Thu, Jul 4, 2024
Whatsapp

Health News : ਗੂੰਦ ਅਤੇ ਗੂੰਦ ਕਤੀਰੇ 'ਚ ਕੀ ਫਰਕ ਹੁੰਦਾ ਹੈ? ਜਾਣੋ ਸਿਹਤ ਨੂੰ ਹੈਰਾਨ ਕਰਨ ਵਾਲੇ ਫਾਈਦੇ

Gond Vs Gond Katira : ਅੱਜਕਲ੍ਹ ਬਹੁਤੇ ਲੋਕ ਗਰਮੀਆਂ ਦੇ ਮੌਸਮ 'ਚ ਆਪਣੇ ਪਾਚਨ ਨੂੰ ਸੁਧਾਰਨ ਅਤੇ ਆਪਣਾ ਭਾਰ ਘਟਾਉਣ ਲਈ ਗੂੰਦ ਕਤੀਰੇ ਦੀ ਵਰਤੋਂ ਕਰਦੇ ਹਨ। ਗਰਮੀਆਂ 'ਚ ਪੀਣ ਵਾਲੇ ਪਦਾਰਥਾਂ 'ਚ ਇਸ ਦੀ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ। ਤਾਂ ਆਉ ਜਾਣਦੇ ਹਾਂ ਗੂੰਦ ਅਤੇ ਗੂੰਦ ਕਤੀਰੇ 'ਚ ਕੀ ਫਰਕ ਹੁੰਦਾ ਹੈ? ਅਤੇ ਇਸ ਦੇ ਸਿਹਤ ਨੂੰ ਕੀ-ਕੀ ਫਾਇਦੇ ਹੁੰਦੇ ਹਨ?

Reported by:  PTC News Desk  Edited by:  KRISHAN KUMAR SHARMA -- July 01st 2024 08:23 AM
Health News : ਗੂੰਦ ਅਤੇ ਗੂੰਦ ਕਤੀਰੇ 'ਚ ਕੀ ਫਰਕ ਹੁੰਦਾ ਹੈ? ਜਾਣੋ ਸਿਹਤ ਨੂੰ ਹੈਰਾਨ ਕਰਨ ਵਾਲੇ ਫਾਈਦੇ

Health News : ਗੂੰਦ ਅਤੇ ਗੂੰਦ ਕਤੀਰੇ 'ਚ ਕੀ ਫਰਕ ਹੁੰਦਾ ਹੈ? ਜਾਣੋ ਸਿਹਤ ਨੂੰ ਹੈਰਾਨ ਕਰਨ ਵਾਲੇ ਫਾਈਦੇ

Gond Vs Gond Katira : ਮਾਹਿਰਾਂ ਮੁਤਾਬਕ ਗੂੰਦ ਅਤੇ ਗੂੰਦ ਕਤੀਰੇ ਦੇ ਵੱਖਰੇ ਸਿਹਤ ਲਾਭ ਹੁੰਦੇ ਹਨ। ਵੈਸੇ ਤਾਂ ਦੋਵੇਂ ਚੀਜ਼ਾਂ ਵੱਖਰੀਆਂ ਹੁੰਦੀ ਹਨ, ਪਰ ਬਹੁਤੇ ਲੋਕ ਇੰਨ੍ਹਾਂ ਨੂੰ ਇੱਕ ਸਮਝਣ ਦੀ ਗ਼ਲਤੀ ਕਰਦੇ ਹਨ। ਗੂੰਦ ਦੀ ਜ਼ਿਆਦਾ ਵਰਤੋਂ ਸਰਦੀਆਂ 'ਚ ਕੀਤੀ ਜਾਂਦੀ ਹੈ, ਜਦੋਂ ਕਿ ਗੂੰਦ ਕਤੀਰਾ ਗਰਮੀਆਂ 'ਚ ਜ਼ਿਆਦਾ ਵਰਤੀਆਂ ਜਾਂਦਾ ਹੈ। ਅੱਜਕਲ੍ਹ ਬਹੁਤੇ ਲੋਕ ਗਰਮੀਆਂ ਦੇ ਮੌਸਮ 'ਚ ਆਪਣੇ ਪਾਚਨ ਨੂੰ ਸੁਧਾਰਨ ਅਤੇ ਆਪਣਾ ਭਾਰ ਘਟਾਉਣ ਲਈ ਗੂੰਦ ਕਤੀਰੇ ਦੀ ਵਰਤੋਂ ਕਰਦੇ ਹਨ। ਗਰਮੀਆਂ 'ਚ ਪੀਣ ਵਾਲੇ ਪਦਾਰਥਾਂ 'ਚ ਇਸ ਦੀ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ। ਤਾਂ ਆਉ ਜਾਣਦੇ ਹਾਂ ਗੂੰਦ ਅਤੇ ਗੂੰਦ ਕਤੀਰੇ 'ਚ ਕੀ ਫਰਕ ਹੁੰਦਾ ਹੈ? ਅਤੇ ਇਸ ਦੇ ਸਿਹਤ ਨੂੰ ਕੀ-ਕੀ ਫਾਇਦੇ ਹੁੰਦੇ ਹਨ?

ਗੂੰਦ ਅਤੇ ਗੂੰਦ ਕਤੀਰੇ 'ਚ ਕੀ ਫਰਕ ਹੁੰਦਾ ਹੈ?


ਗੂੰਦ ਦਾ ਰੰਗ ਹਲਕਾ ਪੀਲਾ ਹੁੰਦਾ ਹੈ, ਜਦੋਂ ਕਿ ਗੂੰਦ ਕਤੀਰਾ ਪੂਰੀ ਤਰ੍ਹਾਂ ਪਾਰਦਰਸ਼ੀ ਹੁੰਦਾ ਹੈ। ਗੂੰਦ ਪਾਣੀ 'ਚ ਘੁਲ ਜਾਂਦੀ ਹੈ, ਪਰ ਗੂੰਦ ਕਤੀਰਾ ਫੁੱਲ ਜਾਂਦਾ ਹੈ ਅਤੇ ਜੈਲੀ ਵਰਗਾ ਪਦਾਰਥ ਬਣ ਜਾਂਦਾ ਹੈ। ਮਾਹਿਰਾਂ ਮੁਤਾਬਕ ਗੂੰਦ ਸਰੀਰ ਲਈ ਗਰਮ ਹੁੰਦੀ ਹੈ, ਜਦੋਂ ਕਿ ਗੂੰਦ ਕਤੀਰਾ ਸਰੀਰ ਲਈ ਠੰਡਾ ਹੁੰਦਾ ਹੈ। ਗੂੰਦ ਦੀ ਵਰਤੋਂ ਸਰਦੀਆਂ ਦੀਆਂ ਮਠਿਆਈਆਂ 'ਚ ਕੀਤੀ ਜਾਂਦੀ ਹੈ, ਪਰ ਗੂੰਦ ਕਤੀਰਾ ਗਰਮੀਆਂ 'ਚ ਪੀਣ ਵਾਲੇ ਪਦਾਰਥਾਂ ਵਿੱਚ ਵਰਤੀਆਂ ਜਾਂਦਾ ਹੈ। ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਗੂੰਦ ਨੂੰ ਬਬੂਲ ਦੇ ਰੁੱਖ 'ਚੋਂ ਕੱਢਿਆ ਜਾਂਦਾ ਹੈ। ਜਦੋਂ ਕਿ ਗੂੰਦ ਕਤੀਰਾ ਐਸਟਰਾਗੈਲਸ ਪੌਦੇ ਤੋਂ ਮਿਲਦਾ ਹੈ।

ਗੂੰਦ ਕਤੀਰੇ ਦੇ ਫਾਇਦੇ : ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਗੂੰਦ ਕਤੀਰਾ ਸਰੀਰ 'ਚੋਂ ਜ਼ਹਿਰੀਲੇ ਪਦਾਰਥਾਂ ਨੂੰ ਕੱਢਣ 'ਚ ਮਦਦ ਕਰਦਾ ਹੈ ਅਤੇ ਪਾਚਨ ਕਿਰਿਆ ਨੂੰ ਠੀਕ ਕਰਦਾ ਹੈ।

  • ਇਹ ਬੁਢਾਪੇ ਨੂੰ ਰੋਕਣ, ਜ਼ਖ਼ਮਾਂ ਨੂੰ ਚੰਗਾ ਕਰਨ ਅਤੇ ਦਾਗ-ਧੱਬਿਆਂ ਨੂੰ ਘਟਾਉਣ ਲਈ ਵੀ ਮਸ਼ਹੂਰ ਹੈ।
  • ਗੂੰਦ ਕਤੀਰਾ ਵਾਲਾਂ ਦੇ ਝੜਨ ਨੂੰ ਰੋਕਣ ਲਈ ਵੀ ਜਾਣਿਆ ਜਾਂਦਾ ਹੈ।
  • ਇਸ 'ਚ ਭਰਪੂਰ ਮਾਤਰਾ 'ਚ ਕੈਲਸ਼ੀਅਮ ਅਤੇ ਮੈਗਨੀਸ਼ੀਅਮ ਪਾਇਆ ਜਾਂਦਾ ਹੈ, ਜੋ ਹੱਡੀਆਂ ਨੂੰ ਮਜ਼ਬੂਤ ​​ਬਣਾਉਂਦਾ ਹੈ।
  • ਕਬਜ਼ ਤੋਂ ਪੀੜਤ ਲੋਕ ਵੀ ਗੂੰਦ ਕਤੀਰੇ ਦਾ ਸੇਵਨ ਕਰ ਸਕਦੇ ਹਨ।
  • ਇਸ ਦਾ ਸੇਵਨ ਇਮਿਊਨਿਟੀ ਵਧਾਉਣ ਦੇ ਨਾਲ-ਨਾਲ ਫਲੂ ਅਤੇ ਖੰਘ ਦੇ ਜੋਖਮ ਨੂੰ ਘਟਾਉਣ 'ਚ ਮਦਦ ਕਰਦਾ ਹੈ।
  • ਨਾਲ ਹੀ ਇਹ ਬਲਗ਼ਮ ਨੂੰ ਸਾਫ਼ ਕਰਨ 'ਚ ਵੀ ਮਦਦ ਕਰਦਾ ਹੈ।

ਗੂੰਦ ਦੇ ਫਾਇਦੇ : 

  • ਗੂੰਦ ਦੇ ਫਾਇਦੇ ਵੀ ਗੂੰਦ ਕਤੀਰੇ ਵਰਗੇ ਹੀ ਹੁੰਦੇ ਹਨ। ਪਰ ਇਸ ਦਾ ਸੇਵਨ ਠੰਡ 'ਚ ਕੀਤਾ ਜਾਂਦਾ ਹੈ।
  • ਇਹ ਸਰੀਰ ਨੂੰ ਗਰਮ ਰੱਖਣ, ਸਰਦੀਆਂ ਦੀਆਂ ਬਿਮਾਰੀਆਂ ਤੋਂ ਬਚਾਉਣ, ਅੱਖਾਂ ਦੀ ਰੋਸ਼ਨੀ ਨੂੰ ਸੁਧਾਰਨ 'ਚ ਮਦਦ ਕਰਦੀ ਹੈ।
  • ਮਾਹਿਰਾਂ ਮੁਤਾਬਕ ਇਸ ਤੋਂ ਲੱਡੂ ਬਣਾਏ ਜਾਂਦੇ ਹਨ। ਅਜਿਹੇ 'ਚ ਜੇਕਰ ਇਸ ਨੂੰ ਗੁੜ ਨਾਲ ਤਿਆਰ ਕੀਤਾ ਜਾਵੇ ਤਾਂ ਇਹ ਇਮਿਊਨਿਟੀ ਵਧਾਉਂਦਾ ਹੈ ਅਤੇ ਸਿਹਤਮੰਦ ਰੱਖਦਾ ਹੈ।

- PTC NEWS

Top News view more...

Latest News view more...

PTC NETWORK