Orange Alert: ਕਿਨ੍ਹਾਂ ਖ਼ਤਰਨਾਕ ਸਾਬਤ ਹੋ ਸਕਦਾ ਪੰਜਾਬ ਲਈ ਆਰੇਂਜ ਅਲਰਟ? ਇੱਥੇ ਜਾਣੋ
ਚੰਡੀਗੜ੍ਹ: ਪੂਰੀ ਤਰ੍ਹਾਂ ਸਰਗਰਮ ਮਾਨਸੂਨ ਨੇ ਦੋ ਦਿਨਾਂ 'ਚ ਵੱਖ-ਵੱਖ ਰੰਗ ਦਿਖਾਏ ਹਨ। ਭਾਰਤੀ ਮੌਸਮ ਵਿਭਾਗ ਨੇ ਕਿਹਾ ਹੈ ਕਿ 8 ਅਤੇ 9 ਜੁਲਾਈ ਨੂੰ ਹਰਿਆਣਾ, ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਪੈ ਸਕਦਾ ਹੈ। ਵਿਭਾਗ ਨੇ ਆਰੇਂਜ ਅਲਰਟ ਜਾਰੀ ਕੀਤਾ ਹੈ। ਆਰੇਂਜ ਅਲਰਟ ਦਾ ਮਤਲਬ ਹੈ ਹਰ ਕਿਸੇ ਨੂੰ ਸੁਚੇਤ ਰਹਿਣ ਦੀ ਚੇਤਾਵਨੀ। ਆਈਐਮਡੀ ਨੇ ਚੇਤਾਵਨੀ ਦਿੱਤੀ ਹੈ, "ਬਹੁਤ ਭਾਰੀ ਮੀਂਹ ਕਾਰਨ ਨਦੀਆਂ ਓਵਰਫਲੋ ਹੋ ਸਕਦੀਆਂ ਹਨ ਅਤੇ ਕਈ ਪਹਾੜੀ ਥਾਵਾਂ 'ਤੇ ਜ਼ਮੀਨ ਵੀ ਖ਼ਿਸਕ ਸਕਦੀਆਂ ਹਨ।"
ਸ਼ਨਿੱਚਰਵਾਰ ਸਵੇਰ ਤੋਂ ਹੀ ਮੀਂਹ ਜਾਰੀ
ਸ਼ਨਿੱਚਰਵਾਰ ਸਵੇਰ ਤੋਂ ਹੀ ਪੰਜਾਬ ਦੇ ਵੱਖ-ਵੱਖ ਜ਼ਿਲਿਆਂ 'ਚ ਭਾਰੀ ਮੀਂਹ ਪੈ ਰਿਹਾ ਹੈ। ਕਿਤੇ ਹਲਕੀ ਬਾਰਿਸ਼ ਹੋਈ, ਕਿਤੇ ਦਰਮਿਆਨੀ ਅਤੇ ਕਿਤੇ ਤੇਜ਼ ਬਾਰਿਸ਼ ਹੋ ਰਹੀ ਹੈ। ਵਿਭਾਗ ਦੀ ਪੇਸ਼ੀਨਗੋਈ ਅਨੁਸਾਰ ਮਾਝੇ ਵਿੱਚ ਪੈਂਦੇ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ ਅਤੇ ਤਰਨਤਾਰਨ ਅਤੇ ਦੋਆਬੇ ਵਿੱਚ ਪੈਂਦੇ ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ, ਕਪੂਰਥਲਾ, ਜਲੰਧਰ ਵਿੱਚ ਭਾਰੀ ਮੀਂਹ ਪੈ ਸਕਦਾ ਹੈ। ਜਿਸ ਨੂੰ ਲੈ ਕੇ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਜਦਕਿ ਬਾਕੀ ਜ਼ਿਲ੍ਹਿਆਂ ਵਿੱਚ ਆਮ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ।
ਚੰਡੀਗੜ੍ਹ ਮੌਸਮ ਕੇਂਦਰ ਨੇ ਵੀ ਦਿੱਤੀ ਚਿਤਾਵਨੀ
ਮੀਂਹ ਦੌਰਾਨ ਤੇਜ਼ ਹਵਾਵਾਂ ਚੱਲਣ ਦੀ ਵੀ ਸੰਭਾਵਨਾ ਹੈ। 9 ਜੁਲਾਈ ਨੂੰ ਵੀ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪੈ ਸਕਦਾ ਹੈ। ਇਸ ਤੋਂ ਬਾਅਦ 10 ਜੁਲਾਈ ਤੋਂ ਮੌਸਮ ਸਾਫ਼ ਹੋ ਜਾਵੇਗਾ। ਮੌਸਮ ਵਿਭਾਗ ਚੰਡੀਗੜ੍ਹ ਦੇ ਅਨੁਸਾਰ ਸ਼ੁੱਕਰਵਾਰ ਨੂੰ ਰੋਪੜ ਵਿੱਚ 21.0 ਮਿਲੀਮੀਟਰ, ਗੁਰਦਾਸਪੁਰ ਅਤੇ ਐਸਬੀਐਸ ਨਗਰ ਵਿੱਚ 4.2 ਮਿਲੀਮੀਟਰ, ਲੁਧਿਆਣਾ ਵਿੱਚ 0.5 ਮਿਲੀਮੀਟਰ, ਚੰਡੀਗੜ੍ਹ ਵਿੱਚ 1.1 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਪੰਜਾਬ ਦੇ ਹੋਰ ਜ਼ਿਲ੍ਹਿਆਂ ਵਿੱਚ ਵੀ ਦਿਨ ਵੇਲੇ ਬੂੰਦਾ-ਬਾਂਦੀ ਹੋਈ। ਦੂਜੇ ਪਾਸੇ ਮੌਸਮ ਕੇਂਦਰ ਚੰਡੀਗੜ੍ਹ ਦੀ ਪੇਸ਼ੀਨਗੋਈ ਮੁਤਾਬਕ ਸ਼ਨਿੱਚਰਵਾਰ ਨੂੰ ਪੰਜਾਬ ਦੇ ਮਾਝੇ ਅਤੇ ਦੁਆਬੇ 'ਚ ਭਾਰੀ ਮੀਂਹ ਪੈ ਸਕਦਾ ਹੈ।
ਇਹ ਵੀ ਪੜ੍ਹੋ:
- ਆਸਟ੍ਰੇਲੀਆ: ਭਾਰਤੀ ਮੂਲ ਦੇ ਵਿਅਕਤੀ ਨੇ ਸਾਬਕਾ ਪ੍ਰੇਮਿਕਾ ਨੂੰ ਗਲਾ ਵੱਢ ਜ਼ਿੰਦਾ ਦਫ਼ਨਾਇਆ
- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਚੋਰਨੀ ਗੀਤ ਹੋਇਆ ਰਿਲੀਜ਼, ਪਰ...
- PTC NEWS