Mon, Mar 24, 2025
Whatsapp

ਸਰ੍ਹੋਂ ਦੇ ਖੇਤਾਂ 'ਚੋਂ ਮਿਲੀ ਲਾਪਤਾ ਮਾਸੂਮ ਰਿਸ਼ਭ ਦੀ ਲਾਸ਼, ਚਚੇਰੇ ਭਰਾ ਨੇ ਕਤਲ ਕਰਕੇ ਦੱਬੀ ਸੀ ਲਾਸ਼

Reported by:  PTC News Desk  Edited by:  KRISHAN KUMAR SHARMA -- February 22nd 2024 06:37 PM
ਸਰ੍ਹੋਂ ਦੇ ਖੇਤਾਂ 'ਚੋਂ ਮਿਲੀ ਲਾਪਤਾ ਮਾਸੂਮ ਰਿਸ਼ਭ ਦੀ ਲਾਸ਼, ਚਚੇਰੇ ਭਰਾ ਨੇ ਕਤਲ ਕਰਕੇ ਦੱਬੀ ਸੀ ਲਾਸ਼

ਸਰ੍ਹੋਂ ਦੇ ਖੇਤਾਂ 'ਚੋਂ ਮਿਲੀ ਲਾਪਤਾ ਮਾਸੂਮ ਰਿਸ਼ਭ ਦੀ ਲਾਸ਼, ਚਚੇਰੇ ਭਰਾ ਨੇ ਕਤਲ ਕਰਕੇ ਦੱਬੀ ਸੀ ਲਾਸ਼

Bhiwani Rishab Murder Case: ਭਿਵਾਨੀ ਜ਼ਿਲ੍ਹੇ ਦੇ ਜਮਾਲਪੁਰ ਪਿੰਡ ਵਿੱਚ ਦਿਲ ਕੰਬਾਊ ਘਟਨਾ ਸਾਹਮਣੇ ਆਈ ਹੈ। ਜਿੱਥੇ ਪਰਿਵਾਰ ਦੇ ਇੱਕ ਮੈਂਬਰ ਯਾਨੀ ਚਚੇਰੇ ਭਰਾ ਨੇ 14 ਸਾਲਾ ਭਰਾ ਦਾ ਰੱਸੀ ਨਾਲ ਗਲਾ ਘੁੱਟ ਕੇ ਕਤਲ ਕਰ ਦਿੱਤਾ ਅਤੇ ਕਤਲ ਕਰਨ ਤੋਂ ਬਾਅਦ ਸਰ੍ਹੋਂ ਦੇ ਖੇਤ ਵਿੱਚ ਦਫ਼ਨਾ ਦਿੱਤਾ। ਫਿਲਹਾਲ ਪੁਲਿਸ (Haryana Police) ਨੇ ਮਾਮਲੇ 'ਚ ਤੁਰੰਤ ਕਾਰਵਾਈ ਕਰਦੇ ਹੋਏ 14 ਸਾਲਾ ਰਿਸ਼ਭ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭਿਵਾਨੀ ਦੇ ਸਿਵਲ ਹਸਪਤਾਲ ਪਹੁੰਚਾਇਆ।

ਖੇਤਾਂ ਵਿਚੋਂ ਮਿਲੀ ਪੁਲਿਸ ਨੂੰ ਰਿਸ਼ਭ ਦੀ ਲਾਸ਼

ਦੱਸਿਆ ਜਾ ਰਿਹਾ ਹੈ ਕਿ ਰਿਸ਼ਭ ਕੱਲ ਸ਼ਾਮ 4 ਵਜੇ ਸਬਜ਼ੀ ਖਰੀਦਣ ਲਈ ਘਰੋਂ ਨਿਕਲਿਆ ਸੀ। ਇਸ ਤੋਂ ਬਾਅਦ ਜਦੋਂ ਉਹ ਘਰ ਨਹੀਂ ਪਹੁੰਚਿਆ ਤਾਂ ਪਰਿਵਾਰਕ ਮੈਂਬਰਾਂ ਨੇ ਰਿਸ਼ਭ ਦੀ ਕਾਫੀ ਭਾਲ ਕੀਤੀ ਪਰ ਕਾਫੀ ਸਮਾਂ ਬੀਤ ਜਾਣ 'ਤੇ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ, ਜਿਸ 'ਤੇ ਪੁਲਿਸ ਨੂੰ ਸੂਚਨਾ ਦਿੱਤੀ ਗਈ। ਪੁਲਿਸ ਨੇ ਕਾਫੀ ਜਾਂਚ ਤੋਂ ਬਾਅਦ ਲਾਪਤਾ ਰਿਸ਼ਭ ਦਾ ਪਤਾ ਲਗਾਇਆ ਤਾਂ ਲਾਸ਼ ਸਰ੍ਹੋਂ ਦੇ ਖੇਤ ਵਿੱਚ ਦੱਬੀ ਹੋਈ ਮਿਲੀ ਸੀ। ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਿਆ ਹੈ ਕਿ ਰਿਸ਼ਭ ਦੇ ਚਚੇਰੇ ਭਰਾ, ਜੋ ਕਿ ਇੱਕ ਹੀ ਪਰਿਵਾਰ ਦੇ ਹਨ, ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ।


ਰੱਸੀ ਨਾਲ ਗਲਾ ਘੁੱਟ ਕੇ ਕੀਤਾ ਚਚੇਰਾ ਭਰਾ ਨੇ ਕਤਲ

ਮ੍ਰਿਤਕ ਰਿਸ਼ਭ ਦੇ ਚਾਚਾ ਸੰਦੀਪ ਕੁਮਾਰ ਨੇ ਦੱਸਿਆ ਕਿ ਕਿਸੇ ਕਿਸਮ ਦੀ ਕੋਈ ਦੁਸ਼ਮਣੀ ਨਹੀਂ ਸੀ ਸਗੋਂ ਆਪਸ ਵਿੱਚ ਕੋਈ ਗੱਲਬਾਤ ਹੋ ਗਈ ਪਰ ਇਸ ਦੇ ਬਾਵਜੂਦ ਜਦੋਂ ਉਹ ਘਰੋਂ ਨਿਕਲਿਆ ਤਾਂ ਹਰੀਓਮ ਉਸ ਦਾ ਪਿੱਛਾ ਕਰਦਾ ਰਿਹਾ। ਉਸ ਨੇ ਦੱਸਿਆ ਕਿ ਘਰ ਵਾਪਸ ਆਉਂਦੇ ਸਮੇਂ ਰਿਸ਼ਭ ਨੇ ਹਰੀਓਮ ਨੂੰ ਮਨ੍ਹਾ ਕਰ ਦਿੱਤਾ ਸੀ ਪਰ ਹਰੀਓਮ ਨੇ ਕਿਹਾ ਕਿ ਉਹ ਘਰ ਜਾ ਰਿਹਾ ਹੈ। ਇਸ 'ਤੇ ਉਹ ਬਾਈਕ 'ਤੇ ਰਿਸ਼ਭ ਨੂੰ ਖੇਤਾਂ 'ਚ ਲੈ ਗਿਆ ਅਤੇ ਉਸ ਦੇ ਗਲ 'ਚ ਰੱਸੀ ਪਾ ਕੇ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਉਨ੍ਹਾਂ ਕਿਹਾ ਕਿ ਪੁਲਿਸ ਨੇ ਉਨ੍ਹਾਂ ਦੀ ਪੂਰੀ ਮਦਦ ਕੀਤੀ ਹੈ ਅਤੇ ਉਹ ਹੁਣ ਇਨਸਾਫ਼ ਦੀ ਉਮੀਦ ਕਰਦੇ ਹਨ।

ਉਧਰ, ਐਸ.ਐਚ.ਓ ਸੰਜੇ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਲਿਆਂਦਾ ਗਿਆ ਹੈ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਮਾਮਲੇ ਸਬੰਧੀ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

-

Top News view more...

Latest News view more...

PTC NETWORK