Haryana Vidhan Sabha Election Voting : ਹਰਿਆਣਾ ਵਿਧਾਨਸਭਾ ਚੋਣਾਂ ਲਈ ਵੋਟਿੰਗ ਜਾਰੀ, 90 ਸੀਟਾਂ ’ਤੇ ਹੋ ਰਹੀ ਹੈ ਵੋਟਿੰਗ, ਇੱਥੇ ਪੜ੍ਹੋ ਚੋਣਾਂ ਦੀ ਹਰ ਅਪਡੇਟ
Haryana Vidhan Sabha Election Voting : ਹਰਿਆਣਾ ਦੇ 22 ਜ਼ਿਲ੍ਹਿਆਂ ਦੀਆਂ 90 ਵਿਧਾਨ ਸਭਾ ਸੀਟਾਂ 'ਤੇ ਵੋਟਿੰਗ ਸ਼ੁਰੂ ਹੋ ਗਈ ਹੈ ਅਤੇ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਨਤੀਜਾ 8 ਅਕਤੂਬਰ ਨੂੰ ਆਵੇਗਾ। ਸੂਬੇ ਵਿੱਚ ਕੁੱਲ ਵੋਟਰ 2.03 ਕਰੋੜ ਹਨ। ਇਨ੍ਹਾਂ ਵਿੱਚੋਂ 1.07 ਕਰੋੜ ਪੁਰਸ਼ ਅਤੇ 95 ਲੱਖ ਮਹਿਲਾ ਵੋਟਰ ਹਨ। ਇਸ ਚੋਣ ਵਿੱਚ 1031 ਉਮੀਦਵਾਰ ਚੋਣ ਲੜ ਰਹੇ ਹਨ, ਜਿਨ੍ਹਾਂ ਵਿੱਚ 930 ਪੁਰਸ਼ ਅਤੇ 101 ਮਹਿਲਾ ਉਮੀਦਵਾਰ ਸ਼ਾਮਲ ਹਨ। ਇੱਥੇ 462 ਆਜ਼ਾਦ ਉਮੀਦਵਾਰ ਹਨ, ਜਿਨ੍ਹਾਂ ਵਿੱਚੋਂ 421 ਪੁਰਸ਼ ਅਤੇ 41 ਮਹਿਲਾ ਉਮੀਦਵਾਰ ਹਨ।
ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਨੇ ਸਭ ਤੋਂ ਪਹਿਲਾਂ ਭੁਗਤਾਈ ਵੋਟ
ਹਰਿਆਣਾ ਦੀਆਂ ਸਾਰੀਆਂ ਸੀਟਾਂ 'ਤੇ ਸਵੇਰੇ 7 ਵਜੇ ਵੋਟਿੰਗ ਸ਼ੁਰੂ ਹੋ ਗਈ। ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਨੇ ਸਭ ਤੋਂ ਪਹਿਲਾਂ ਵੋਟ ਪਾਈ। ਉਨ੍ਹਾਂ ਨੇ ਕਰਨਾਲ ਦੇ ਪ੍ਰੇਮ ਨਗਰ ਸਥਿਤ ਬੂਥ ਨੰਬਰ 182 'ਤੇ ਆਪਣੀ ਵੋਟ ਪਾਈ।
#WATCH | On casting her first vote, Olympic medalist Manu Bhaker says, "Being the youth of this country, it is our responsibility to cast our vote for the most favourable candidate. Small steps lead to big goals... I voted for the first time..." https://t.co/806sYLcpoe pic.twitter.com/vQ5j4m7fFB — ANI (@ANI) October 5, 2024
ਓਲੰਪਿਕ ਤਮਗਾ ਜੇਤੂ ਮਨੂ ਭਾਕਰ ਨੇ ਪਹਿਲੀ ਵਾਰ ਆਪਣੀ ਵੋਟ ਭੁਗਤਾਈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਇਸ ਦੇਸ਼ ਦੇ ਨੌਜਵਾਨ ਹੋਣ ਦੇ ਨਾਤੇ, ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਸਭ ਤੋਂ ਯੋਗ ਉਮੀਦਵਾਰ ਨੂੰ ਵੋਟ ਪਾਈਏ। ਛੋਟੇ ਕਦਮ ਵੱਡੇ ਟੀਚਿਆਂ ਵੱਲ ਲੈ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਮੈਂ ਪਹਿਲੀ ਵਾਰ ਵੋਟ ਪਾਈ ਹੈ।
ਫਿਲਹਾਲ ਹਰਿਆਣਾ ਦੀਆਂ ਸਾਰੀਆਂ 90 ਵਿਧਾਨ ਸਭਾ ਸੀਟਾਂ 'ਤੇ ਸ਼ਾਂਤੀਪੂਰਵਕ ਵੋਟਿੰਗ ਜਾਰੀ ਹੈ
ਹਰਿਆਣਾ ਵਿੱਚ 12 ਵਜੇ ਤੱਕ 29.7 ਫੀਸਦ ਵੋਟਿੰਗ
ਹਰਿਆਣਾ ਵਿੱਚ ਰਾਤ 10 ਵਜੇ ਤੱਕ ਦਾ ਜ਼ਿਲ੍ਹਾ ਪੱਧਰੀ ਵੋਟਿੰਗ ਫੀਸਦ
ਦੱਸਿਆ ਜਾ ਰਿਹਾ ਹੈ ਕਿ ਸੂਬੇ ਵਿੱਚ ਕਾਂਗਰਸ ਅਤੇ ਭਾਜਪਾ ਤੋਂ ਇਲਾਵਾ ਜਨਨਾਇਕ ਜਨਤਾ ਪਾਰਟੀ, ਇੰਡੀਅਨ ਨੈਸ਼ਨਲ ਲੋਕ ਦਲ ਅਤੇ ਆਮ ਆਦਮੀ ਪਾਰਟੀ ਚੋਣ ਮੈਦਾਨ ਵਿੱਚ ਹਨ। ਭਾਜਪਾ ਅਤੇ ‘ਆਪ’ ਨੂੰ ਛੱਡ ਕੇ ਬਾਕੀ ਸਾਰੀਆਂ ਪਾਰਟੀਆਂ ਹੋਰਨਾਂ ਪਾਰਟੀਆਂ ਨਾਲ ਗਠਜੋੜ ਕਰਕੇ ਚੋਣਾਂ ਲੜ ਰਹੀਆਂ ਹਨ। ਕਾਂਗਰਸ ਨੇ ਇੱਕ ਸੀਟ 'ਤੇ ਸੀਪੀਆਈ-ਐਮ ਨਾਲ ਗਠਜੋੜ ਕੀਤਾ ਹੈ। ਜੇਜੇਪੀ, ਸੰਸਦ ਮੈਂਬਰ ਚੰਦਰਸ਼ੇਖਰ ਆਜ਼ਾਦ ਦੀ ਪਾਰਟੀ ਆਜ਼ਾਦ ਸਮਾਜ ਪਾਰਟੀ ਅਤੇ ਇਨੈਲੋ, ਬਹੁਜਨ ਸਮਾਜ ਪਾਰਟੀ ਨਾਲ ਗੱਠਜੋੜ ਕਰਕੇ ਚੋਣਾਂ ਲੜ ਰਹੀਆਂ ਹਨ।
ਕਾਬਿਲੇਗੌਰ ਹੈ ਕਿ ਸੂਬੇ ਵਿੱਚ ਕੁੱਲ 20,632 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਚੋਣਾਂ ਦੌਰਾਨ 3740 ਪੋਲਿੰਗ ਬੂਥਾਂ ਨੂੰ ਨਾਜ਼ੁਕ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ। ਇਨ੍ਹਾਂ ਬੂਥਾਂ 'ਤੇ ਅਰਧ ਸੈਨਿਕ ਬਲ ਅਤੇ ਵਾਧੂ ਪੁਲਿਸ ਮੁਲਾਜ਼ਮ ਤੈਨਾਤ ਕੀਤੇ ਗਏ ਹਨ। ਇਹ ਪਹਿਲੀ ਵਾਰ ਹੈ ਕਿ ਸਾਰੇ ਪੋਲਿੰਗ ਬੂਥਾਂ 'ਤੇ ਸੀਸੀਟੀਵੀ ਕੈਮਰੇ ਲਗਾਏ ਗਏ ਹਨ। ਇਨ੍ਹਾਂ ਦੀ ਨਿਗਰਾਨੀ ਜ਼ਿਲ੍ਹਾ ਹੈੱਡਕੁਆਰਟਰ ਦੇ ਨਾਲ-ਨਾਲ ECI ਦੇ ਚੰਡੀਗੜ੍ਹ ਹੈੱਡਕੁਆਰਟਰ ਤੋਂ ਕੀਤੀ ਜਾਵੇਗੀ। ਪੋਲਿੰਗ ਬੂਥਾਂ 'ਤੇ ਵਾਇਰਲੈੱਸ ਪ੍ਰਬੰਧ ਵੀ ਕੀਤੇ ਗਏ ਹਨ, ਜਿਸ ਕਾਰਨ ਜਾਣਕਾਰੀ ਦਾ ਬਿਹਤਰ ਤਾਲਮੇਲ ਬਣਾਇਆ ਗਿਆ ਹੈ।
ਇਹ ਵੀ ਪੜ੍ਹੋ : Panchayat Election Update : ਪੰਚਾਇਤੀ ਚੋਣਾਂ ਲਈ ਨਾਮਜ਼ਦਗੀਆਂ ਭਰਨ ਦਾ ਸਮਾਂ ਖਤਮ, ਜਾਣੋ ਹਰ ਅਪਡੇਟ
- PTC NEWS