Sun, Jun 15, 2025
Whatsapp

Bathinda: ਬਠਿੰਡਾ ’ਚ ਸਿਹਤ ਵਿਭਾਗ ਦੀ ਵੱਡੀ ਕਾਰਵਾਈ; ਨਕਲੀ ਐਨਰਜੀ ਡਰਿੰਕ ਨਾਲ ਭਰਿਆ ਟਰੱਕ ਕੀਤਾ ਕਾਬੂ

ਮਿਲੀ ਜਾਣਕਾਰੀ ਮੁਤਾਬਿਕ ਟੀਮ ਨੇ ਟਰੱਕ ਵਿੱਚੋਂ ਕਰੀਬ 1300 ਨਕਲੀ ਡਰਿੰਕ ਦੀਆਂ ਬੋਤਲਾਂ, ਬਰਾਮਦ ਕੀਤੀਆਂ ਹਨ ਟੀਮ ਨੇ ਫਿਲਹਾਲ ਬਰਾਮਦ ਕੀਤੇ ਡਰਿੰਕ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਸੀਲ ਕਰ ਦਿੱਤਾ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Reported by:  PTC News Desk  Edited by:  Aarti -- August 08th 2023 12:41 PM
Bathinda: ਬਠਿੰਡਾ ’ਚ ਸਿਹਤ ਵਿਭਾਗ ਦੀ ਵੱਡੀ ਕਾਰਵਾਈ; ਨਕਲੀ ਐਨਰਜੀ ਡਰਿੰਕ ਨਾਲ ਭਰਿਆ ਟਰੱਕ ਕੀਤਾ ਕਾਬੂ

Bathinda: ਬਠਿੰਡਾ ’ਚ ਸਿਹਤ ਵਿਭਾਗ ਦੀ ਵੱਡੀ ਕਾਰਵਾਈ; ਨਕਲੀ ਐਨਰਜੀ ਡਰਿੰਕ ਨਾਲ ਭਰਿਆ ਟਰੱਕ ਕੀਤਾ ਕਾਬੂ

ਮੁਨੀਸ਼ ਗਰਗ (ਬਠਿੰਡਾ, 8 ਅਗਸਤ): ਮਾਰਕੀਟ ਵਿੱਚ ਵਿਕ ਰਹੇ ਨਕਲੀ ਐਨਰਜੀ ਡਰਿੰਕ ਤੇ ਸਿਹਤ ਵਿਭਾਗ ਬਠਿੰਡਾ ਦੀ ਫੂਡ ਸੇਫਟੀ ਟੀਮ ਨੇ ਵੱਡੀ ਕਾਰਵਾਈ ਕਰਦਿਆਂ ਇੱਕ ਟਰੱਕ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

ਮਿਲੀ ਜਾਣਕਾਰੀ ਮੁਤਾਬਿਕ ਟੀਮ ਨੇ ਟਰੱਕ ਵਿੱਚੋਂ ਕਰੀਬ 1300 ਨਕਲੀ ਡਰਿੰਕ ਦੀਆਂ ਬੋਤਲਾਂ, ਬਰਾਮਦ ਕੀਤੀਆਂ ਹਨ ਟੀਮ ਨੇ ਫਿਲਹਾਲ ਬਰਾਮਦ ਕੀਤੇ ਡਰਿੰਕ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਸੀਲ ਕਰ ਦਿੱਤਾ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


ਦੱਸ ਦਈਏ ਕਿ ਪੈਪਸੀ ਕੰਪਨੀ ਵੱਲੋਂ ਲਗਾਤਾਰ ਬਜ਼ਾਰ ਵਿੱਚ ਉਨ੍ਹਾਂ ਦੇ ਨਾਮ ਤੇ ਵਿਕ ਰਹੇ ਨਕਲੀ ਐਨਰਜੀ ਡਰਿੰਕ ਦੀ ਸ਼ਿਕਾਇਤ ਸਿਹਤ ਵਿਭਾਗ ਨੂੰ ਕੀਤੀ ਜਾ ਰਹੀ ਸੀ ਜਿਸ ਵਿਭਾਗ ਨੇ ਕਾਰਵਾਈ ਕਰਦਿਆਂ ਗੁਪਤ ਸੂਚਨਾ ਦੇ ਆਧਾਰ ਤੇ ਗੁੰਨਿਆਨਾ, ਰੋਡ ਤੋਂ ਨਕਲੀ ਐਨਰਜੀ ਡਰਿੰਕ ਦਾ ਭਰਿਆ ਟਰੱਕ ਕਾਬੂ ਕਰ ਲਿਆ।

ਮੌਕੇ ’ਤੇ ਪਹੁੰਚੇ ਸਹਾਇਕ ਕਮਿਸ਼ਨ ਫੂਡ ਸੇਫਟੀ ਵਿਭਾਗ ਨੇ ਟਰੱਕ ਨੂੰ ਆਪਣੇ ਕਬਜ਼ੇ ਵਿਚ ਲੈਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਸ ਨਕਲੀ ਐਨਰਜੀ ਡਰਿੰਕ ਨਾਲ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਇਹ ਨਕਲੀ ਐਨਰਜੀ ਡਰਿੰਕ ਕਿੱਥੋ-ਕਿੱਥੇ ਜਾਣਾ ਸੀ ਇਸਦੀ ਜਾਂਚ ਕੀਤੀ ਜਾ ਰਹੀ ਹੈ।

ਉਨ੍ਹਾਂ ਦੱਸਿਆ ਕਿ ਫੜੇ ਗਏ ਐਨਰਜੀ ਡਰਿੰਕ ਦਾ ਜਾਂਚ ਲਈ ਭੇਜ ਦਿੱਤਾ ਗਿਆ ਹੈ ਰਿਪੋਰਟ ਆਉਣ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: Punjab Weather Update: ਜਾਣੋ ਆਉਣ ਵਾਲੇ ਦਿਨਾਂ ’ਚ ਪੰਜਾਬ ਦਾ ਕਿਵੇਂ ਦਾ ਰਹੇਗਾ ਮੌਸਮ

- PTC NEWS

Top News view more...

Latest News view more...

PTC NETWORK