Sat, Dec 21, 2024
Whatsapp

HC Notice To Kulbir Zira : ਹਾਈਕੋਰਟ ’ਚ ਝੂਠੀ ਜਾਣਕਾਰੀ ਦੇਕੇ ਜ਼ਮਾਨਤ ਲੈਣ ’ਤੇ ਕਸੂਤੇ ਫਸੇ ਸਾਬਕਾ ਵਿਧਾਇਕ ਕੁਲਬੀਰ ਜੀਰਾ, ਜਾਰੀ ਹੋਇਆ ਨੋਟਿਸ

ਸਿਕਾਇਤਕਰਤਾ ਦਾ ਕਹਿਣਾ ਹੈ ਕਿ ਜੀਰਾ ਨੇ ਹਾਈਕੋਰਟ ’ਚ ਗਲਤ ਜਾਣਕਾਰੀ ਦਿੱਤੀ ਸੀ ਕਿ ਉਸਦੇ ਖਿਲਾਫ ਇਸ ਐਫਆਈਆਰ ਤੋਂ ਇਲਾਵਾ ਕੋਈ ਹੋਰ ਐਫਆਈਆਰ ਨਹੀਂ ਹੈ।

Reported by:  PTC News Desk  Edited by:  Aarti -- September 26th 2024 01:45 PM
HC Notice To Kulbir Zira : ਹਾਈਕੋਰਟ ’ਚ ਝੂਠੀ ਜਾਣਕਾਰੀ ਦੇਕੇ ਜ਼ਮਾਨਤ ਲੈਣ ’ਤੇ ਕਸੂਤੇ ਫਸੇ ਸਾਬਕਾ ਵਿਧਾਇਕ ਕੁਲਬੀਰ ਜੀਰਾ, ਜਾਰੀ ਹੋਇਆ ਨੋਟਿਸ

HC Notice To Kulbir Zira : ਹਾਈਕੋਰਟ ’ਚ ਝੂਠੀ ਜਾਣਕਾਰੀ ਦੇਕੇ ਜ਼ਮਾਨਤ ਲੈਣ ’ਤੇ ਕਸੂਤੇ ਫਸੇ ਸਾਬਕਾ ਵਿਧਾਇਕ ਕੁਲਬੀਰ ਜੀਰਾ, ਜਾਰੀ ਹੋਇਆ ਨੋਟਿਸ

HC Notice To Kulbir Zira :  ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਕਾਂਗਰਸੀ ਆਗੂ ਕੁਲਬੀਰ ਸਿੰਘ ਜੀਰਾ ਨੂੰ ਝੂਠੀ ਜਾਣਕਾਰੀ ਦੇਕੇ ਜਮਾਨਤ ਲੈਣ ’ਤੇ ਨੋਟਿਸ ਜਾਰੀ ਕੀਤਾ ਗਿਆ ਹੈ। ਦੱਸ ਦਈਏ ਕਿ ਕਾਂਗਰਸੀ ਵਿਧਾਇਕ ਕੁਲਬੀਰ ਜੀਰਾ ਖਿਲਾਫ ਜਾਇਦਾਦ ਵਿਵਾਦ ’ਚ ਸ਼ਿਕਾਇਤ ਕਰਨ ਵਾਲੇ ਗੁਰਨਾਮ ਸਿੰਘ ਨੇ ਹਾਈਕੋਰਟ ’ਚ ਪਟੀਸ਼ਨ ਦਾਖਿਲ ਕਰਕੇ ਜੀਰਾ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਹੈ। 

ਸਿਕਾਇਤਕਰਤਾ ਦਾ ਕਹਿਣਾ ਹੈ ਕਿ ਜੀਰਾ ਨੇ ਹਾਈਕੋਰਟ ’ਚ ਗਲਤ ਜਾਣਕਾਰੀ ਦਿੱਤੀ ਸੀ ਕਿ ਉਸਦੇ ਖਿਲਾਫ ਇਸ ਐਫਆਈਆਰ ਤੋਂ ਇਲਾਵਾ ਕੋਈ ਹੋਰ ਐਫਆਈਆਰ ਨਹੀਂ ਹੈ। ਜਦਕਿ ਜੀਰਾ ਦੇ ਇਸ ਮਾਮਲੇ ਤੋਂ ਇਲਾਵਾ ਤਿੰਨ ਹੋਰ ਐਫਆਈਆਰ ਸੀ ਜਿਸ ’ਚ ਦੋ ਐਫਆਈਆਰ ਵਿੱਚ ਪੁਲਿਸ ਕੈਸਿਲੇਸ਼ਨ ਰਿਪੋਰਟ ਦੇ ਚੁੱਕੀ ਹੈ ਅਤੇ ਇੱਕ ਅਜੇ ਵੀ ਪੈਂਡਿੰਗ ਹੈ। ਜਿਸ ਦੀ ਜਾਂਚ ਜਾਰੀ ਹੈ। 


ਸ਼ਿਕਾਇਤਕਰਤਾ ਨੇ ਅੱਗੇ ਕਿਹਾ ਕਿ ਵਿਧਾਇਕ ਜ਼ੀਰਾ ਨੇ ਜਮਾਨਤ ਲੈਂਦੇ ਸਮੇਂ ਇਨ੍ਹਾਂ ਤਿੰਨ ਐਫਆਈਆਰ ਦੀ ਜਾਣਕਾਰੀ ਹਾਈਕੋਰਟ ਤੋਂ ਲੁਕਾਈ ਸੀ। ਜਿਸ ਦੇ ਚੱਲਦੇ ਜੀਰਾ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ। 

ਫਿਲਹਾਲ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਜੀਰਾ ਨੂੰ ਨੋਟਿਸ ਜਾਰੀ ਕਰਕੇ 12 ਨਵੰਬਰ ਤੱਕ ਜਵਾਬ ਦਾਖਿਲ ਕਰਨ ਦੇ ਹੁਕਮ ਦਿੱਤੇ ਹਨ।

ਇਹ ਵੀ ਪੜ੍ਹੋ : Punjab CM Bhagwant Mann Hospitalized : ਮੁੱਖ ਮੰਤਰੀ ਭਗਵੰਤ ਮਾਨ ਫੋਰਟਿਸ ਹਸਪਤਾਲ ਦਾਖਲ !

- PTC NEWS

Top News view more...

Latest News view more...

PTC NETWORK