Foot Skin Care Tips: ਇਹ ਗੱਲ ਸੱਚ ਹੈ ਕਿ ਗਰਮੀਆਂ 'ਚ ਅਸੀਂ ਆਪਣੀ ਚਮੜੀ, ਵਾਲਾਂ ਅਤੇ ਹੱਥਾਂ ਦੀ ਦੇਖਭਾਲ ਤਾਂ ਕਰਦੇ ਹਾਂ ਪਰ ਆਪਣੇ ਪੈਰਾਂ ਦੀ ਸੁੰਦਰਤਾ ਗੁਆ ਬੈਠਦੇ ਹਾਂ। ਜੇਕਰ ਦੇਖਿਆ ਜਾਵੇ ਤਾਂ ਪੈਰ ਸਾਡੇ ਸਰੀਰ ਦੇ ਉਨ੍ਹਾਂ ਅੰਗਾਂ 'ਚੋਂ ਇਕ ਹੈ, ਜੋ ਸਭ ਤੋਂ ਜ਼ਿਆਦਾ ਧੁੱਪ ਅਤੇ ਧੂੜ ਦੇ ਸੰਪਰਕ 'ਚ ਆਉਂਦੇ ਹਨ। ਇਹ ਜਾਣਨ ਦੇ ਬਾਵਜੂਦ ਅਸੀਂ ਉਨ੍ਹਾਂ ਦੀ ਸੰਭਾਲ ਨਹੀਂ ਕਰਦੇ। ਪੈਰਾਂ ਪ੍ਰਤੀ ਲਾਪਰਵਾਹੀ ਦਾ ਨਤੀਜਾ ਹੈ ਕਿ ਪੈਰਾਂ 'ਚ ਚੱਪਲਾਂ ਅਤੇ ਸੈਂਡਲਾਂ ਦੇ ਨਿਸ਼ਾਨ ਬਣ ਜਾਂਦੇ ਹਨ, ਜੋ ਕਿ ਬਹੁਤ ਮਾੜੇ ਲੱਗਦੇ ਹਨ। ਇਨ੍ਹਾਂ ਤੋਂ ਬਚਣ ਲਈ ਇਨ੍ਹਾਂ ਦਾ ਖਾਸ ਖਿਆਲ ਰੱਖਣਾ ਜ਼ਰੂਰੀ ਹੈ।ਗਰਮੀਆਂ ਦੇ ਮੌਸਮ 'ਚ ਚਮੜੀ ਦਾ ਖ਼ਰਾਬ ਹੋਣਾ ਆਮ ਗੱਲ ਹੈ ਪਰ ਇਸ ਤੋਂ ਬਚਣ ਲਈ ਕਈ ਤਰ੍ਹਾਂ ਦੇ ਨੁਸਖ਼ੇ ਅਪਣਾਉਂਦੇ ਪੈਂਦੇ ਹਨ। ਹਾਲਾਂਕਿ ਚਿਹਰੇ ਅਤੇ ਬਾਕੀ ਦੀ ਚਮੜੀ ਨੂੰ ਕਿਸੇ ਤਰ੍ਹਾਂ ਧੁੱਪ ਤੋਂ ਬਚਾਇਆ ਜਾ ਸਕਦਾ ਹੈ ਪਰ ਪੈਰਾਂ ਦੀ ਦੇਖਭਾਲ ਕਰਨਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ।ਖ਼ਾਸ ਤੌਰ 'ਤੇ ਮਰਦਾਂ ਨੂੰ ਘਰ ਤੋਂ ਬਾਹਰ ਨਿਕਲਦੇ ਸਮੇਂ ਪੈਰਾਂ 'ਤੇ ਜੁੱਤੀਆਂ ਪਹਿਨਣ ਨਾਲ ਪਸੀਨਾ ਆਉਣਾ ਅਤੇ ਚਮੜੀ ਦੀ ਇਨਫ਼ੈਕਸ਼ਨ ਹੋਣ ਦਾ ਖ਼ਤਰਾ ਰਹਿੰਦਾ ਹੈ। ਇਸ ਲਈ ਕੁਝ ਥਾਵਾਂ 'ਤੇ ਚੱਪਲਾਂ ਪਾ ਕੇ ਬਾਹਰ ਜਾਣ ਨਾਲ ਪੈਰ ਧੁੱਪ ਅਤੇ ਧੂੜ ਦਾ ਸ਼ਿਕਾਰ ਹੋ ਜਾਂਦੇ ਹਨ। ਹਾਲਾਂਕਿ ਜੇਕਰ ਤੁਸੀਂ ਚਾਹੋ ਤਾਂ ਜੁੱਤੀਆਂ ਜਾਂ ਚੱਪਲਾਂ ਪਹਿਨਦੇ ਸਮੇਂ ਕੁੱਝ ਗੱਲਾਂ ਦਾ ਧਿਆਨ ਰੱਖ ਕੇ ਇਸ ਮੁਸ਼ਕਲ ਨੂੰ ਆਸਾਨ ਬਣਾ ਸਕਦੇ ਹੋ। ਆਉ ਜਾਣਦੇ ਹਾਂ ਪੈਰਾਂ ਦਾ ਖ਼ਾਸ ਧਿਆਨ ਰੱਖਣ ਦੇ ਸੁਝਾਵਾਂ ਬਾਰੇ। ਗਰਮੀਆਂ 'ਚ ਹਲਕੇ ਜੁੱਤੇ ਅਤੇ ਸਪੋਰਟਸ ਬੂਟ ਵਲ ਧਿਆਨ ਦੇਣਾ ਬਿਹਤਰ ਰਹੇਗਾ। ਇਹ ਜੁੱਤੀਆਂ ਪਹਿਨਣ 'ਚ ਬਹੁਤ ਆਰਾਮਦਾਇਕ ਹੁੰਦੀਆਂ ਹਨ। ਇਸ ਨਾਲ ਹੀ ਇਨ੍ਹਾਂ ਨੂੰ ਪਾਉਣ ਨਾਲ ਲੁੱਕ ਵੀ ਕਾਫ਼ੀ ਵਧੀਆ ਲੱਗਦੀ ਹੈ।ਗਰਮੀਆਂ 'ਚ ਪੈਰਾਂ ਨੂੰ ਸਾਫ਼ ਰੱਖਣ ਅਤੇ ਫ਼ੰਗਲ ਇਨਫ਼ੈਕਸ਼ਨ ਤੋਂ ਬਚਾਉਣ ਲਈ ਪੇਡੀਕਿਉਰ ਦੀ ਮਦਦ ਲਈ ਜਾ ਸਕਦੀ ਹੈ। ਹਫ਼ਤੇ 'ਚ ਇਕ ਵਾਰ ਪੈਡੀਕਿਉਰ ਕਰਨ ਨਾਲ ਨਾ ਪੈਰਾਂ ਵਿਚੋਂ ਪਸੀਨੇ ਦੀ ਬਦਬੂ ਦੂਰ ਹੋਣ ਦੇ ਨਾਲ-ਨਾਲ ਪੈਰ ਸਾਫ਼ ਅਤੇ ਇਨਫ਼ੈਕਸ਼ਨ ਮੁਕਤ ਵੀ ਰਹਿੰਦੇ ਹਨ।ਜੇਕਰ ਤੁਹਾਡੇ ਪੈਰਾਂ ਨੂੰ ਬਹੁਤ ਜ਼ਿਆਦਾ ਪਸੀਨਾ ਆਉਂਦਾ ਹੈ ਤਾਂ ਚਮੜੇ ਦੀਆਂ ਚੱਪਲਾਂ ਬਿਲਕੁਲ ਵੀ ਨਾ ਪਾਉ। ਨਾਲ ਹੀ ਪਸੀਨੇ ਕਾਰਨ, ਧੂੜ ਅਤੇ ਮਿੱਟੀ ਕਾਰਨ ਚੱਪਲ ਚਿਪਚਿਪੀ ਹੋ ਜਾਂਦੀ ਹੈ। ਇਸ ਲਈ ਚੱਪਲਾਂ ਨੂੰ ਨਿਯਮਤ ਰੂਪ ਨਾਲ ਧੋਂਦੇ ਰਹੋ। ਇਸ ਤੋਂ ਇਲਾਵਾ ਹਮੇਸ਼ਾ ਚੱਪਲਾਂ ਪਾਉਣ ਦੀ ਬਜਾਏ ਘਰ ਵਿਚ ਨੰਗੇ ਪੈਰੀਂ ਰਹਿਣ ਦੀ ਕੋਸ਼ਿਸ਼ ਕਰੋ।ਬੇਸ਼ੱਕ ਪੈਰਾਂ ਨੂੰ ਧੁੱਪ ਅਤੇ ਧੂੜ ਤੋਂ ਬਚਾਉਣ ਲਈ ਜੁੱਤੀ ਪਾਉਣਾ ਇਕ ਵਧੀਆ ਵਿਕਲਪ ਹੈ ਪਰ ਗਰਮੀਆਂ 'ਚ ਜੁੱਤੀਆਂ ਪਾਉਣ ਨਾਲ ਪੈਰਾਂ ਵਿਚ ਬਹੁਤ ਪਸੀਨਾ ਆਉਂਦਾ ਹੈ। ਅਜਿਹੇ ਵਿਚ ਚਮੜੇ ਦੀ ਜੁੱਤੀ ਅਤੇ ਭਾਰੀ ਜੁੱਤੀ ਭੁਲ ਕੇ ਵੀ ਨਾ ਪਾਉ ਨਾਲ ਹੀ, ਜੇ ਸੰਭਵ ਹੋਵੇ ਤਾਂ ਕੱਪੜੇ ਦੀ ਜੁੱਤੀ ਪਹਿਨਣ ਦੀ ਕੋਸ਼ਿਸ਼ ਕਰੋ। ਇਸ ਨਾਲ ਤੁਹਾਡੇ ਪੈਰਾਂ ਵਿਚ ਪਸੀਨਾ ਵੀ ਘੱਟ ਆਵੇਗਾ ਅਤੇ ਇਨਫ਼ੈਕਸ਼ਨ ਦਾ ਡਰ ਵੀ ਨਹੀਂ ਰਹੇਗਾ।