ਮਹਿਲਾ ਡਾਕਟਰ ਦਾ ਹਾਈ ਵੋਲਟੇਜ ਡਰਾਮਾ, ਗ੍ਰਿਫ਼ਤਾਰ ਕਰਨ ਆਈ ਪੁਲਿਸ ਨੂੰ ਵੱਢੀਆਂ ਦੰਦੀਆਂ
Ludhiana News: ਲੁਧਿਆਣਾ ਵਿਖੇ ਬੀਤੀ ਰਾਤ ਇੱਕ ਫਿਜ਼ੀਓਥੈਰੇਪਿਸਟ ਮਹਿਲਾ ਡਾਕਟਰ ਨੇ ਸਿਵਲ ਹਸਪਤਾਲ ਵਿੱਚ ਖੂਬ ਹੰਗਾਮਾ ਕਰ ਦਿੱਤਾ। ਇਹ ਮਹਿਲਾ ਡਾਕਟਰ ਸ਼ਹੀਦ ਕਰਨੈਲ ਸਿੰਘ ਨਗਰ ਦੀ ਵਸਨੀਕ ਦੱਸੀ ਜਾ ਰਹੀ ਹੈ। ਮਰਾਡੋ ਚੌਕੀ ਦੀ ਪੁਲੀਸ ਨੇ ਉਸ ਖ਼ਿਲਾਫ਼ ਐਸਸੀ ਐਕਟ ਤਹਿਤ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ:
ਰਿਪੋਰਟਾਂ ਮੁਤਾਬਕ ਜਦੋਂ ਮਹਿਲਾ ਪੁਲਿਸ ਮੁਲਾਜ਼ਮ ਪਰਚੇ ਤਹਿਤ ਡਾਕਟਰ ਨੂੰ ਗ੍ਰਿਫਤਾਰ ਕਰਨ ਲਈ ਉਸਦੇ ਘਰ ਪਹੁੰਚੀ ਤਾਂ ਡਾਕਟਰ ਨੇ ਮਹਿਲਾ ਮੁਲਾਜ਼ਮ ਨਾਲ ਹਥੋਪਾਈ ਸ਼ੁਰੂ ਕਰ ਦਿੱਤੀ। ਕਿਸੇ ਤਰ੍ਹਾਂ ਪੁਲਿਸ ਡਾਕਟਰ ਨੂੰ ਜ਼ਬਰਦਸਤੀ ਕਾਰ ਵਿੱਚ ਬਿਠਾ ਕੇ ਸਿਵਲ ਹਸਪਤਾਲ ਪਹੁੰਚੀ ਅਤੇ ਉੱਥੇ ਉਸਦਾ ਮੈਡੀਕਲ ਕਰਵਾਇਆ।
ਡਾਕਟਰ ਨੇ ਆਪਣਾ ਨਾਮ ਸੋਨੀਆ ਮਲਹੋਤਰਾ ਦੱਸਿਆ ਅਤੇ ਇਹ ਇਲਜ਼ਾਮ ਲਾਗੈ ਕਿ ਨਸ਼ੇੜੀ ਉਸ ਦੇ ਇਲਾਕੇ ਵਿੱਚ ਖੁੱਲ੍ਹੇਆਮ ਨਸ਼ਾ ਵੇਚਦੇ ਹਨ। ਕਈ ਘਰਾਂ ਵਿੱਚ ਵੇਸਵਾਗਮਨੀ ਦਾ ਬੋਲਬਾਲਾ ਹੈ। ਉਹ ਕਾਫੀ ਸਮੇਂ ਤੋਂ ਪੁਲਿਸ ਨੂੰ ਸ਼ਿਕਾਇਤ ਕਰ ਰਹੀ ਸੀ ਪਰ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਪਈ। ਉਲਟਾ ਉਸ ਦੇ ਖ਼ਿਲਾਫ਼ ਐਸਸੀ/ਐਸਟੀ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਮਹਿਲਾ ਡਾਕਟਰ ਦਾ ਇਲਜ਼ਾਮ ਹੈ ਕਿ ਪੁਲਿਸ ਨੇ ਵਿਚਾਰ ਪ੍ਰਗਟ ਕਰਨ ਲਈ ਉਸ ਦੇ ਖਿਲਾਫ ਐਫ.ਆਈ.ਆਰ. ਦਰਜ ਕੀਤੀ ਹੈ। ਮਹਿਲਾ ਡਾਕਟਰ ਨੇ ਮਾਰਾਡੋ ਚੌਕੀ ਦੇ ਅਧਿਕਾਰੀਆਂ 'ਤੇ ਉਸ ਨਾਲ ਬਦਸਲੂਖੀ ਕਰਨ ਦੇ ਵੀ ਇਲਜ਼ਾਮ ਲਾਏ ਹਨ।
ਦੂਜੇ ਪਾਸੇ ਇਸ ਮਾਮਲੇ ਵਿੱਚ ਮਹਿਲਾ ਪੁਲਿਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਮਹਿਲਾ ਡਾਕਟਰ ਨਾਲ ਕਿਸੇ ਵੀ ਤਰ੍ਹਾਂ ਦੀ ਕੁੱਟਮਾਰ ਨਹੀਂ ਕੀਤੀ ਗਈ। ਸਗੋਂ ਜਦੋਂ ਉਸ ਨੂੰ ਗ੍ਰਿਫਤਾਰ ਕਰਨ ਕੋਸ਼ਿਸ਼ ਕੀਤੀ ਤਾਂ ਮਹਿਲਾ ਡਾਕਟਰ ਨੇ ਉਨ੍ਹਾਂ ਨੂੰ ਦੰਦੀਆਂ ਵੱਢੀਆਂ। ਉਨ੍ਹਾਂ ਦਾ ਕਹਿਣਾ ਕਿ ਔਰਤ ਦੀ ਮਾਨਸਿਕ ਹਾਲਤ ਠੀਕ ਨਹੀਂ ਹੈ। ਉਹ ਹਰ ਰੋਜ਼ ਗੁਆਂਢੀਆਂ ਨਾਲ ਬੇਲੋੜੀ ਲੜਾਈ ਕਰਦੀ ਹੈ। ਫਿਲਹਾਲ ਥਾਣਾ ਸਦਰ ਦੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ:
-