Fri, Sep 20, 2024
Whatsapp

Health Budget 2024 : ਵਿੱਤ ਮੰਤਰੀ ਦਾ ਵੱਡਾ ਐਲਾਨ, ਕੈਂਸਰ ਦੀਆਂ ਦਵਾਈਆਂ ਹੋਣਗੀਆਂ ਸਸਤੀਆਂ, ਮੈਡੀਕਲ ਉਪਕਰਣਾਂ 'ਤੇ ਵੀ ਮਿਲੇਗੀ ਛੋਟ

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ ਦੌਰਾਨ ਕੈਂਸਰ ਦੇ ਮਰੀਜ਼ਾਂ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਪੜ੍ਹੋ ਪੂਰੀ ਖ਼ਬਰ...

Reported by:  PTC News Desk  Edited by:  Dhalwinder Sandhu -- July 23rd 2024 12:34 PM -- Updated: July 23rd 2024 07:03 PM
Health Budget 2024 : ਵਿੱਤ ਮੰਤਰੀ ਦਾ ਵੱਡਾ ਐਲਾਨ, ਕੈਂਸਰ ਦੀਆਂ ਦਵਾਈਆਂ ਹੋਣਗੀਆਂ ਸਸਤੀਆਂ, ਮੈਡੀਕਲ ਉਪਕਰਣਾਂ 'ਤੇ ਵੀ ਮਿਲੇਗੀ ਛੋਟ

Health Budget 2024 : ਵਿੱਤ ਮੰਤਰੀ ਦਾ ਵੱਡਾ ਐਲਾਨ, ਕੈਂਸਰ ਦੀਆਂ ਦਵਾਈਆਂ ਹੋਣਗੀਆਂ ਸਸਤੀਆਂ, ਮੈਡੀਕਲ ਉਪਕਰਣਾਂ 'ਤੇ ਵੀ ਮਿਲੇਗੀ ਛੋਟ

Health Budget 2024 : ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਮੋਦੀ ਸਰਕਾਰ ਦੇ ਤੀਜੇ ਕਾਰਜਕਾਲ ਦਾ ਪਹਿਲਾ ਬਜਟ ਪੇਸ਼ ਕੀਤਾ। ਉਨ੍ਹਾਂ ਨੇ ਬਜਟ ਦੌਰਾਨ ਕੈਂਸਰ ਦੇ ਮਰੀਜ਼ਾਂ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ।

ਦਵਾਈਆਂ ਦੀ ਕਸਟਮ ਡਿਊਟੀ ਘਟਾਈ


ਵਿੱਤ ਮੰਤਰੀ ਨੇ ਕਿਹਾ ਹੈ ਕਿ ਕੈਂਸਰ ਦੇ ਇਲਾਜ ਵਿਚ ਵਰਤੀਆਂ ਜਾਣ ਵਾਲੀਆਂ ਤਿੰਨ ਦਵਾਈਆਂ ਦੀ ਕਸਟਮ ਡਿਊਟੀ ਘਟਾਈ ਜਾਵੇਗੀ, ਜਿਸ ਨਾਲ ਇਨ੍ਹਾਂ ਦਵਾਈਆਂ ਦੀਆਂ ਕੀਮਤਾਂ ਵਿਚ ਕਮੀ ਆਵੇਗੀ। ਇਸ ਦਾ ਸਿੱਧਾ ਲਾਭ ਲੱਖਾਂ ਮਰੀਜ਼ਾਂ ਨੂੰ ਹੋਵੇਗਾ। ਇਸ ਤੋਂ ਇਲਾਵਾ ਐਕਸ-ਰੇ ਮਸ਼ੀਨਾਂ ਸਮੇਤ ਕਈ ਮੈਡੀਕਲ ਉਪਕਰਨਾਂ 'ਤੇ ਵੀ ਛੋਟ ਦਿੱਤੀ ਜਾਵੇਗੀ। ਇਸ ਨਾਲ ਲੋਕਾਂ ਨੂੰ ਰਾਹਤ ਮਿਲੇਗੀ।

ਵਿੱਤ ਮੰਤਰੀ ਵਜੋਂ ਨਿਰਮਲਾ ਸੀਤਾਰਮਨ ਦਾ ਇਹ ਲਗਾਤਾਰ ਸੱਤਵਾਂ ਬਜਟ ਹੈ। ਇਸ ਸਾਲ ਬਜਟ ਮਾਨਸੂਨ ਸੈਸ਼ਨ 'ਚ ਪੇਸ਼ ਕੀਤਾ ਜਾ ਰਿਹਾ ਹੈ, ਕਿਉਂਕਿ ਲੋਕ ਸਭਾ ਚੋਣਾਂ ਕਾਰਨ ਅੰਤਰਿਮ ਬਜਟ ਫਰਵਰੀ 'ਚ ਪੇਸ਼ ਕੀਤਾ ਗਿਆ ਸੀ। ਅੰਤਰਿਮ ਬਜਟ ਵਿੱਚ ਵਿੱਤ ਮੰਤਰੀ ਨੇ 9 ਤੋਂ 14 ਸਾਲ ਦੀਆਂ ਲੜਕੀਆਂ ਨੂੰ ਸਰਵਾਈਕਲ ਕੈਂਸਰ ਦਾ ਟੀਕਾ ਲਗਵਾਉਣ ਦਾ ਐਲਾਨ ਕੀਤਾ ਸੀ।

ਇਸ ਤੋਂ ਇਲਾਵਾ ਅੰਤਰਿਮ ਬਜਟ 'ਚ ਦੇਸ਼ 'ਚ ਸਰਵਾਈਕਲ ਵੈਕਸੀਨ 'ਤੇ ਖੋਜ ਨੂੰ ਉਤਸ਼ਾਹਿਤ ਕਰਨ ਲਈ ਫੰਡ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ ਗਿਆ ਸੀ। ਲੋਕਾਂ ਨੂੰ ਸਿਹਤ ਬਜਟ ਤੋਂ ਵੱਡੀਆਂ ਉਮੀਦਾਂ ਸਨ, ਜਿਨ੍ਹਾਂ ਵਿੱਚੋਂ ਸਰਕਾਰ ਕਈ ਪੱਖਾਂ ’ਤੇ ਖਰੀ ਉਤਰ ਸਕੀ ਹੈ।

- PTC NEWS

Top News view more...

Latest News view more...

PTC NETWORK