Wed, Oct 9, 2024
Whatsapp

More votes to NOTA Than Aap : ਹਰਿਆਣਾ ਵਿਧਾਨਸਭਾ ਚੋਣਾਂ ’ਚ ਨੋਟਾ ਕੋਲੋਂ ਹਾਰੀ AAP ! 10 ਸੀਟਾਂ ’ਤੇ ਨੋਟਾ ਨੂੰ ਆਪ ਉਮੀਦਵਾਰਾਂ ਤੋਂ ਵੱਧ ਵੋਟਾਂ

ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਹਰਿਆਣਾ ਚੋਣਾਂ ’ਚ ਨੋਟਾਂ ਨੂੰ ਵੀ ਆਮ ਆਦਮੀ ਪਾਰਟੀ ਨਾਲੋਂ ਵਧੇਰੇ ਵੋਟਾਂ ਮਿਲੀਆਂ ਹਨ। ਇਨ੍ਹਾਂ ਹੀ ਨਹੀਂ ਨੋਟਾ ਨੂੰ ਤਕਰੀਬਨ 10 ਸੀਟਾਂ ’ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਤੋਂ ਵੱਧ ਵੋਟਾਂ ਮਿਲੀਆਂ ਹਨ।

Reported by:  PTC News Desk  Edited by:  Aarti -- October 09th 2024 10:54 AM -- Updated: October 09th 2024 11:33 AM
More votes to NOTA Than Aap : ਹਰਿਆਣਾ ਵਿਧਾਨਸਭਾ ਚੋਣਾਂ ’ਚ ਨੋਟਾ ਕੋਲੋਂ ਹਾਰੀ AAP ! 10 ਸੀਟਾਂ ’ਤੇ ਨੋਟਾ ਨੂੰ ਆਪ ਉਮੀਦਵਾਰਾਂ ਤੋਂ ਵੱਧ ਵੋਟਾਂ

More votes to NOTA Than Aap : ਹਰਿਆਣਾ ਵਿਧਾਨਸਭਾ ਚੋਣਾਂ ’ਚ ਨੋਟਾ ਕੋਲੋਂ ਹਾਰੀ AAP ! 10 ਸੀਟਾਂ ’ਤੇ ਨੋਟਾ ਨੂੰ ਆਪ ਉਮੀਦਵਾਰਾਂ ਤੋਂ ਵੱਧ ਵੋਟਾਂ

More votes to NOTA Than Aap :  ਹਰਿਆਣਾ ਚੋਣਾਂ ਵਿੱਚ ਵੱਡੀ ਉਥਲ-ਪੁਥਲ ਹੋਈ। ਬੀਜੇਪੀ ਲਗਾਤਾਰ ਤੀਜੀ ਵਾਰ ਹਰਿਆਣਾ ’ਚ ਸਰਕਾਰ ਬਣਾਉਣ ਲਈ ਤਿਆਰ ਹੈ। ਹਰਿਆਣਾ ਦੇ ਐਗਜ਼ਿਟ ਪੋਲ ਨੇ ਭਵਿੱਖਬਾਣੀ ਕੀਤੀ ਸੀ ਕਿ ਕਾਂਗਰਸ ਬੰਪਰ ਜਿੱਤ ਹਾਸਲ ਕਰੇਗੀ, ਪਰ ਨਤੀਜਿਆਂ ਵਿਚ ਅਜਿਹਾ ਨਜ਼ਰ ਨਹੀਂ ਆਇਆ।

ਬੀਜੇਪੀ ਨੇ ਦੁਪਹਿਰ ਬਾਅਦ ਲੀਡ ਬਣਾਉਂਦੇ ਹੀ ਬਹੁਮਤ ਹਾਸਿਲ ਕਰ ਲਿਆ। ਹਾਲਾਂਕਿ ਸਭ ਤੋਂ ਮਾੜੀ ਹਾਲਤ ਆਮ ਆਦਮੀ ਪਾਰਟੀ ਦੀ ਹੈ, ਜਿਸ ਦੀਆਂ ਲਗਭਗ ਸਾਰੀਆਂ ਸੀਟਾਂ 'ਤੇ ਜਮਾਨਤ ਵੀ ਜ਼ਬਤ ਹੋ ਗਈਆਂ ਹਨ। 

ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਹਰਿਆਣਾ ਚੋਣਾਂ ’ਚ ਨੋਟਾਂ ਨੂੰ ਵੀ ਆਮ ਆਦਮੀ ਪਾਰਟੀ ਨਾਲੋਂ ਵਧੇਰੇ ਵੋਟਾਂ ਮਿਲੀਆਂ ਹਨ। ਇਨ੍ਹਾਂ ਹੀ ਨਹੀਂ ਨੋਟਾ ਨੂੰ  ਤਕਰੀਬਨ 10 ਸੀਟਾਂ ’ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਤੋਂ ਵੱਧ ਵੋਟਾਂ ਮਿਲੀਆਂ ਹਨ।  

ਦੱਸ ਦਈਏ ਕਿ ਆਮ ਆਮਦੀ ਪਾਰਟੀ ਨੇ 89 ਸੀਟਾਂ ’ਤੇ ਚੋਣ ਲੜੀ ਸੀ, ਪਰ ਇਨ੍ਹਾਂ ਸੀਟਾਂ ਚੋਂ ਆਮ ਆਦਮੀ ਪਾਰਟੀ ਦੇ ਹਿੱਸੇ ਇੱਕ ਵੀ ਸੀਟ ਨਹੀਂ ਆਈ। ਕੋਸਲੀ ਸੀਟ ਤੋਂ ਆਮ ਆਦਮੀ ਪਾਰਟੀ ਨੇ ਕੋਈ ਵੀ ਉਮੀਦਵਾਰ ਨਹੀਂ ਉਤਾਰਿਆ ਸੀ। ਚੋਣ ਕਮਿਸ਼ਨ ਮੁਤਾਬਿਕ ਆਮ ਆਦਮੀ ਪਾਰਟੀ ਨੂੰ ਹਰਿਆਣਾ ’ਚ ਸਿਰਫ 1.79 ਫੀਸਟ ਵੋਟਾਂ ਮਿਲੀਆਂ ਹਨ। 

ਇਹ ਰਿਹਾ ਆਮ ਆਦਮੀ ਪਾਰਟੀ ਦਾ ਲੇਖਾ ਜੋਖਾ 

  • ਸਿਰਸਾ ’ਚੋਂ ਨੋਟਾ ਨੂੰ 1115 ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ 853 ਵੋਟਾਂ ਮਿਲੀਆਂ
  • ਫਰੀਦਾਬਾਦ ’ਚੋਂ ਨੋਟਾ ਨੂੰ 1025 ਤੇ ਆਮ ਆਦਮੀ ਪਾਰਟੀ ਉਮੀਦਵਾਰ ਨੂੰ 926 ਵੋਟਾਂ ਮਿਲੀਆਂ
  • ਘਨੌਰ, ਹੌਂਦਲ ਸਣੇ 31 ਸੀਟਾਂ ’ਤੇ ਆਮ ਆਦਮੀ ਪਾਰਟੀ ਨੂੰ ਹਜ਼ਾਰ ਤੋਂ ਵੀ ਘੱਟ ਵੋਟਾਂ ਹਾਸਿਲ ਹੋਈਆਂ
  • ਡੱਬਵਾਲੀ, ਰਾਣੀਆਂ, ਨਾਰਨੌਲ, ਅਸੰਧ ਸਣੇ 9 ਸੀਟਾਂ ’ਤੇ 4 ਤੋਂ 7 ਹਜ਼ਾਰ ਵੋਟਾਂ ਹੋਈਆਂ ਪ੍ਰਾਪਤ 
  • 'ਆਪ' ਨੇ 89 ਸੀਟਾਂ ’ਤੇ ਲੜੀ ਚੋਣ, ਇੱਕ ਸੀਟ ਵੀ ਨਹੀਂ ਹੋਈ ਨਸੀਬ 

ਇਹ ਵੀ ਪੜ੍ਹੋ : Baltej Pannu : ਮੁੱਖ ਮੰਤਰੀ ਭਗਵੰਤ ਮਾਨ ਦੇ ਕਰੀਬੀ ਡਾਇਰੈਕਟਰ ਕਮਿਊਨੀਕੇਸ਼ਨ ਬਲਤੇਜ ਪਨੂੰ ਨੇ ਦਿੱਤਾ ਅਸਤੀਫ਼ਾ

- PTC NEWS

Top News view more...

Latest News view more...

PTC NETWORK