ਸ਼ਹਾਦਤਾਂ ਨਾਲ ਲਿਖਿਆ ਹੋਇਆ SGPC ਦਾ ਇਤਿਹਾਸ
ਚੰਡੀਗੜ੍ਹ: ਪੰਜਾਬ ਵਿੱਚ ਫਰੰਗੀ ਦੇ ਰਾਜ ਸਥਾਪਿਤ ਹੋਣ ਤੋਂ ਬਾਅਦ ਗੁਰਦੁਆਰਿਆ ਉੱਤੇ ਮਹੰਤਾਂ ਅਤੇ ਬਸਤੀਵਾਦੀਆਂ ਨੇ ਕਬਜ਼ਾ ਕਰ ਲਿਆ ਸੀ। ਗੁਰੂਘਰਾਂ ਦੀ ਸਾਂਭ ਸੰਭਾਲ ਨੂੰ ਲੈ ਕੇ ਸਿੱਖ ਚਿੰਤਤ ਹੋਣ ਲੱਗੇ, ਉਸ ਚਿੰਤਨ ਵਿਚੋਂ ਪੈਦਾ ਹੁੰਦਾ ਹੈ ਸੰਘਰਸ਼ ਅਤੇ ਸੰਘਰਸ਼ ਵਿਚੋਂ ਸ਼ਹਾਦਤਾਂ ਨਾਲ ਲਿਖਿਆ ਜਾਂਦਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਤਿਹਾਸ। 1873 ਵਿੱਚ ਇਕ ਘਟਨਾ ਵਾਪਰਦੀ ਹੈ ਜਿਸ ਵਿੱਚ ਅੰਮ੍ਰਿਤਸਰ ਮਿਸ਼ਨ ਸਕੂਲ ਦੇ ਚਾਰ ਸਿੱਖ ਵਿਦਿਆਰਥੀਆਂ ਨੇ ਕੇਸ ਕਤਲ ਕਰਕੇ ਈਸਾਈ ਧਰਮ ਕਬੂਲ ਕੀਤਾ ਅਤੇ ਇਸ ਨੂੰ ਲੈ ਕੇ ਕੌਮੀ ਲੀਡਰਸ਼ਿਪ ਨੀਂਦ ਵਿਚੋਂ ਜਾਗ ਉੱਠੀ ਜਿਸ ਨਾਲ ਸਿੰਘ ਸਭਾ ਲਹਿਰ ਅਤੇ ਚੀਫ਼ ਖਾਲਸਾ ਦੀਵਾਨ ਦਾ ਆਗਾਜ ਹੁੰਦਾ ਹੈ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨੀਂਹ 15 ਨਵੰਬਰ 1920 ਨੂੰ ਰੱਖੀ ਗਈ। ਸ਼੍ਰੋਮਣੀ ਕਮੇਟੀ ਨੂੰ ਕਾਨੂੰਨੀ ਮਾਨਤਾ 1925 ਨੂੰ ਮਿਲਦੀ ਹੈ ਜਦੋਂ ਸਿੱਖ ਗੁਰਦੁਆਰਾ ਐਕਟ ਪਾਸ ਹੋ ਜਾਂਦਾ ਹੈ।
ਗੁਰਦੁਆਰਾ ਸੁਧਾਰ ਲਹਿਰ
ਸੰਨ 1925 ਤੋਂ ਲੈ ਕੇ ਹੁਣ ਤੱਕ ਗੁਰਦੁਆਰਿਆਂ ਦੀ ਸਾਂਭ ਸੰਭਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਦੀ ਹੈ। ਪੰਜਾਬ ਵਿੱਚ 1920 ਤੋਂ ਲੈ ਕੇ 1925 ਤੱਕ ਗੁਰਦੁਆਰਾ ਸੁਧਾਰ ਲਹਿਰ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਦੇਖ-ਰੇਖ ਹੇਠ ਹੀ ਚੱਲੀ,ਜਿਸ ਸਕਦਾ ਗੁਰਦੁਆਰਿਆਂ ਉੱਤੇ ਮਹੰਤਾਂ ਦੇ ਕਬਜ਼ਿਆਂ ਨੂੰ ਖਤਮ ਕੀਤਾ ਗਿਆ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ
15 ਨਵੰਬਰ 1920 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਹੁੰਦੀ ਹੈ ਉੱਥੇ ਹੀ 14 ਦਸੰਬਰ 1920 ਨੂੰ ਸ਼੍ਰੋਮਣੀ ਅਕਾਲੀ ਦਲ ਹੋਂਦ ਵਿੱਚ ਆਉਂਦਾ ਹੈ। ਸ਼੍ਰੋਮਣੀ ਅਕਾਲੀ ਦਲ ਸਿੱਖ ਕੌਮ ਦੀ ਆਪਣੀ ਅਗਵਾਈ ਵਾਲੀ ਇਕ ਅਜਿਹੀ ਸੰਸਥਾ ਹੈ ਜੋਂ ਸਿੱਖਾਂ ਦੀ ਨੁਮਇੰਦਗੀ ਕਰਦੀ ਹੈ।
ਬਸਤੀਵਾਦੀਆਂ ਨੂੰ ਡੱਟ ਕੇ ਵਿਰੋਧ
ਗੁਰਦੁਆਰਾ ਸੁਧਾਰ ਲਹਿਰ ਵਿੱਚ ਬਸਤੀਵਾਦੀ ਹਕੂਮਤ ਦਾ ਡੱਟ ਕੇ ਵਿਰੋਧ ਕੀਤਾ ਗਿਆ। ਇਸ ਦੌਰਾਨ ਸ਼ਹਾਦਤਾਂ ਨੇ ਇਕ ਵੱਖਰੀ ਦਾਸਤਾਨ ਲਿਖੀ ਜਿਸ ਨੂੰ ਜਾਣ ਕੇ ਅੱਜ ਵੀ ਰੂਹ ਕੰਬ ਜਾਂਦੀ ਹੈ।ਤਰਨਤਾਰਨ ਸਾਹਿਬ, ਗੁਰੂ ਕਾ ਬਾਗ, ਨਨਕਾਣਾ ਸਾਹਿਬ, ਜੈਤੋ ਦਾ ਮੋਰਚਾ ਅਤੇ ਹੋਰ ਕਈ ਮੋਰਚਿਆ ਵਿੱਚ ਅਨੇਕਾਂ ਸਿੱਖਾਂ ਨੇ ਜਾਨਾਂ ਵਾਰ ਕੇ ਵੱਖਰਾਂ ਇਤਿਹਾਸ ਰਚਿਆ।
ਸ਼ਹਾਦਤਾਂ ਦਾ ਇਤਿਹਾਸ
19 ਵੀਂ ਸਦੀ ਦੇ ਅਖ਼ੀਰ ਤੋਂ ਹੀ ਸਿੰਘ ਸਭਾ ਲਹਿਰ ਦੇ ਰੂਪ ਵਿੱਚ ਸਿੱਖਾਂ ਨੇ ਆਪਣੇ ਹੱਕਾਂ ਲਈ ਲਾਮਬੰਦ ਹੋਏ ਅਤੇ ਸੰਘਰਸ਼ ਕੀਤਾ। ਇਕ ਰਿਪੋਰਟ ਮੁਤਾਬਿਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਆਉਣ ਤੱਕ ਅੰਦਾਜ਼ਨ 30000 ਸਿੱਖਾਂ ਨੇ ਗ੍ਰਿਫ਼ਤਾਰੀ ਦਿੱਤੀ , 400 ਤੋਂ ਵੱਧ ਨੇ ਸ਼ਹਾਦਤਾਂ ਦਾ ਜਾਮ ਅਤੇ 2000 ਸਿੱਖ ਜ਼ਖਮੀ ਹੋ ਗਏ।
- PTC NEWS