Thu, Jul 4, 2024
Whatsapp

Hathras Accident: ਕੌਣ ਹੈ ਸਵੈ-ਐਲਾਨੇ ਸੰਤ ਭੋਲੇ ਬਾਬਾ, ਜਿਸ ਦੇ ਸਤਿਸੰਗ ’ਚ ਭਗਦੜ ਤੋਂ ਬਾਅਦ ਵਿੱਛ ਗਈਆਂ ਲਾਸ਼ਾਂ !

ਕਾਂਸ਼ੀਰਾਮ ਨਗਰ ਦੇ ਪਟਿਆਲੀ ਪਿੰਡ ਦਾ ਰਹਿਣ ਵਾਲਾ ਸਵੈ-ਸਟਾਇਲ ਸੰਤ ਭੋਲੇ ਬਾਬਾ ਪਹਿਲਾਂ ਉੱਤਰ ਪ੍ਰਦੇਸ਼ ਪੁਲਿਸ ਵਿੱਚ ਸੀ। ਉਸ ਦਾ ਦਾਅਵਾ ਹੈ ਕਿ ਇਸ ਸਮੇਂ ਦੌਰਾਨ ਉਸ ਨੂੰ ਰੱਬ ਮਿਲ ਗਿਆ। ਪੜ੍ਹੋ ਪੂਰੀ ਖ਼ਬਰ...

Reported by:  PTC News Desk  Edited by:  Dhalwinder Sandhu -- July 02nd 2024 06:26 PM -- Updated: July 02nd 2024 06:47 PM
Hathras Accident: ਕੌਣ ਹੈ ਸਵੈ-ਐਲਾਨੇ ਸੰਤ ਭੋਲੇ ਬਾਬਾ, ਜਿਸ ਦੇ ਸਤਿਸੰਗ ’ਚ ਭਗਦੜ ਤੋਂ ਬਾਅਦ ਵਿੱਛ ਗਈਆਂ ਲਾਸ਼ਾਂ !

Hathras Accident: ਕੌਣ ਹੈ ਸਵੈ-ਐਲਾਨੇ ਸੰਤ ਭੋਲੇ ਬਾਬਾ, ਜਿਸ ਦੇ ਸਤਿਸੰਗ ’ਚ ਭਗਦੜ ਤੋਂ ਬਾਅਦ ਵਿੱਛ ਗਈਆਂ ਲਾਸ਼ਾਂ !

Hathras Accident: ਹਥਰਸ ਦੇ ਫੁਲਵਾਰਾਈ ਵਿੱਚ ਸੰਤ ਭੋਲੇ ਬਾਬਾ ਦੇ ਸਤਿਸੰਗ ਦੌਰਾਨ ਵਾਪਰੇ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਇਸ ਸਤਿਸੰਗ ਵਿੱਚ ਭੋਲੇ ਬਾਬਾ ਦੇ ਸੈਂਕੜੇ ਸ਼ਰਧਾਲੂ ਹਾਜ਼ਰ ਸਨ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ 'ਚ ਕਈ ਦਰਜਨ ਲੋਕ ਜ਼ਖਮੀ ਵੀ ਹੋਏ ਹਨ। ਅਜਿਹੇ 'ਚ ਇਹ ਜਾਣਨਾ ਜ਼ਰੂਰੀ ਹੈ ਕਿ ਇਹ ਸਤਿਸੰਗ ਕਰਵਾਉਣ ਵਾਲਾ ਇਹ ਭੋਲਾ ਬਾਬਾ ਕੌਣ ਹੈ। 

ਖੁਦ ਨੂੰ ਭੋਲੇ ਬਾਬਾ ਕਹਿਣ ਵਾਲਾ ਕਦੇ ਪੁਲਿਸ ਵਿੱਚ ਨੌਕਰੀ ਕਰਦਾ ਸੀ। ਹੁਣ ਉਹ ਆਪਣੇ ਆਪ ਨੂੰ ਰੱਬ ਦਾ ਸੱਚਾ ਭਗਤ ਦੱਸਦਾ ਹੈ। ਹਾਲਾਂਕਿ, ਉਨ੍ਹਾਂ ਦੇ ਅਣਗਿਣਤ ਸ਼ਰਧਾਲੂ ਭੋਲੇ ਬਾਬਾ ਨੂੰ ਭਗਵਾਨ ਦਾ ਅਵਤਾਰ ਮੰਨਦੇ ਹਨ। ਕਾਸਗੰਜ ਜ਼ਿਲ੍ਹੇ ਦੇ ਪਟਿਆਲੀ ਵਿੱਚ ਇੱਕ ਛੋਟੇ ਜਿਹੇ ਘਰ ਤੋਂ ਸਤਿਸੰਗ ਦੀ ਸ਼ੁਰੂਆਤ ਕਰਨ ਵਾਲਾ ਭੋਲੇ ਬਾਬਾ ਨੇ ਹੁਣ ਪੱਛਮੀ ਯੂਪੀ ਅਤੇ ਰਾਜਸਥਾਨ ਅਤੇ ਮੱਧ ਪ੍ਰਦੇਸ਼ ਦੇ ਕੁਝ ਜ਼ਿਲ੍ਹਿਆਂ ਵਿੱਚ ਆਪਣਾ ਪ੍ਰਭਾਵ ਪੂਰੀ ਤਰ੍ਹਾਂ ਫੈਲਾ ਲਿਆ ਹੈ।


ਝੌਂਪੜੀ ਤੋਂ ਸ਼ੁਰੂ ਹੋ ਕੇ ਹੁਣ ਭਰਦੀ ਹੈ ਵੱਡੀ ਸਤਿਸੰਗ

26 ਸਾਲ ਪਹਿਲਾਂ ਸਵੈ-ਸਟਾਇਲ ਸੰਤ ਸਾਕਰ ਵਿਸ਼ਵ ਹਰੀ ਪੁਲਿਸ ਵਿੱਚ ਕਾਂਸਟੇਬਲ ਵਜੋਂ ਤਾਇਨਾਤ ਸੀ। ਅਚਾਨਕ ਵੀਆਰਐਸ ਲੈਣ ਤੋਂ ਬਾਅਦ, ਉਸਨੇ ਪਟਿਆਲੀ ਦੇ ਪਿੰਡ ਬਹਾਦਰਨਗਰੀ ਵਿੱਚ ਆਪਣੀ ਝੌਂਪੜੀ ਤੋਂ ਸਤਿਸੰਗ ਕਰਨਾ ਸ਼ੁਰੂ ਕਰ ਦਿੱਤਾ। ਇੱਕ ਗੱਲਬਾਤ ਦੌਰਾਨ ਭੋਲੇ ਬਾਬਾ ਨੇ ਦਾਅਵਾ ਕੀਤਾ ਸੀ ਕਿ ਉਸਦਾ ਕੋਈ ਗੁਰੂ ਨਹੀਂ ਹੈ ਅਤੇ ਉਸਨੇ 18 ਸਾਲ ਪੁਲਿਸ ਵਿੱਚ ਕੰਮ ਕਰਨ ਤੋਂ ਬਾਅਦ ਅਚਾਨਕ ਸਵੈ-ਇੱਛਤ ਸੇਵਾਮੁਕਤੀ ਲੈ ਲਈ ਸੀ। ਉਸ ਦਾ ਪ੍ਰਮਾਤਮਾ ਨਾਲ ਸੁਮੇਲ ਹੋ ਗਿਆ ਤੇ ਉਦੋਂ ਤੋਂ ਹੀ ਉਹ ਅਧਿਆਤਮਿਕਤਾ ਨਾਲ ਜੁੜ ਗਿਆ ਤੇ ਸਤਿਸੰਗ ਕਰਨੀ ਸ਼ੁਰੂ ਕਰ ਦਿੱਤੀ। ਆਪ-ਮੁਹਾਰੇ ਸੰਤ ਨੇ ਇਸ ਦੀ ਸ਼ੁਰੂਆਤ ਪਿੰਡ ਦੀ ਝੌਂਪੜੀ ਤੋਂ ਕੀਤੀ। ਹੌਲੀ-ਹੌਲੀ ਲੋਕ ਜੁੜਨ ਲੱਗੇ ਅਤੇ ਸਾਕਰ ਵਿਸ਼ਵ ਹਰੀ ਦਾ ਪ੍ਰਭਾਵ ਵਧਦਾ ਗਿਆ। ਹੁਣ ਸਾਕਰ ਵਿਸ਼ਵ ਹਰੀ ਦੇ ਦਰਬਾਰ ਕਈ ਵਿੱਘੇ ਜ਼ਮੀਨ ਵਿੱਚ ਫੈਲੇ ਹੋਏ ਹਨ।

ਪੱਛਮੀ ਯੂਪੀ ਵਿੱਚ ਪ੍ਰਭਾਵ, ਗਰੀਬ ਤਬਕੇ ਦੇ ਸ਼ਰਧਾਲੂ ਜ਼ਿਆਦਾ

ਪਟਿਆਲਵੀ ਤਹਿਸੀਲ ਦੇ ਪਿੰਡ ਬਹਾਦਰਨਗਰੀ ਤੋਂ ਉੱਭਰ ਕੇ ਭੋਲੇ ਬਾਬਾ ਨੇ ਆਪਣਾ ਦਬਦਬਾ ਵਧਾਉਣਾ ਸ਼ੁਰੂ ਕਰ ਦਿੱਤਾ। ਹੁਣ ਇਸ ਬਾਬੇ ਦਾ ਖੁਦ ਏਟਾ, ਆਗਰਾ, ਮੈਨਪੁਰੀ, ਸ਼ਾਹਜਹਾਂਪੁਰ, ਹਾਥਰਸ ਸਮੇਤ ਕਈ ਜ਼ਿਲ੍ਹਿਆਂ ਵਿੱਚ ਪ੍ਰਭਾਵ ਹੈ। ਇਸ ਤੋਂ ਇਲਾਵਾ ਪੱਛਮੀ ਉੱਤਰ ਪ੍ਰਦੇਸ਼ ਦੇ ਨਾਲ ਲੱਗਦੇ ਮੱਧ ਪ੍ਰਦੇਸ਼ ਅਤੇ ਰਾਜਸਥਾਨ ਅਤੇ ਹਰਿਆਣਾ ਦੇ ਕਈ ਜ਼ਿਲ੍ਹਿਆਂ ਵਿੱਚ ਵੀ ਇਸ ਦੇ ਸਤਿਸੰਗ ਹੁੰਦੇ ਹਨ। ਸਵਯੰਭੂ ਬਾਬਾ ਦੇ ਬਹੁਤੇ ਸ਼ਰਧਾਲੂ ਗਰੀਬ ਵਰਗ ਦੇ ਹਨ, ਜੋ ਲੱਖਾਂ ਦੀ ਗਿਣਤੀ ਵਿੱਚ ਸਤਿਸੰਗ ਵਿੱਚ ਪਹੁੰਚਦੇ ਹਨ। ਸਾਕਾਰ ਵਿਸ਼ਵ ਹਰੀ ਆਪਣੇ ਆਪ ਨੂੰ ਪ੍ਰਮਾਤਮਾ ਦਾ ਸੇਵਕ ਅਖਵਾਉਂਦਾ ਹੈ, ਪਰ ਉਸਦੇ ਸ਼ਰਧਾਲੂ ਬਾਬਾ ਨੂੰ ਭਗਵਾਨ ਦਾ ਅਵਤਾਰ ਕਹਿੰਦੇ ਹਨ।

ਸ਼ਰਧਾਲੂਆਂ ਨੂੰ ਛਕਾਇਆ ਜਾਂਦਾ ਹੈ ਜਲ

ਜੋ ਵੀ ਭੋਲੇ ਬਾਬਾ ਦੇ ਸਤਿਸੰਗ ਵਿੱਚ ਜਾਂਦਾ ਹੈ, ਉਸ ਨੂੰ ਉਥੇ ਵੰਡਿਆ ਜਾਣ ਵਾਲਾ ਜਲ ਛਕਾਇਆ ਜਾਂਦਾ ਹੈ। ਬਾਬੇ ਦੇ ਪੈਰੋਕਾਰਾਂ ਦਾ ਮੰਨਣਾ ਹੈ ਕਿ ਇਹ ਪਾਣੀ ਨੂੰ ਪੀਣ ਨਾਲ ਉਨ੍ਹਾਂ ਦੀ ਸਮੱਸਿਆ ਦੂਰ ਹੋ ਜਾਂਦੀਆਂ ਹਨ। ਪਟਿਆਲਵੀ ਤਹਿਸੀਲ ਦੇ ਪਿੰਡ ਬਹਾਦਰ ਨਗਰੀ ਵਿੱਚ ਸਥਿਤ ਉਨ੍ਹਾਂ ਦੇ ਆਸ਼ਰਮ ਵਿੱਚ ਵੀ ਬਾਬੇ ਦਾ ਦਰਬਾਰ ਲੱਗਦਾ ਹੈ। ਆਸ਼ਰਮ ਦੇ ਬਾਹਰ ਇੱਕ ਹੈਂਡ ਪੰਪ ਵੀ ਹੈ, ਦਰਬਾਰ ਦੌਰਾਨ ਇਸ ਹੈਂਡ ਪੰਪ ਤੋਂ ਪਾਣੀ ਪੀਣ ਲਈ ਕਤਾਰ ਲੱਗੀ ਹੁੰਦੀ ਹੈ।

ਹਜ਼ਾਰਾਂ ਸੇਵਾਦਾਰ ਸੰਭਾਲਦੇ ਹਨ ਪ੍ਰਬੰਧ 

ਜਿੱਥੇ ਕਿਤੇ ਵੀ ਇਹ ਬਾਬੇ ਦਾ ਸਤਿਸੰਗ ਹੋ ਰਿਹਾ ਹੁੰਦਾ ਹੈ, ਗੁਲਾਬੀ ਪਹਿਰਾਵੇ ਵਿੱਚ ਉਨ੍ਹਾਂ ਦੇ ਸੇਵਕ ਉਸ ਤੋਂ 500 ਮੀਟਰ ਦੀ ਦੂਰੀ ਤੋਂ ਚੌਰਾਹਿਆਂ ਅਤੇ ਸੜਕਾਂ 'ਤੇ ਪ੍ਰਬੰਧ ਕਰਦੇ ਹਨ। ਇਸ ਤੋਂ ਇਲਾਵਾ ਸਬੰਧਤ ਸ਼ਹਿਰ ਦੇ ਸਾਰੇ ਚੌਰਾਹਿਆਂ 'ਤੇ ਕਈ ਕਿਲੋਮੀਟਰ ਦੂਰ ਤੱਕ ਉਨ੍ਹਾਂ ਦੇ ਸੇਵਾਦਾਰ ਨਜ਼ਰ ਆਉਂਦੇ ਹਨ, ਜੋ ਟ੍ਰੈਫਿਕ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੇ ਨਾਲ-ਨਾਲ ਸਮਾਗਮ 'ਚ ਆਉਣ ਵਾਲੇ ਸ਼ਰਧਾਲੂਆਂ ਨੂੰ ਪ੍ਰੋਗਰਾਮ ਵਾਲੀ ਥਾਂ ਬਾਰੇ ਵੀ ਜਾਣਕਾਰੀ ਦਿੰਦੇ ਹਨ। ਪੂਰੇ ਰਸਤੇ ਵਿੱਚ ਡਰੰਮਾਂ ਵਿੱਚ ਪਾਣੀ ਦਿੱਤਾ ਜਾਂਦਾ ਹੈ।

ਸਵੈ-ਘੋਸ਼ਿਤ ਸੰਤ ਚਿੱਟੇ ਪਹਿਰਾਵੇ ਵਿੱਚ ਉਪਦੇਸ਼ ਕਰਦਾ ਹੈ, ਪਤਨੀ ਬੈਠਦੀ ਹੈ ਨਾਲ

ਸਭਾ ਵਿੱਚ ਇਹ ਬਾਬਾ ਆਪ ਚਿੱਟੇ ਪਹਿਰਾਵੇ ਵਿੱਚ ਉਪਦੇਸ਼ ਦਿੰਦੇ ਹਨ ਤੇ ਇਸਦੀ ਪਤਨੀ ਇਸ ਦੇ ਨਾਲ ਹੀ ਸਟੇਜ 'ਤੇ ਬੈਠਦੀ ਹੈ, ਜਿਸ ਨੂੰ ਦੇਵੀ ਲਕਸ਼ਮੀ ਕਿਹਾ ਜਾਂਦਾ ਹੈ। ਉਹ ਆਪਣੇ ਉਪਦੇਸ਼ਾਂ ਵਿੱਚ ਕਹਿੰਦਾ ਹੈ ਕਿ ਉਹ ਸਾਕਰ ਵਿਸ਼ਵ ਹਰੀ ਦੇ ਪਹਿਰੇਦਾਰ ਵਜੋਂ ਕੰਮ ਕਰਦਾ ਹੈ, ਸਾਕਰ ਵਿਸ਼ਵ ਹਰੀ ਨੂੰ ਸਾਰੇ ਸੰਸਾਰ ਵਿੱਚ ਗਿਣਿਆ ਨਹੀਂ ਜਾ ਸਕਦਾ। ਸਾਕਾਰ ਵਿਸ਼ਵ ਹਰੀ ਦੱਸਦੇ ਹਨ ਕਿ ਉਸ ਦੇ ਸੇਵਕਾਂ ਵਿੱਚ ਵੀ ਪਰਮਾਤਮਾ ਦਾ ਅੰਸ਼ ਹੈ। ਆਪ-ਮੁਹਾਰੇ ਸੰਤ ਇਹ ਵੀ ਦਾਅਵਾ ਕਰਦਾ ਹੈ ਕਿ ਲੱਖਾਂ ਸ਼ਰਧਾਲੂ ਉਨ੍ਹਾਂ ਦੇ ਚੇਲੇ ਹਨ ਤੇ ਸ਼ਰਨ ਵਿੱਚ ਆਉਣ ਵਾਲੇ ਹਰ ਵਿਅਕਤੀ ਦਾ ਕਲਿਆਣ ਹੋ ਜਾਂਦਾ ਹੈ।

ਆਸਾਰਾਮ ਦੇ ਮਾਮਲੇ ਤੋਂ ਬਾਅਦ ਮਹਿਲਾ ਕਮਾਂਡੋਜ਼ ਨੂੰ ਹਟਾ ਦਿੱਤਾ ਗਿਆ

ਆਸਾਰਾਮ ਬਾਪੂ ਦੀ ਘਟਨਾ ਤੋਂ ਬਾਅਦ ਸੰਤ ਭੋਲੇ ਬਾਬਾ ਨੇ ਖੁਦ ਨੂੰ ਮੀਡੀਆ ਤੋਂ ਦੂਰ ਕਰ ਲਿਆ ਸੀ, ਉਸ ਸਮੇਂ ਭੋਲੇ ਬਾਬਾ ਨੇ ਆਪਣੇ ਸ਼ਰਧਾਲੂਆਂ ਨੂੰ ਇਕੱਠ ਵਿੱਚ ਫੋਟੋਆਂ ਖਿੱਚਣ ਤੋਂ ਵੀ ਰੋਕ ਦਿੱਤਾ ਸੀ। ਇਸ ਤੋਂ ਇਲਾਵਾ ਉਨ੍ਹਾਂ ਦੀ ਸੁਰੱਖਿਆ ਲਈ ਤਾਇਨਾਤ ਮਹਿਲਾ ਕਮਾਂਡੋਜ਼ ਨੂੰ ਵੀ ਹਟਾ ਦਿੱਤਾ ਗਿਆ। ਭੋਲੇ ਬਾਬਾ ਨੇ 2014 ਵਿੱਚ ਇੱਕ ਇਕੱਠ ਵਿੱਚ ਆਸਾਰਾਮ ਦਾ ਜ਼ਿਕਰ ਵੀ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਆਸਾਰਾਮ ਨੂੰ ਮੀਡੀਆ ਨੇ ਬਦਨਾਮ ਕੀਤਾ ਹੈ। ਉਸਦੇ ਸਤਿਸੰਗ ਵੱਲ ਵੀ ਉਂਗਲਾਂ ਉਠਾਈਆਂ ਜਾ ਸਕਦੀਆਂ ਹਨ।

ਵੱਡੇ ਸਿਆਸੀ ਆਗੂ ਵੀ ਭਰਦੇ ਹਨ ਹਾਜ਼ਰੀ 

ਆਪੇ ਬਣੇ ਸੰਤ ਭੋਲੇ ਬਾਬਾ ਦਾ ਦਰਬਾਰ ਹੁਣ ਇੰਨਾ ਵੱਡਾ ਹੋ ਗਿਆ ਹੈ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਯੂਪੀ ਦੇ ਵੱਡੇ-ਵੱਡੇ ਆਗੂ ਵੀ ਇਸ ਆਪਮੁਹਾਰੇ ਸੰਤ ਦੇ ਇਕੱਠ ਵਿੱਚ ਸ਼ਾਮਲ ਹੋਏ ਹਨ। ਇਸ ਤੋਂ ਇਲਾਵਾ ਯੂਪੀ ਦੇ ਨਾਲ ਲੱਗਦੇ ਰਾਜਸਥਾਨ ਅਤੇ ਮੱਧ ਪ੍ਰਦੇਸ਼ ਦੇ ਜ਼ਿਲ੍ਹਿਆਂ ਦੇ ਵੱਡੇ ਨੇਤਾ ਵੀ ਬਾਬੇ ਦੇ ਦਰਸ਼ਨਾਂ ਲਈ ਆਉਂਦੇ ਰਹੇ ਹਨ।

ਇਹ ਵੀ ਪੜ੍ਹੋ: Hathras Accident: ਹਾਥਰਸ 'ਚ ਸਤਿਸੰਗ ਦੌਰਾਨ ਮਚੀ ਭਗਦੜ, 100 ਤੋਂ ਵੱਧ ਸ਼ਰਧਾਲੂਆਂ ਦੀ ਮੌਤ

- PTC NEWS

Top News view more...

Latest News view more...

PTC NETWORK