Sun, Jan 26, 2025
Whatsapp

Himachal Pradesh Tourist : ਨਵੇਂ ਸਾਲ ਮੌਕੇ ਸ਼ਰਾਬ ਪੀਕੇ ਝੂਮਣ ਵਾਲੇ ਸੈਲਾਨੀਆਂ ਲਈ ਸੀਐੱਮ ਸੁਖਵਿੰਦਰ ਸਿੰਘ ਸੁੱਖੂ ਦਾ ਵੱਡਾ ਫੈਸਲਾ, ਪੁਲਿਸ ਨੂੰ ਦਿੱਤੀ ਇਹ ਹਿਦਾਇਤ

ਦੱਸ ਦਈਏ ਕਿ ਮੰਗਲਵਾਰ ਨੂੰ ਸ਼ਿਮਲਾ 'ਚ ਵਿੰਟਰ ਕਾਰਨੀਵਲ 'ਚ ਪਹੁੰਚੇ ਮੁੱਖ ਮੰਤਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਗੱਲਾਂ ਕਹੀਆਂ। ਮੁੱਖ ਮੰਤਰੀ ਨੇ ਇਸ ਲਈ ਅਤੀਤੀ ਦੇਵੋ ਭਾਵ ਦੀ ਸੰਸਕ੍ਰਿਤੀ ਦਾ ਹਵਾਲਾ ਦਿੱਤਾ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਹੋਟਲ ਅਤੇ ਢਾਬੇ 5 ਜਨਵਰੀ ਤੱਕ 24 ਘੰਟੇ ਖੁੱਲ੍ਹੇ ਰਹਿਣਗੇ।

Reported by:  PTC News Desk  Edited by:  Aarti -- December 25th 2024 10:00 AM
Himachal Pradesh Tourist : ਨਵੇਂ ਸਾਲ ਮੌਕੇ ਸ਼ਰਾਬ ਪੀਕੇ ਝੂਮਣ ਵਾਲੇ ਸੈਲਾਨੀਆਂ ਲਈ ਸੀਐੱਮ ਸੁਖਵਿੰਦਰ ਸਿੰਘ ਸੁੱਖੂ ਦਾ ਵੱਡਾ ਫੈਸਲਾ, ਪੁਲਿਸ ਨੂੰ ਦਿੱਤੀ ਇਹ ਹਿਦਾਇਤ

Himachal Pradesh Tourist : ਨਵੇਂ ਸਾਲ ਮੌਕੇ ਸ਼ਰਾਬ ਪੀਕੇ ਝੂਮਣ ਵਾਲੇ ਸੈਲਾਨੀਆਂ ਲਈ ਸੀਐੱਮ ਸੁਖਵਿੰਦਰ ਸਿੰਘ ਸੁੱਖੂ ਦਾ ਵੱਡਾ ਫੈਸਲਾ, ਪੁਲਿਸ ਨੂੰ ਦਿੱਤੀ ਇਹ ਹਿਦਾਇਤ

Himachal Pradesh Tourist :  ਹਿਮਾਚਲ 'ਚ ਨਵਾਂ ਸਾਲ ਮਨਾ ਰਹੇ ਸ਼ਰਾਬੀਆਂ ਨੂੰ ਪੁਲਿਸ ਨਹੀਂ ਤੰਗ ਕਰੇਗੀ। ਸੀਐਮ ਸੁਖਵਿੰਦਰ ਸੁੱਖੂ ਨੇ ਇਸ ਸਬੰਧੀ ਹਿਮਾਚਲ ਪੁਲਿਸ ਨੂੰ ਹੁਕਮ ਜਾਰੀ ਕਰ ਦਿੱਤੇ ਹਨ। ਜਿਸ ਮੁਤਾਬਿਕ ਸ਼ਰਾਬ ਪੀਕੇ ਝੂਮਣ ਵਾਲੇ ਸੈਲਾਨੀਆਂ ਨੂੰ ਹਵਾਲਾਤ ’ਚ ਬੰਦ ਨਹੀਂ ਕੀਤਾ ਜਾਵੇਗਾ। ਇਨ੍ਹਾਂ ਹੀ ਨਹੀਂ ਪੁਲਿਸ ਸ਼ਰਾਬ ਪੀ ਕੇ ਮਦਹੋਸ਼ ਹੋਣ ਵਾਲੇ ਵਿਅਕਤੀ ਨੂੰ ਪੁਲਿਸ ਹੋਟਲ ਛੱਡੇਗੀ। 

ਦੱਸ ਦਈਏ ਕਿ ਮੰਗਲਵਾਰ ਨੂੰ ਸ਼ਿਮਲਾ 'ਚ ਵਿੰਟਰ ਕਾਰਨੀਵਲ 'ਚ ਪਹੁੰਚੇ ਮੁੱਖ ਮੰਤਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਗੱਲਾਂ ਕਹੀਆਂ। ਮੁੱਖ ਮੰਤਰੀ ਨੇ ਇਸ ਲਈ ਅਤੀਤੀ ਦੇਵੋ ਭਾਵ ਦੀ ਸੰਸਕ੍ਰਿਤੀ ਦਾ ਹਵਾਲਾ ਦਿੱਤਾ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਹੋਟਲ ਅਤੇ ਢਾਬੇ 5 ਜਨਵਰੀ ਤੱਕ 24 ਘੰਟੇ ਖੁੱਲ੍ਹੇ ਰਹਿਣਗੇ।

ਸੀਐੱਮ ਸੁਖਵਿੰਦਰ ਸੁੱਖੂ ਨੇ ਕਿਹਾ ਕਿ ਜੇਕਰ ਕੋਈ ਸ਼ਰਾਬ ਪੀ ਕੇ ਝੂਮਣ ਲੱਗ ਜਾਂਦਾ ਹੈ ਤਾਂ ਉਸ ਨੂੰ ਹੋਟਲ ਛੱਡਿਆ ਜਾਵੇਗਾ। ਇਹ ਨਹੀਂ ਕਿ ਉਸ ਨੂੰ ਜੇਲ੍ਹ ’ਚ ਬੰਦ ਕਰ ਦਿੱਤਾ ਜਾਵੇਗਾ। ਸੀਐੱਮ ਨੇ ਅੱਗੇ ਕਿਹਾ ਕਿ ਪੁਲਿਸ ਵਾਲਿਆਂ ਨੂੰ ਇਹ ਵੀ ਹਦਾਇਤ ਦਿੱਤੀ ਹੈ ਕਿ ਉਹ ਆਪਣੇ ਪਰਿਵਾਰਾਂ ਸਮੇਤ ਆਉਣ ਵਾਲੇ ਲੋਕਾਂ ਨੂੰ ਬੜੇ ਪਿਆਰ ਨਾਲ ਉਨ੍ਹਾਂ ਦੇ ਹੋਟਲ ਵਿੱਚ ਛੱਡਣ।

ਸੀਐਮ ਸੁੱਖੂ ਨੇ ਦੱਸਿਆ ਕਿ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਸੈਲਾਨੀਆਂ ਦੀ ਸਹੂਲਤ ਲਈ ਹੋਟਲ, ਢਾਬੇ ਅਤੇ ਰੈਸਟੋਰੈਂਟ 5 ਜਨਵਰੀ ਤੱਕ 24 ਘੰਟੇ ਖੁੱਲ੍ਹੇ ਰੱਖੇ ਜਾਣਗੇ। ਇਸ ਦਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ। ਇਸ ਕਾਰਨ ਸੈਲਾਨੀਆਂ ਨੂੰ ਦੇਰ ਨਾਲ ਪਹੁੰਚਣ 'ਤੇ ਭੁੱਖੇ ਨਹੀਂ ਸੌਣਾ ਪਵੇਗਾ। ਦੇਰ ਰਾਤ ਤੱਕ ਖਾਣ ਪੀਣ ਦੀਆਂ ਦੁਕਾਨਾਂ ਖੁੱਲ੍ਹੀਆਂ ਰੱਖਣ ਵਾਲਿਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ।

ਇਹ ਵੀ ਪੜ੍ਹੋ : TarnTaran Encounter News : ਤਰਨਤਾਰਨ ’ਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਹੋਇਆ ਐਨਕਾਊਂਟਰ, ਲਖਬੀਰ ਲੰਡਾ ਗਿਰੋਹ ਦੇ 2 ਬਦਮਾਸ਼ਾਂ ਨੂੰ ਲੱਗੀਆਂ ਗੋਲੀਆਂ

- PTC NEWS

Top News view more...

Latest News view more...

PTC NETWORK