Himachal Girl Dead Body Found : ਲੜਕੀ ਦੀ ਨਹਿਰ ’ਚੋਂ ਲਾਸ਼ ਮਿਲਣ ਦੇ ਮਾਮਲੇ ’ਚ ਨਵਾਂ ਮੋੜ; ਪੁਲਿਸ ਮੁਲਾਜ਼ਮ ਨੂੰ ਕੀਤਾ ਗ੍ਰਿਫਤਾਰ
Himachal Girl Dead Body Found : ਹਿਮਾਚਲ ਪ੍ਰਦੇਸ਼ ਦੇ ਜੋਗਿੰਦਰ ਨਗਰ ਵਾਸੀ ਇਕ ਲੜਕੀ ਦੀ ਨਹਿਰ ਵਿਚੋਂ ਲਾਸ਼ ਮਿਲਣ ਦੇ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ।ਇਸ ਮਾਮਲੇ ਵਿਚ ਰੋਪੜ ਪੁਲਿਸ ਨੇ ਇਕ ਪੁਲਿਸ ਮੁਲਾਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਜਾਣਕਾਰੀ ਦੇ ਅਨੁਸਾਰ ਹਿਮਾਚਲ ਪ੍ਰਦੇਸ਼ ਦੇ ਜੋਗਿੰਦਰ ਨਗਰ ਵਾਸੀ ਲੜਕੀ ਨੀਸ਼ਾ ਸੋਨੀ ਜੋ ਕਿ ਮੁਹਾਲੀ ਵਿਖੇ ਰਹਿ ਰਹੀ ਸੀ ਅਤੇ ਏਅਰਹੋਸਟੇਸ ਦੀ ਪੜਾਈ ਕਰ ਰਹੀ ਸੀ, 20 ਜਨਵਰੀ ਨੂੰ ਲਾਪਤਾ ਹੋ ਗਈ ਅਤੇ ਇਸ ਸਬੰਧੀ ਰੋਪੜ ਪੁਲਿਸ ਨੇ 22 ਜਨਵਰੀ ਨੂੰ ਲਾਪਤਾ ਲੜਕੀ ਦੇ ਪਰਿਵਾਰ ਦੇ ਬਿਆਨ ’ਤੇ ਮਾਮਲਾ ਦਰਜ ਕਰ ਲੜਕੀ ਦੀ ਭਾਲ ਸ਼ੁਰੂ ਕਰ ਦਿੱਤੀ।ਜਿਸ ਤੋਂ ਬਾਅਦ ਪੁਲਿਸ ਨੂੰ ਪਟਿਆਲ਼ਾ ਵਿਖੇ ਨਹਿਰ ’ਚੋਂ ਇਸ ਲੜਕੀ ਦੀ ਲਾਸ਼ ਮਿਲੀ ਹੈ।
ਪੁਲਿਸ ਅਨੁਸਾਰ ਲੜਕੀ ਰੋਪੜ ਦੇ ਨਜ਼ਦੀਕ ਧਰੇੜੀ ਜੱਟਾਂ ਪਿੰਡ ਵਿਖੇ ਭਾਖੜਾ ਨਹਿਰ ’ਚੋਂ ਡਿੱਗੀ ਹੈ ਅਤੇ ਜਾਂਚ ਅਨੁਸਾਰ ਮੁਹਾਲੀ ਜ਼ਿਲੇ ਵਿਚ ਤੈਨਾਤ ਪੁਲਿਸ ਮੁਲਾਜ਼ਮ ਯੁਵਰਾਜ ਸਿੰਘ ਇਸ ਲੜਕੀ ਨੂੰ ਨਾਲ ਲੈ ਕੇ ਗਿਆ ਸੀ। ਪੁਲਿਸ ਨੇ ਮ੍ਰਿਤਕ ਲੜਕੀ ਦੇ ਪਰਿਵਾਰ ਦੇ ਬਿਆਨ ’ਤੇ ਪੁਲਿਸ ਮੁਲਾਜ਼ਮ ਯੁਵਰਾਜ ਸਿੰਘ ਖਿਲਾਫ ਮਾਮਲਾ ਦਰਜ ਕਰ ਉਸਨੂੰ ਗ੍ਰਿਫਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ : MP Amritpal Singh : ਹਾਈਕੋਰਟ ਪਹੁੰਚੇ ਖਡੂਰ ਸਾਹਿਬ ਤੋਂ MP ਅੰਮ੍ਰਿਤਪਾਲ ਸਿੰਘ, ਗਣਤੰਤਰ ਦਿਵਸ ਪਰੇਡ ਤੇ ਸੰਸਦ ਸੈਸ਼ਨ ਨੂੰ ਲੈ ਕੇ ਰੱਖੀ ਮੰਗੀ
- PTC NEWS