ਹੈਲੀਕਾਪਟਰ ਹਾਦਸਾ : ਯੂਕ੍ਰੇਨ ਦੇ ਗ੍ਰਹਿ ਮੰਤਰੀ ਸਮੇਤ 16 ਲੋਕ ਹਲਾਕ
ਕੀਵ: ਰਾਜਧਾਨੀ ਕੀਵ ਦੇ ਬਾਹਰ ਇਕ ਕਿੰਡਰਗਾਰਟਨ ਨੇੜੇ ਇਕ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਨਾਲ ਦੋ ਬੱਚਿਆਂ ਤੇ ਯੂਕਰੇਨ ਦੇ ਗ੍ਰਹਿ ਮੰਤਰੀ ਸਮੇਤ 16 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਿਸ ਦੇ ਮੁਖੀ ਇਗੋਰ ਕਲੀਮੇਂਕੋ ਨੇ ਕਿਹਾ, "ਇਸ ਸਮੇਂ ਕੁੱਲ 16 ਲੋਕਾਂ ਦੇ ਮਾਰੇ ਜਾਣ ਦੀ ਸੂਚਨਾ ਹੈ।" ਉਨ੍ਹਾਂ ਕਿਹਾ ਕਿ ਮਰਨ ਵਾਲਿਆਂ ਵਿਚ ਗ੍ਰਹਿ ਮੰਤਰੀ ਡੇਨਿਸ ਮੋਨਾਸਟਿਰਸਕੀ ਸਮੇਤ ਗ੍ਰਹਿ ਮੰਤਰਾਲੇ ਦੇ ਕਈ ਉੱਚ ਅਧਿਕਾਰੀ ਸ਼ਾਮਲ ਹਨ। ਘਟਨਾ ਤੋਂ ਬਾਅਦ ਵਾਇਰਲ ਇਕ ਵੀਡੀਓ ਵਿਚ ਘਟਨਾ ਸਥਾਨ 'ਤੇ ਲੋਕਾਂ ਦਾ ਰੌਲਾ ਸੁਣਿਆ ਜਾ ਸਕਦਾ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਤੇ ਐਮਰਜੈਂਸੀ ਸੇਵਾਵਾਂ ਨਾਲ ਜੁੜੇ ਲੋਕ ਮੌਕੇ 'ਤੇ ਪੁੱਜ ਗਏ। ਇਸ ਜਹਾਜ਼ ਹਾਦਸੇ ਦਾ ਇਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਵਿਚ ਹਾਦਸੇ ਤੋਂ ਬਾਅਦ ਸਕੂਲ ਅੱਗ ਦੀਆਂ ਲਪਟਾਂ 'ਚ ਘਿਰਿਆ ਨਜ਼ਰ ਆ ਰਿਹਾ ਹੈ। ਅਜੇ ਤੱਕ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਯੂਕ੍ਰੇਨ ਦੀ ਰਾਸ਼ਟਰੀ ਪੁਲਿਸ ਦੇ ਮੁਖੀ ਇਗੋਰ ਕਲੀਮੇਂਕੋ ਨੇ ਕਿਹਾ ਹੈ ਕਿ ਹੁਣ ਤੱਕ 16 ਮੌਤਾਂ ਦੀ ਪੁਸ਼ਟੀ ਹੋ ਚੁੱਕੀ ਹੈ।
ਇਹ ਵੀ ਪੜ੍ਹੋ : ਕੌਮੀ ਇਨਸਾਫ਼ ਮੋਰਚੇ 'ਚ ਪਹੁੰਚੇ SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਗੱਡੀ 'ਤੇ ਪਥਰਾਅ
ਮਰਨ ਵਾਲਿਆਂ 'ਚ ਯੂਕਰੇਨ ਦੇ ਗ੍ਰਹਿ ਮੰਤਰਾਲੇ ਦੇ ਕਈ ਸੀਨੀਅਰ ਅਧਿਕਾਰੀ ਤੇ ਗ੍ਰਹਿ ਮੰਤਰੀ ਡੇਨਿਸ ਮੋਨਾਸਟ੍ਰਿਸਕੀ ਤੇ ਉਨ੍ਹਾਂ ਦੇ ਡਿਪਟੀ ਯੇਵਗੇਨੀ ਯੇਸੇਨਿਨ ਸ਼ਾਮਲ ਹਨ।
ਦੱਸ ਦੇਈਏ ਕਿ ਮੋਨਾਸਟ੍ਰਿਸਕੀ ਸਾਲ 2021 'ਚ ਹੀ ਯੂਕ੍ਰੇਨ ਦੇ ਗ੍ਰਹਿ ਮੰਤਰੀ ਬਣੇ ਸਨ। ਇਸ ਹਾਦਸੇ 'ਚ ਦੋ ਬੱਚਿਆਂ ਸਮੇਤ 22 ਲੋਕ ਜ਼ਖ਼ਮੀ ਹੋ ਗਏ। ਅਧਿਕਾਰੀਆਂ ਦਾ ਕਹਿਣਾ ਹੈ ਕਿ ਹਾਦਸੇ ਦੇ ਸਮੇਂ ਪਲੇ ਸਕੂਲ 'ਚ ਬੱਚੇ ਅਤੇ ਸਕੂਲ ਸਟਾਫ ਮੌਜੂਦ ਸੀ।
- PTC NEWS