Wed, Oct 23, 2024
Whatsapp

Synthetic Khoya : ਸਿਹਤ ਵਿਭਾਗ ਨੇ ਫੜਿਆ 10 ਕੁਇੰਟਲ ਨਕਲੀ ਖੋਆ, ਬੀਕਾਨੇਰ ਤੋਂ ਬੱਸ 'ਚ ਲਿਆਂਦਾ ਸੀ ਪੰਜਾਬ

ਅੰਮ੍ਰਿਤਸਰ 'ਚ ਸਿਹਤ ਵਿਭਾਗ ਨੇ ਕਾਰਵਾਈ ਕਰਦੇ ਹੋਏ 10 ਕੁਇੰਟਲ ਨਕਲੀ ਖੋਆ ਬਰਾਮਦ ਕੀਤਾ ਹੈ।

Reported by:  PTC News Desk  Edited by:  Dhalwinder Sandhu -- October 23rd 2024 04:10 PM -- Updated: October 23rd 2024 04:13 PM
Synthetic Khoya : ਸਿਹਤ ਵਿਭਾਗ ਨੇ ਫੜਿਆ 10 ਕੁਇੰਟਲ ਨਕਲੀ ਖੋਆ, ਬੀਕਾਨੇਰ ਤੋਂ ਬੱਸ 'ਚ ਲਿਆਂਦਾ ਸੀ ਪੰਜਾਬ

Synthetic Khoya : ਸਿਹਤ ਵਿਭਾਗ ਨੇ ਫੜਿਆ 10 ਕੁਇੰਟਲ ਨਕਲੀ ਖੋਆ, ਬੀਕਾਨੇਰ ਤੋਂ ਬੱਸ 'ਚ ਲਿਆਂਦਾ ਸੀ ਪੰਜਾਬ

Synthetic Khoya : ਸਿਹਤ ਵਿਭਾਗ ਨੇ ਅੰਮ੍ਰਿਤਸਰ 'ਚ ਕਾਰਵਾਈ ਕਰਦੇ ਹੋਏ 10 ਕੁਇੰਟਲ ਨਕਲੀ ਖੋਆ ਬਰਾਮਦ ਕੀਤਾ ਹੈ। ਇਹ ਖੋਆ ਬੀਕਾਨੇਰ ਤੋਂ ਬੱਸ ਵਿੱਚ ਅੰਮ੍ਰਿਤਸਰ ਲਿਆਂਦਾ ਜਾ ਰਿਹਾ ਸੀ। ਸਿਹਤ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਵਿਭਾਗ ਨੇ ਸਵੇਰੇ 4 ਵਜੇ ਗੋਲਡਨ ਗੇਟ ਨੇੜੇ ਨਾਕਾਬੰਦੀ ਕੀਤੀ ਹੋਈ ਸੀ ਤੇ ਬੀਕਾਨੇਰ ਤੋਂ ਸਾਢੇ ਚਾਰ ਵਜੇ ਬੱਸ ਆਈ।

ਸ਼ੱਕ ਦੇ ਆਧਾਰ 'ਤੇ ਬੱਸ ਦਾ ਕੀਤਾ ਪਿੱਛਾ


ਉਹਨਾਂ ਨੇ ਦੱਸਿਆ ਕਿ ਸ਼ੱਕ ਦੇ ਆਧਾਰ 'ਤੇ ਟੀਮ ਨੇ ਬੱਸ ਦਾ ਪਿੱਛਾ ਕੀਤਾ ਅਤੇ ਸਿਟੀ ਸੈਂਟਰ ਕੋਲ ਆ ਕੇ ਬੱਸ ਨੂੰ ਰੋਕ ਲਿਆ। ਫਿਰ ਬੱਸ ਦੀ ਚੈਕਿੰਗ ਕੀਤੀ ਗਈ। ਜਿਸ ਵਿੱਚ 20 ਬੋਰੀਆਂ ਵਿੱਚੋਂ ਖੋਆ ਬਰਾਮਦ ਹੋਇਆ ਜੋ ਕਿ ਕੁੱਲ 10 ਕੁਇੰਟਲ ਦੇ ਕਰੀਬ ਹੈ। ਇਹ ਖੋਆ ਬੀਕਾਨੇਰ ਦੇ ਸ਼ੰਕਰ ਲਾਲ ਨੇ ਭੇਜਿਆ ਹੈ। ਇਹ ਖੋਆ ਇੱਥੋਂ ਦੀਆਂ ਵੱਖ-ਵੱਖ ਦੁਕਾਨਾਂ ਨੂੰ ਸਪਲਾਈ ਕੀਤਾ ਜਾਣਾ ਸੀ।

ਅਧਿਕਾਰੀ ਨੇ ਦੱਸਿਆ ਕਿ ਤਿਉਹਾਰਾਂ ਦੇ ਸੀਜਨ ਵਿੱਚ ਮਠਿਆਈਆਂ ਦੀ ਜਿਆਦਾ ਮੰਗ ਕਾਰਨ ਲੋਕ ਗਲਤ ਢੰਗ ਨਾਲ ਇਹਨਾਂ ਨੂੰ ਤਿਆਰ ਕਰਦੇ ਹਨ ਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਦੇ ਹਨ। ਅਸੀਂ ਪੂਰੇ ਮਾਮਲੇ ਦੀ ਚੰਗੀ ਤਰ੍ਹਾਂ ਜਾਂਚ ਕਰਾਂਗੇ ਤੇ ਜੋ ਵੀ ਮੁਲਜ਼ਮ ਪਾਇਆ ਗਿਆ ਉਸ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : Baba Bakala Sahib News : ਦਾਣਾ ਮੰਡੀ 'ਚ ਆੜ੍ਹਤੀ ਦਾ ਗੋਲੀਆਂ ਮਾਰ ਕੇ ਕਤਲ

- PTC NEWS

Top News view more...

Latest News view more...

PTC NETWORK