Sat, Nov 23, 2024
Whatsapp

Hisar News : ''ਬੰਦੂਕ ਦੀ ਨੋਕ 'ਤੇ ਕਰਵਾਈ ਗੁਪਤ ਅੰਗਾਂ 'ਤੇ ਮਾਲਿਸ਼'' HCS ਅਧਿਕਾਰੀ ਕੁਲਭੂਸ਼ਨ ਗ੍ਰਿਫ਼ਤਾਰ

Hisar News : ਹਾਂਸੀ ਦੇ ਸਾਬਕਾ SDM ਕੁਲਭੂਸ਼ਣ ਬਾਂਸਲ 'ਤੇ ਦਲਿਤ ਸਫਾਈ ਕਰਮਚਾਰੀ ਦਾ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ ਹੈ। ਫਤਿਹਾਬਾਦ 'ਚ ਪੀੜਤ ਦਲਿਤ ਸਫਾਈ ਕਰਮਚਾਰੀ ਨੇ ਐੱਸਪੀ ਨੂੰ ਮਿਲ ਕੇ ਆਪਣੀ ਸ਼ਿਕਾਇਤ ਸੌਂਪੀ ਸੀ। ਇਸ ਮਗਰੋਂ ਹਿਸਾਰ ਪੁਲਿਸ ਨੇ ਇੱਥੇ ਕੇਸ ਦਰਜ ਕੀਤਾ ਸੀ।

Reported by:  PTC News Desk  Edited by:  KRISHAN KUMAR SHARMA -- November 09th 2024 03:17 PM -- Updated: November 09th 2024 03:20 PM
Hisar News : ''ਬੰਦੂਕ ਦੀ ਨੋਕ 'ਤੇ ਕਰਵਾਈ ਗੁਪਤ ਅੰਗਾਂ 'ਤੇ ਮਾਲਿਸ਼'' HCS ਅਧਿਕਾਰੀ ਕੁਲਭੂਸ਼ਨ ਗ੍ਰਿਫ਼ਤਾਰ

Hisar News : ''ਬੰਦੂਕ ਦੀ ਨੋਕ 'ਤੇ ਕਰਵਾਈ ਗੁਪਤ ਅੰਗਾਂ 'ਤੇ ਮਾਲਿਸ਼'' HCS ਅਧਿਕਾਰੀ ਕੁਲਭੂਸ਼ਨ ਗ੍ਰਿਫ਼ਤਾਰ

HSC Officer Kulbhushan sexual harassment case : ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦੇ ਹਾਂਸੀ ਦੇ ਮੁਅੱਤਲ ਐਸਡੀਐਮ ਕੁਲਭੂਸ਼ਣ ਬਾਂਸਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਐਚਸੀਐਸ ਅਧਿਕਾਰੀ ਕੁਲਭੂਸ਼ਣ ਬਾਂਸਲ ਨੂੰ ਇੱਕ ਪੁਰਸ਼ ਸਫਾਈ ਕਰਮਚਾਰੀ ਦੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਬੀਤੇ ਦਿਨ ਹੀ ਮੁਲਜ਼ਮ ਐਸਡੀਐਮ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਉਸ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਸੀ, ਜਿਸ ਵਿੱਚ ਉਹ ਇੱਕ ਸੈਨੀਟੇਸ਼ਨ ਕਰਮਚਾਰੀ ਕੋਲੋਂ ਆਪਣੇ ਗੁਪਤ ਅੰਗਾਂ ਦੀ ਮਾਲਿਸ਼ ਕਰਵਾਉਂਦਾ ਨਜ਼ਰ ਆ ਰਿਹਾ ਸੀ।

ਦਰਅਸਲ ਸ਼ੁੱਕਰਵਾਰ ਨੂੰ ਐਸਸੀ-ਐਸਟੀ ਐਕਟ ਤੋਂ ਇਲਾਵਾ ਐਸਡੀਐਮ ਕੁਲਭੂਸ਼ਣ ਬਾਂਸਲ ਖ਼ਿਲਾਫ਼ ਜਿਨਸੀ ਸ਼ੋਸ਼ਣ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਹਾਂਸੀ ਦੇ ਸਾਬਕਾ SDM ਕੁਲਭੂਸ਼ਣ ਬਾਂਸਲ 'ਤੇ ਦਲਿਤ ਸਫਾਈ ਕਰਮਚਾਰੀ ਦਾ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ ਹੈ। ਫਤਿਹਾਬਾਦ 'ਚ ਪੀੜਤ ਦਲਿਤ ਸਫਾਈ ਕਰਮਚਾਰੀ ਨੇ ਐੱਸਪੀ ਨੂੰ ਮਿਲ ਕੇ ਆਪਣੀ ਸ਼ਿਕਾਇਤ ਸੌਂਪੀ ਸੀ। ਇਸ ਮਗਰੋਂ ਹਿਸਾਰ ਪੁਲਿਸ ਨੇ ਇੱਥੇ ਕੇਸ ਦਰਜ ਕੀਤਾ ਸੀ।


ਮਰਦ ਕਰਮਚਾਰੀ ਨੇ ਲਾਏ ਗੰਭੀਰ ਦੋਸ਼

ਸਫ਼ਾਈ ਕਰਮਚਾਰੀ ਨੇ ਐਸਡੀਐਮ ’ਤੇ ਗੰਭੀਰ ਦੋਸ਼ ਲਾਏ ਸਨ। ਸ਼ਿਕਾਇਤ ਵਿੱਚ ਕਿਹਾ ਗਿਆ ਸੀ ਕਿ ਐਸਡੀਐਮ ਪਿਛਲੇ ਕਈ ਸਾਲਾਂ ਤੋਂ ਉਸ ਕੋਲੋਂ ਮਾਲਿਸ਼ ਕਰਵਾ ਰਿਹਾ ਹੈ ਅਤੇ ਬਦਲੇ ਵਿੱਚ ਉਸ ਨੂੰ 200 ਰੁਪਏ ਦਿੰਦਾ ਹੈ।


ਕਰਮਚਾਰੀ ਨੇ ਦੋਸ਼ਾਂ 'ਚ ਕਿਹਾ ਕਿ ਹਾਲ ਹੀ 'ਚ ਮੁਲਜ਼ਮ ਨੇ ਉਸ ਨੂੰ ਆਪਣੇ ਘਰ ਬੁਲਾਇਆ ਅਤੇ ਉਸ ਦੇ ਗੁਪਤ ਅੰਗਾਂ ਦੀ ਮਾਲਿਸ਼ ਕਰਨ ਲਈ ਜ਼ਬਰਦਸਤੀ ਕੀਤੀ ਅਤੇ ਹੋਰ ਵੀ ਮਜਬੂਰ ਕੀਤਾ। ਪੀੜਤ ਨੇ ਦੱਸਿਆ ਕਿ ਜਦੋਂ ਉਸ ਨੇ ਅਜਿਹਾ ਕਰਨ ਤੋਂ ਇਨਕਾਰ ਕੀਤਾ ਤਾਂ ਐੱਸਡੀਐੱਮ ਨੇ ਉਸ 'ਤੇ ਬੰਦੂਕ ਤਾਣ ਦਿੱਤੀ ਅਤੇ ਡਰ ਦੇ ਮਾਰੇ ਉਸ ਨੂੰ ਇਹ ਗੰਦਾ ਕੰਮ ਕਰਨਾ ਪਿਆ। ਇਸ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ।

ਦੱਸ ਦਈਏ ਕਿ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਰਕਾਰ ਨੇ ਐਸਡੀਐਮ ਨੂੰ ਮੁਅੱਤਲ ਕਰ ਦਿੱਤਾ ਅਤੇ ਸ਼ੁੱਕਰਵਾਰ ਨੂੰ ਕੇਸ ਦਰਜ ਕੀਤਾ ਗਿਆ ਅਤੇ ਹੁਣ ਇਸਤੋਂ ਬਾਅਦ ਕੁਲਭੂਸ਼ਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

- PTC NEWS

Top News view more...

Latest News view more...

PTC NETWORK