Horse Milk : ਘੋੜੀ ਦੇ ਦੁੱਧ ਤੋਂ ਬਣੀ ਆਈਸਕ੍ਰੀਮ ਹੋਵੇਗੀ ਫਾਇਦੇਮੰਦ ! ਤੁਸੀਂ ਵੀ ਜਾਣ ਹੋ ਜਾਵੋਗੇ ਹੈਰਾਨ
Horse Milk Ice Cream Benefits : ਪੁਰਾਣੇ ਸਮੇਂ ਤੋਂ ਹੀ ਲੋਕ ਗਾਂ ਅਤੇ ਮੱਝ ਦਾ ਦੁੱਧ ਪੀਂਦੇ ਆ ਰਿਹੇ ਹਨ। ਜਿਸ ਕਾਰਨ ਉਨ੍ਹਾਂ ਨੇ ਇਨ੍ਹਾਂ ਪਸ਼ੂਆਂ ਦਾ ਪਾਲਣ-ਪੋਸ਼ਣ ਵੀ ਸ਼ੁਰੂ ਕਰ ਦਿੱਤਾ ਹੈ। ਅੱਜ, ਭਾਵੇਂ ਲੋਕਾਂ ਕੋਲ ਆਪਣੇ ਘਰਾਂ ਵਿੱਚ ਗਾਵਾਂ ਅਤੇ ਮੱਝਾਂ ਨੂੰ ਪਾਲਣ ਲਈ ਲੋੜੀਂਦੀ ਜਗ੍ਹਾ ਨਹੀਂ ਹੈ, ਫਿਰ ਵੀ ਉਹ ਉਨ੍ਹਾਂ ਦਾ ਦੁੱਧ ਜਾਂ ਉਨ੍ਹਾਂ ਦੇ ਦੁੱਧ ਤੋਂ ਬਣੀਆਂ ਹੋਰ ਚੀਜ਼ਾਂ ਜਿਵੇਂ ਕਿ ਆਈਸਕ੍ਰੀਮ, ਪਨੀਰ ਆਦਿ ਦਾ ਸੇਵਨ ਕਰਦੇ ਹਨ। ਪਰ ਹੁਣ ਵਿਗਿਆਨੀਆਂ ਨੇ ਇੱਕ ਬਹੁਤ ਹੀ ਅਜੀਬ ਦਾਅਵਾ ਕੀਤਾ ਹੈ। ਕਿ ਜੇਕਰ ਮਨੁੱਖ ਗਾਂ ਦੇ ਦੁੱਧ ਦੀ ਬਜਾਏ ਘੋੜੇ ਦੇ ਦੁੱਧ ਤੋਂ ਬਣੀ ਆਈਸਕ੍ਰੀਮ ਖਾਵੇ ਤਾਂ ਇਹ ਸਰੀਰ ਲਈ ਫਾਇਦੇਮੰਦ ਹੋਵੇਗਾ। ਉਨ੍ਹਾਂ ਨੇ ਘੋੜੀ ਦੇ ਦੁੱਧ ਦੇ ਜੋ ਫਾਇਦੇ ਦੱਸੇ ਹਨ, ਉਸ ਤੋਂ ਬਾਅਦ ਸ਼ਾਇਦ ਲੋਕ ਤੁਰੰਤ ਆਈਸਕ੍ਰੀਮ ਖਾਣਾ ਸ਼ੁਰੂ ਕਰ ਦੇਣਗੇ।
ਪੋਲੈਂਡ ਦੇ ਭੋਜਨ ਮਾਹਿਰਾਂ ਨੇ ਦਾਅਵਾ ਕੀਤਾ ਹੈ ਕਿ ਜੇਕਰ ਲੋਕ ਗਾਂ-ਮੱਝ ਦੇ ਦੁੱਧ ਦੀ ਬਜਾਏ ਵੱਖ-ਵੱਖ ਚੀਜ਼ਾਂ 'ਚ ਘੋੜੀ ਦੇ ਦੁੱਧ ਦਾ ਸੇਵਨ ਕਰਨ ਤਾਂ ਉਨ੍ਹਾਂ ਦੇ ਸਰੀਰ ਨੂੰ ਜ਼ਿਆਦਾ ਫਾਇਦੇ ਮਿਲ ਸਕਦੇ ਹਨ। ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਘੋੜੀ ਦੇ ਦੁੱਧ 'ਚ ਚਰਬੀ ਘੱਟ ਹੁੰਦੀ ਹੈ, ਜਦੋਂ ਕਿ ਇਸ 'ਚ ਲੈਕਟੋਫੈਰਿਨ ਵੀ ਪਾਇਆ ਜਾਂਦਾ ਹੈ, ਜੋ ਕਿ ਮਨੁੱਖੀ ਛਾਤੀ ਦੇ ਦੁੱਧ 'ਚ ਵੀ ਪਾਇਆ ਜਾਂਦਾ ਹੈ। ਦਸ ਦਈਏ ਕਿ ਇਹ ਪ੍ਰੋਟੀਨ ਇਮਿਊਨ ਸਿਸਟਮ ਨੂੰ ਵਧਾਉਣ 'ਚ ਮਦਦ ਕਰਦਾ ਹੈ। ਨਾਲ ਹੀ ਇਹ ਲਾਈਸੋਜ਼ਾਈਮ ਨੂੰ ਵੀ ਵਧਾਉਂਦਾ ਹੈ, ਜੋ ਬਿਮਾਰੀਆਂ ਨਾਲ ਲੜਨ 'ਚ ਮਦਦ ਕਰਦਾ ਹੈ।
ਮਾਹਿਰਾਂ ਦਾ ਹੈਰਾਨ ਕਰਨ ਵਾਲਾ ਦਾਅਵਾ
ਮਾਹਿਰਾਂ ਮੁਤਾਬਕ ਘੋੜੀ ਦੇ ਦੁੱਧ 'ਚ ਗਾਂ ਦੇ ਦੁੱਧ ਵਰਗੀ ਕਰੀਮ ਹੁੰਦੀ ਹੈ। ਟੌਕਸੀਕੋਲੋਜੀ, ਡੇਅਰੀ ਟੈਕਨਾਲੋਜੀ ਅਤੇ ਫੂਡ ਸਟੋਰੇਜ ਵਿਭਾਗ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਗਾਂ ਦਾ ਦੁੱਧ ਨਹੀਂ ਘੋੜੀ ਦਾ ਦੁੱਧ ਮਨੁੱਖੀ ਦੁੱਧ ਨਾਲ ਮਿਲਦਾ ਜੁਲਦਾ ਹੈ। ਦਸ ਦਈਏ ਕਿ ਉਹ ਦੁੱਧ ਗਾਂ ਦੇ ਦੁੱਧ ਨਾਲੋਂ ਘੱਟ ਐਲਰਜੀ ਦਾ ਕਾਰਨ ਬਣਦਾ ਹੈ।
ਸਰੀਰਕ ਸਮੱਸਿਆਵਾਂ ਤੋਂ ਮਿਲੇਗੀ ਰਾਹਤ
ਘੋੜੀ ਦੇ ਦੁੱਧ 'ਚ ਭਰਪੂਰ ਮਾਤਰਾ 'ਚ ਪੌਲੀਅਨਸੈਚੁਰੇਟਿਡ ਫੈਟੀ ਐਸਿਡ ਅਤੇ ਕਈ ਹੋਰ ਬਾਇਓਐਕਟਿਵ ਪਦਾਰਥਾਂ, ਜਿਵੇਂ ਕਿ ਲੈਕਟੋਫੈਰਿਨ ਅਤੇ ਲਾਈਸੋਜ਼ਾਈਮ ਪਾਇਆ ਜਾਂਦਾ ਹੈ। ਮਾਹਿਰਾਂ ਮੁਤਾਬਕ ਇਹ ਪਦਾਰਥ ਗੈਸਟਰੋਇੰਟੇਸਟਾਈਨਲ ਟ੍ਰੈਕਟ ਜਾਂ ਸਾਹ ਪ੍ਰਣਾਲੀ 'ਚ ਹੋਣ ਵਾਲੀਆਂ ਸਮੱਸਿਆਵਾਂ ਦੇ ਇਲਾਜ 'ਚ ਮਦਦ ਕਰਦਾ ਹੈ। ਦਸ ਦਈਏ ਕਿ ਮੱਧ ਏਸ਼ੀਆ 'ਚ ਸਾਲਾਂ ਤੋਂ ਘੋੜੇ ਅਤੇ ਖੋਤੇ ਦੇ ਦੁੱਧ ਦਾ ਸੇਵਨ ਕੀਤਾ ਜਾਂਦਾ ਹੈ। ਮੰਗੋਲੀਆ ਜਾਂ ਚੀਨ 'ਚ ਵੀ ਇਸ ਦੀ ਵਰਤੋਂ ਕਈ ਤਰ੍ਹਾਂ ਦੇ ਪੀਣ ਵਾਲੇ ਪਦਾਰਥਾਂ 'ਚ ਕੀਤੀ ਜਾਂਦੀ ਹੈ। ਮਾਹਿਰਾਂ ਦੇ ਕਹੇ ਮੁਤਾਬਕ ਅਜਿਹੇ ਲੋਕ ਮਿਲ ਜਾਣਗੇ ਜੋ ਘੋੜੀ ਦਾ ਦੁੱਧ, ਜਾਂ ਇਸ ਤੋਂ ਬਣੀ ਆਈਸਕ੍ਰੀਮ ਦਾ ਸੇਵਨ ਪਸੰਦ ਕਰਦੇ ਹਨ, ਜਿਵੇਂ ਲੋਕ ਭੇਡ ਜਾਂ ਗਾਂ ਦਾ ਦੁੱਧ ਖਾਂਦੇ ਹਨ। ਇਹ ਖੋਜ PLOS One ਜਰਨਲ 'ਚ ਪ੍ਰਕਾਸ਼ਿਤ ਹੋਈ ਹੈ।
ਇਹ ਵੀ ਪੜ੍ਹੋ : ਮੰਦਰ ਦੇ ਹੋਰਡਿੰਗ 'ਤੇ ਲਗਾਈ ਪੋਰਨ ਸਟਾਰ Mia Khalifa ਦੀ ਤਸਵੀਰ ! ਮਚਿਆ ਹੰਗਾਮਾ...
- PTC NEWS