Heat Wave Alert : ਪੰਜਾਬ 'ਚ ਗਰਮੀ ਨੇ ਦਿਖਾਏ ਤੇਵਰ ; ਹੁਣ ਨਹੀਂ ਮਿਲੇਗੀ ਰਾਹਤ, ਜਾਣੋ ਮੌਸਮ ਵਿਭਾਗ ਦੀ ਤਾਜ਼ਾ ਭਵਿੱਖਬਾਣੀ
Heat Wave Alert : ਪੱਛਮੀ ਗੜਬੜੀ ਦਾ ਅਸਰ ਜੋ ਕੁਝ ਦਿਨਾਂ ਤੋਂ ਸਰਗਰਮ ਸੀ, ਹੁਣ ਖਤਮ ਹੋ ਗਿਆ ਹੈ। ਹੁਣ ਪੰਜਾਬ ਸਣੇ ਪੂਰੇ ਉੱਤਰ ਭਾਰਤ ’ਚ ਤਾਪਮਾਨ ਫਿਰ ਤੋਂ ਵਧਣ ਲੱਗ ਪਿਆ ਹੈ। ਬੀਤੇ ਦਿਨ ਸ਼ਾਮ ਤਾਪਮਾਨ ਵਿੱਚ 0.6 ਡਿਗਰੀ ਦਾ ਮਾਮੂਲੀ ਵਾਧਾ ਦੇਖਿਆ ਗਿਆ। ਪਰ ਆਉਣ ਵਾਲੇ ਦਿਨਾਂ ਵਿੱਚ, ਤਾਪਮਾਨ ਵਿੱਚ ਤੇਜ਼ੀ ਨਾਲ ਬਦਲਾਅ ਆਵੇਗਾ।
ਮੌਸਮ ਵਿਭਾਗ ਮੁਤਾਬਿਕ ਆਉਣ ਵਾਲੇ ਦਿਨਾਂ ਵਿੱਚ ਵੀ ਤਾਪਮਾਨ ਵਧਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦੋ ਦਿਨਾਂ ਵਿੱਚ ਪੰਜਾਬ ਵਿੱਚ ਤਾਪਮਾਨ 2 ਤੋਂ 3 ਡਿਗਰੀ ਵਧੇਗਾ।
23 ਅਪ੍ਰੈਲ ਨੂੰ ਪੰਜਾਬ ਦੇ ਗੁਆਂਢੀ ਸੂਬਿਆਂ ਹਰਿਆਣਾ ਅਤੇ ਰਾਜਸਥਾਨ ਵਿੱਚ ਗਰਮੀ ਦੀ ਲਹਿਰ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਭਾਵੇਂ ਪੰਜਾਬ ਲਈ ਅਜੇ ਤੱਕ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ, ਪਰ ਇਸਦਾ ਹਲਕਾ ਪ੍ਰਭਾਵ ਪੰਜਾਬ ਦੇ ਜ਼ਿਲ੍ਹਿਆਂ ਵਿੱਚ ਵੀ ਦੇਖਣ ਨੂੰ ਮਿਲੇਗਾ।
ਹਾਲਾਂਕਿ 26 ਅਪ੍ਰੈਲ ਤੋਂ ਬਾਅਦ ਮੌਸਮ ਬਦਲ ਜਾਵੇਗਾ ਅਤੇ ਪੰਜਾਬ ਵਿੱਚ ਗਰਜ-ਤੂਫ਼ਾਨ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ।
ਦੂਜੇ ਪਾਸੇ ਜੰਮੂ-ਕਸ਼ਮੀਰ ਜੋ ਪਹਿਲਾਂ ਹੀ ਮੀਂਹ ਦੀ ਮਾਰ ਝੱਲ ਰਿਹਾ ਹੈ, ਨੂੰ ਸੋਮਵਾਰ ਨੂੰ ਵੀ ਕੋਈ ਰਾਹਤ ਮਿਲਣ ਦੀ ਸੰਭਾਵਨਾ ਨਹੀਂ ਹੈ। ਵਿਭਾਗ ਨੇ ਆਰੈਂਜ ਅਲਰਟ ਜਾਰੀ ਕੀਤਾ ਹੈ।
ਇਹ ਵੀ ਪੜ੍ਹੋ : Toilet Cleaner ਨੂੰ ਪਾਣੀ ਸਮਝ ਕੇ ਪੀ ਗਿਆ ਤਿੰਨ ਸਾਲਾਂ ਮਾਸੂਮ; ਇਲਾਜ ਦੌਰਾਨ ਹੋਈ ਮੌਤ, ਮਾਪਿਆਂ ਦਾ ਰੋ -ਰੋ ਹੋਇਆ ਬੁਰਾ ਹਾਲ
- PTC NEWS