Sat, Dec 21, 2024
Whatsapp

Hina Khan : ਕੈਂਸਰ ਨਾਲ ਜੂਝ ਰਹੀ ਹਿਨਾ ਖਾਨ ਦੇ ਸਿਰ ਦੇ ਵਾਲਾਂ ਤੋਂ ਬਾਅਦ ਝੜੇ ਆਈਬ੍ਰੋ ਤੇ ਪਲਕਾਂ ਦੇ ਵਾਲ

ਮਸ਼ਹੂਰ ਟੀਵੀ ਅਦਾਕਾਰਾ ਹਿਨਾ ਖਾਨ ਇਸ ਸਮੇਂ ਜ਼ਿੰਦਗੀ ਦੇ ਬਹੁਤ ਮੁਸ਼ਕਲ ਦੌਰ ਵਿੱਚੋਂ ਗੁਜ਼ਰ ਰਹੀ ਹੈ। ਕੈਂਸਰ ਦੇ ਇਲਾਜ ਦੌਰਾਨ ਉਸ ਨੂੰ ਕਾਫੀ ਦਰਦ ਅਤੇ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੀਮੋਥੈਰੇਪੀ ਕਾਰਨ ਉਹ ਪਹਿਲਾਂ ਹੀ ਆਪਣਾ ਸਿਰ ਮੁੰਨਵਾ ਚੁੱਕੀ ਹੈ। ਹੁਣ ਉਸ ਦੀਆਂ ਸਾਰੀਆਂ ਪਲਕਾਂ ਝੜ ਗਈਆਂ ਹਨ।

Reported by:  PTC News Desk  Edited by:  Dhalwinder Sandhu -- October 14th 2024 11:06 AM
Hina Khan : ਕੈਂਸਰ ਨਾਲ ਜੂਝ ਰਹੀ ਹਿਨਾ ਖਾਨ ਦੇ ਸਿਰ ਦੇ ਵਾਲਾਂ ਤੋਂ ਬਾਅਦ ਝੜੇ ਆਈਬ੍ਰੋ ਤੇ ਪਲਕਾਂ ਦੇ ਵਾਲ

Hina Khan : ਕੈਂਸਰ ਨਾਲ ਜੂਝ ਰਹੀ ਹਿਨਾ ਖਾਨ ਦੇ ਸਿਰ ਦੇ ਵਾਲਾਂ ਤੋਂ ਬਾਅਦ ਝੜੇ ਆਈਬ੍ਰੋ ਤੇ ਪਲਕਾਂ ਦੇ ਵਾਲ

Hina Khan : ਮਸ਼ਹੂਰ ਟੀਵੀ ਅਦਾਕਾਰਾ ਹਿਨਾ ਖਾਨ ਇਸ ਸਮੇਂ ਜ਼ਿੰਦਗੀ ਦੇ ਮੁਸ਼ਕਲ ਦੌਰ ਵਿੱਚੋਂ ਗੁਜ਼ਰ ਰਹੀ ਹੈ। ਅਦਾਕਾਰਾ ਲੰਬੇ ਸਮੇਂ ਤੋਂ ਕੈਂਸਰ ਦਾ ਇਲਾਜ ਕਰਵਾ ਰਹੀ ਹੈ, ਜਿਸ ਕਾਰਨ ਉਸ ਨੂੰ ਕਾਫੀ ਦਰਦ ਅਤੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੀਮੋਥੈਰੇਪੀ ਕਾਰਨ ਉਹ ਪਹਿਲਾਂ ਹੀ ਆਪਣੇ ਵਾਲ ਕੱਟ ਚੁੱਕੀ ਹੈ। ਹੁਣ ਉਸ ਦੀਆਂ ਪਲਕਾਂ ਵੀ ਡਿੱਗਣ ਲੱਗ ਪਈਆਂ ਹਨ। ਹਿਨਾ ਖਾਨ ਅਕਸਰ ਆਪਣੇ ਪ੍ਰਸ਼ੰਸਕਾਂ ਨੂੰ ਆਪਣੀ ਸਿਹਤ ਬਾਰੇ ਅਪਡੇਟ ਦਿੰਦੀ ਰਹਿੰਦੀ ਹੈ। ਹਾਲ ਹੀ 'ਚ ਉਸ ਨੇ ਇੰਸਟਾਗ੍ਰਾਮ 'ਤੇ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ। ਹੁਣ ਉਸ ਦੀਆਂ ਅੱਖਾਂ ਵਿਚ ਸਿਰਫ਼ ਇੱਕ ਪਲਕ ਬਚੀ ਹੈ, ਜੋ ਉਸ ਨੂੰ ਇਸ ਔਖੇ ਸਮੇਂ ਵਿਚ ਹਿੰਮਤ ਦੇ ਰਹੀ ਹੈ।

ਹਿਨਾ ਖਾਨ ਨੇ ਇਸ ਸਿੰਗਲ ਪਲਕ ਦੀ ਫੋਟੋ ਆਪਣੇ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀ ਹੈ ਤੇ ਲੰਮਾ ਕੈਪਸ਼ਨ ਵੀ ਲਿਖਿਆ ਹੈ। ਉਹ ਲਿਖਦੀ ਹੈ ‘ਤੁਸੀਂ ਜਾਣਨਾ ਚਾਹੁੰਦੇ ਹੋ ਕਿ ਇਸ ਸਮੇਂ ਮੇਰੀ ਪ੍ਰੇਰਣਾ ਕੀ ਹੈ? ਉਸ ਨੇ ਦੱਸਿਆ ਕਿ ਇਹ ਕਦੇ ਸੁੰਦਰ ਬ੍ਰਿਗੇਡ ਦਾ ਹਿੱਸਾ ਸੀ, ਜਿਸ ਨੇ ਮੇਰੀਆਂ ਅੱਖਾਂ ਨੂੰ ਸੁੰਦਰ ਬਣਾਇਆ ਸੀ। ਮੇਰੀਆਂ ਲੰਬੀਆਂ ਅਤੇ ਸੁੰਦਰ ਪਲਕਾਂ… ਇਹ ਬਹਾਦਰ, ਇਕੱਲਾ ਯੋਧਾ, ਮੇਰੀ ਆਖਰੀ ਪਲਕਾਂ, ਜਿਸ ਨੇ ਮੇਰਾ ਸਾਥ ਦਿੰਦੇ ਹੋਏ ਬਹੁਤ ਲੜਾਈ ਲੜੀ ਹੈ।’


ਹਿਨਾ ਖਾਨ ਦੀ ਹਿੰਮਤ 

ਹਿਨਾ ਖਾਨ ਨੇ ਵੀ ਇਸ ਭਾਵੁਕ ਕੈਪਸ਼ਨ ਦੇ ਨਾਲ ਕਿਹਾ ‘ਮੇਰੀ ਕੀਮੋ ਦਾ ਆਖਰੀ ਪੜਾਅ ਬਹੁਤ ਨੇੜੇ ਹੈ। ਇਸ ਸਮੇਂ ਇਹ ਇੱਕ ਪਲਕ ਮੇਰੀ ਪ੍ਰੇਰਣਾ ਹੈ। ਹਾਲਾਂਕਿ, ਮੈਂ ਲੰਬੇ ਸਮੇਂ ਤੋਂ ਨਕਲੀ ਪਲਕਾਂ ਨਹੀਂ ਪਹਿਨੀਆਂ ਸਨ, ਪਰ ਹੁਣ ਮੈਂ ਉਨ੍ਹਾਂ ਨੂੰ ਆਪਣੇ ਸ਼ੂਟ ਲਈ ਪਹਿਨਦੀ ਹਾਂ। 

ਇਹ ਵੀ ਪੜ੍ਹੋ : Bomb Threat : ਮੁੰਬਈ ਤੋਂ ਨਿਊਯਾਰਕ ਜਾ ਰਹੀ ਏਅਰ ਇੰਡੀਆ ਦੀ ਫਲਾਈਟ 'ਚ ਬੰਬ ਦੀ ਧਮਕੀ, ਦਿੱਲੀ 'ਚ ਐਮਰਜੈਂਸੀ ਲੈਂਡਿੰਗ

- PTC NEWS

Top News view more...

Latest News view more...

PTC NETWORK