂ ਦਾ ਪ੍ਰਸਾਦ ? ਜਾਣੋ

Tirupati Tirumala Balaji : ਕਿਵੇਂ ਬਣਦਾ ਹੈ ਤਿਰੂਪਤੀ ਬਾਲਾ ਜੀ ਮੰਦਿਰ 'ਚ ਲੱਡੂ ਦਾ ਪ੍ਰਸਾਦ ? ਜਾਣੋ

Tirupati Tirumala Balaji : ਦੇਸ਼ ਅਤੇ ਦੁਨੀਆ ਦੇ ਕਰੋੜਾਂ ਲੋਕਾਂ ਦੀ ਆਸਥਾ ਦਾ ਕੇਂਦਰ ਤਿਰੂਪਤੀ ਤਿਰੁਮਾਲਾ ਮੰਦਰ ਇਸ ਸਮੇਂ ਸੁਰਖੀਆਂ 'ਚ ਹੈ ਅਤੇ ਇਸ ਦਾ ਕਾਰਨ ਹੈ ਬਾਲਾਜੀ ਮੰਦਰ 'ਚ ਮਿਲਣ ਵਾਲੇ ਲੱਡੂ ਪ੍ਰਸ਼ਾਦ 'ਚ ਚਰਬੀ ਅਤੇ ਬੀਫ ਦੀ ਮੌਜੂਦਗੀ। ਨੈਸ਼ਨਲ ਡੇਅਰੀ ਵਿਕਾਸ ਬੋਰਡ ਨੇ ਲੱਡੂਆਂ 'ਚ ਚਰਬੀ ਅਤੇ ਬੀਫ ਦੀ ਮੌਜੂਦਗੀ ਦੀ ਪੁਸ਼ਟੀ ਕੀਤੀ ਹੈ। ਰਿਪੋਰਟ ਮੁਤਾਬਕ ਤਿਰੂਪਤੀ ਬਾਲਾ ਜੀ 'ਚ ਲੱਡੂ ਪ੍ਰਸ਼ਾਦ ਬਣਾਉਣ 'ਚ ਮੱਛੀ ਦਾ ਤੇਲ, ਬੀਫ, ਚਰਬੀ ਆਦਿ ਦੀ ਵਰਤੋਂ ਕੀਤੀ ਗਈ ਹੈ। ਅਜਿਹੇ 'ਚ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਸ਼ਰਧਾਲੂਆਂ 'ਚ ਨਾ ਸਿਰਫ਼ ਪ੍ਰਸਾਦ ਵੰਡਿਆ ਜਾਂਦਾ ਹੈ, ਸਗੋਂ ਉਹੀ ਲੱਡੂ ਵੀ ਪ੍ਰਸ਼ਾਦ ਵਜੋਂ ਭਗਵਾਨ ਨੂੰ ਭੇਟ ਕੀਤੇ ਜਾਣਦੇ ਹਨ।

ਇਹ ਪਰੰਪਰਾ 200 ਸਾਲ ਪੁਰਾਣੀ ਹੈ : 


ਇਹ ਖਾਸ ਕਿਸਮ ਦਾ ਲੱਡੂ ਪ੍ਰਸਾਦ ਤਿਰੂਪਤੀ ਬਾਲਾਜੀ ਮੰਦਰ 'ਚ ਮਿਲਦਾ ਹੈ। ਮੰਨਿਆ ਜਾਂਦਾ ਹੈ ਕਿ ਇਸ ਪ੍ਰਸ਼ਾਦ ਤੋਂ ਬਿਨਾਂ ਬਾਲਾ ਜੀ ਦੇ ਦਰਸ਼ਨ ਅਧੂਰੇ ਮੰਨੇ ਜਾਣਦੇ ਹਨ। ਮੰਦਰ 'ਚ ਇਸ ਲੱਡੂ ਦਾ ਪ੍ਰਸ਼ਾਦ ਬਣਾਉਣ ਦਾ ਤਰੀਕਾ ਕਾਫੀ ਵੱਖਰਾ ਹੈ। ਮੰਦਰ 'ਚ ਲੱਡੂ ਬਣਾਉਂਦੇ ਸਮੇਂ ਪੂਰੀ ਸ਼ੁੱਧਤਾ ਦਾ ਧਿਆਨ ਰੱਖਿਆ ਜਾਂਦਾ ਹੈ। ਤਿਰੂਪਤੀ ਮੰਦਰ 'ਚ ਲੱਡੂ ਪੋਟੂ ਇੱਕ ਰਸੋਈ ਹੈ ਜਿੱਥੇ ਲੱਡੂ ਤਿਆਰ ਕੀਤੇ ਜਾਣਦੇ ਹਨ। ਅਜਿਹੇ 'ਚ ਦੱਸਿਆ ਜਾਂਦਾ ਹੈ ਕਿ ਪਹਿਲਾਂ ਪ੍ਰਸਾਦ ਬਣਾਉਣ ਲਈ ਲੱਕੜ ਦੀ ਵਰਤੋਂ ਕੀਤੀ ਜਾਂਦੀ ਸੀ ਪਰ 1984 ਤੋਂ ਇਸ ਲਈ LPG ਗੈਸ ਦੀ ਵਰਤੋਂ ਕੀਤੀ ਜਾ ਰਹੀ ਹੈ। ਮੰਨਿਆ ਜਾਂਦਾ ਹੈ ਕਿ ਲੱਡੂ ਪੋਟੂ 'ਚ ਰੋਜ਼ਾਨਾ 8 ਲੱਖ ਲੱਡੂ ਬਣਾਏ ਜਾਣਦੇ ਹਨ।

ਪ੍ਰਸਾਦ ਕਿਵੇਂ ਬਣਦਾ ਹੈ?

ਤਿਰੂਪਤੀ ਬਾਲਾਜੀ ਮੰਦਿਰ 'ਚ ਰੋਜ਼ਾਨਾ ਬਣਨ ਵਾਲੇ ਲੱਡੂ ਪ੍ਰਸ਼ਾਦ ਨੂੰ ਇੱਕ ਵਿਸ਼ੇਸ਼ ਵਿਧੀ ਨਾਲ ਬਣਾਇਆ ਜਾਂਦਾ ਹੈ। ਜਿਸ ਨੂੰ ਦਿੱਤਮ ਕਿਹਾ ਜਾਂਦਾ ਹੈ। ਇਸ ਪ੍ਰਸ਼ਾਦ ਨੂੰ ਬਣਾਉਣ ਲਈ ਛੋਲੇ, ਕਾਜੂ, ਕਿਸ਼ਮਿਸ਼, ਖੰਡ, ਘਿਓ, ਇਲਾਇਚੀ ਆਦਿ ਮਿਲਾਇਆ ਜਾਂਦਾ ਹੈ। ਦਸ ਦਈਏ ਕਿ ਹੁਣ ਤੱਕ ਦਿੱਤਮ 'ਚ ਸਿਰਫ 6 ਵਾਰ ਬਦਲਾਅ ਕੀਤੇ ਗਏ ਹਨ। ਹਰ ਰੋਜ਼ ਪ੍ਰਸਾਦ ਤਿਆਰ ਕਰਨ ਲਈ 10 ਟਨ ਛੋਲਿਆਂ ਦਾ ਆਟਾ, 10 ਟਨ ਖੰਡ, 700 ਕਿਲੋ ਕਾਜੂ, 150 ਕਿਲੋ ਇਲਾਇਚੀ, 300 ਤੋਂ 400 ਲੀਟਰ ਘਿਓ, 500 ਕਿਲੋ ਮਿੱਠੀ, 540 ਕਿਲੋ ਸੌਗੀ ਆਦਿ ਦੀ ਵਰਤੋਂ ਕੀਤੀ ਜਾਂਦੀ ਹੈ।

- PTC NEWS

Top News view more...

Latest News view more...

PTC NETWORK