Mon, Oct 7, 2024
Whatsapp
ਪHistory Of Haryana Elections
History Of Haryana Elections

ਤੰਦਰੁਸਤ ਬੰਦਾ ਕਿਵੇਂ ਲੋਕਾਂ ਨੂੰ ਬਣਾਉਂਦਾ ਦੀ ਮੂਰਖ, ਜਲੰਧਰ ਮਾਡਲ ਟਾਊਨ ਦੇ ਨੇੜੇ ਮੰਗਤੇ ਦਾ ਪਰਦਾਫਾਸ਼

Punjab News: ਜਲੰਧਰ ਦੇ ਮਾਡਲ ਟਾਊਨ ਮਾਰਕਿਟ ਤੋਂ ਇੱਕ ਹੈਰਾਨੀਜਨਕ ਘਟਨਾ ਸਾਹਮਣੇ ਆਈ ਹੈ। ਬੈਸਾਖੀਆਂ ਦੇ ਸਹਾਰੇ ਠੀਕ ਤਰ੍ਹਾਂ ਤੁਰਨ ਤੋਂ ਅਸਮਰੱਥ ਭਿਖਾਰੀ ਕੁਝ ਹੀ ਮਿੰਟਾਂ ਵਿੱਚ ਪੂਰੀ ਰਫ਼ਤਾਰ ਨਾਲ ਦੌੜਦਾ ਦੇਖਿਆ ਗਿਆ

Reported by:  PTC News Desk  Edited by:  Amritpal Singh -- October 07th 2024 02:56 PM
ਤੰਦਰੁਸਤ ਬੰਦਾ ਕਿਵੇਂ ਲੋਕਾਂ ਨੂੰ ਬਣਾਉਂਦਾ ਦੀ ਮੂਰਖ,  ਜਲੰਧਰ ਮਾਡਲ ਟਾਊਨ ਦੇ ਨੇੜੇ ਮੰਗਤੇ ਦਾ ਪਰਦਾਫਾਸ਼

ਤੰਦਰੁਸਤ ਬੰਦਾ ਕਿਵੇਂ ਲੋਕਾਂ ਨੂੰ ਬਣਾਉਂਦਾ ਦੀ ਮੂਰਖ, ਜਲੰਧਰ ਮਾਡਲ ਟਾਊਨ ਦੇ ਨੇੜੇ ਮੰਗਤੇ ਦਾ ਪਰਦਾਫਾਸ਼

Punjab News: ਜਲੰਧਰ ਦੇ ਮਾਡਲ ਟਾਊਨ ਮਾਰਕਿਟ ਤੋਂ ਇੱਕ ਹੈਰਾਨੀਜਨਕ ਘਟਨਾ ਸਾਹਮਣੇ ਆਈ ਹੈ। ਬੈਸਾਖੀਆਂ ਦੇ ਸਹਾਰੇ ਠੀਕ ਤਰ੍ਹਾਂ ਤੁਰਨ ਤੋਂ ਅਸਮਰੱਥ ਭਿਖਾਰੀ ਕੁਝ ਹੀ ਮਿੰਟਾਂ ਵਿੱਚ ਪੂਰੀ ਰਫ਼ਤਾਰ ਨਾਲ ਦੌੜਦਾ ਦੇਖਿਆ ਗਿਆ, ਜਿਸ ਨੇ ਵੀ ਇਹ ਦੇਖਿਆ ਉਹ ਹੈਰਾਨ ਰਹਿ ਗਿਆ। ਇਸ ਮਾਮਲੇ ਦੀ ਵੀਡੀਓ ਵੀ ਵਾਇਰਲ ਹੋਈ ਹੈ।

ਲੋਕਾਂ ਤੋਂ ਪੈਸੇ ਇਕੱਠੇ ਕਰਨ ਲਈ ਅਪਾਹਜ ਹੋਣ ਦਾ ਬਹਾਨਾ ਲਗਾਉਣ ਵਾਲੇ ਇੱਕ ਭਿਖਾਰੀ ਦਾ ਪਰਦਾਫਾਸ਼ ਉਸ ਸਮੇਂ ਹੋਇਆ ਜਦੋਂ ਮੋਬਾਈਲ ਐਸੋਸੀਏਸ਼ਨ ਦੇ ਪ੍ਰਧਾਨ ਰਾਜੀਵ ਦੁੱਗਲ ਨੇ ਉਸ ਦੀ ਬੈਸਾਖੀ ਖੋਹ ਲਈ। ਇਸ ਤੋਂ ਬਾਅਦ ਉਹ ਦੌੜਨ ਲੱਗਾ।



ਹੋਇਆ ਇੰਝ ਕਿ ਮਾਡਲ ਟਾਊਨ ਵਰਗੇ ਪੌਸ਼ ਇਲਾਕੇ 'ਚ ਐਤਵਾਰ ਰਾਤ ਨੂੰ ਇਕ ਔਰਤ ਅਤੇ ਉਸ ਦਾ ਪਤੀ ਲੰਗੜੇ ਹੋਣ ਦਾ ਬਹਾਨਾ ਲਗਾ ਕੇ ਲੋਕਾਂ ਤੋਂ ਪੈਸੇ ਮੰਗ ਰਹੇ ਸਨ। ਜੋੜਾ ਸਰੀਰਕ ਤੌਰ 'ਤੇ ਤੰਦਰੁਸਤ ਸੀ। ਇਨ੍ਹਾਂ ਦੀ ਪੋਲ ਦਾ ਪ੍ਰਗਟਾਵਾ ਮਾਡਲ ਟਾਊਨ ਮੋਬਾਈਲ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਰਾਜੀਵ ਦੁੱਗਲ ਨੇ ਕੀਤਾ, ਰਾਜੀਵ ਦੁੱਗਲ ਨੇ ਮੰਗਤੇ ਦੀ ਬੈਸਾਖੀ ਖੋਹ ਲਈ। ਇਸ ਤੋਂ ਬਾਅਦ ਭਿਖਾਰੀ ਦੌੜਨ ਲੱਗਾ। ਇਸ ਤੋਂ ਬਾਅਦ ਐਸੋਸੀਏਸ਼ਨ ਵੱਲੋਂ ਭਿਖਾਰੀ ਨੂੰ ਛੱਡ ਦਿੱਤਾ ਗਿਆ ਪਰ ਉਸ ਨੂੰ ਚਿਤਾਵਨੀ ਦਿੱਤੀ ਗਈ ਕਿ ਉਹ ਹੁਣ ਤੋਂ ਇਲਾਕੇ ਵਿੱਚ ਨਜ਼ਰ ਨਹੀਂ ਆਉਣਗੇ।

- PTC NEWS

Top News view more...

Latest News view more...

PTC NETWORK