How To Get Rich : ਏਨੂੰ ਕਹਿੰਦੇ ਐ ਕਿਸਮਤ! ਕਿਰਾਏ ਦੇ ਮਕਾਨ 'ਚ ਰਹਿੰਦੇ ਪਲੰਬਰ ਦੀ ਨਿਕਲੀ 1.5 ਕਰੋੜ ਦੀ ਲਾਟਰੀ
Haryana State Lottery News : ਸਿਰਸਾ ਦੇ ਖੈਰਪੁਰ 'ਚ ਕਿਰਾਏ ਦੇ ਮਕਾਨ 'ਚ ਰਹਿਣ ਵਾਲੇ ਵਿਅਕਤੀ ਦੀ ਕਿਸਮਤ ਉਸ ਸਮੇਂ ਸੁਧਰ ਗਈ ਜਦੋਂ ਉਸ ਨੇ 1.5 ਕਰੋੜ ਰੁਪਏ ਦੀ ਲਾਟਰੀ ਜਿੱਤੀ। ਮੰਗਲ ਸਿੰਘ ਨਾਂ ਦਾ ਇਹ ਵਿਅਕਤੀ ਪਲੰਬਰ ਦਾ ਕੰਮ ਕਰਦਾ ਹੈ ਅਤੇ ਆਪਣੀ ਪਤਨੀ ਅਤੇ ਬੇਟੀ ਨਾਲ ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ ਹੈ। ਉਹ ਪਿਛਲੇ 5-6 ਸਾਲਾਂ ਤੋਂ ਲਾਟਰੀ ਖਰੀਦ ਰਿਹਾ ਸੀ ਪਰ ਕੱਲ੍ਹ ਰਾਤ 9 ਵਜੇ ਜਦੋਂ ਉਸ ਨੂੰ ਲਾਟਰੀ ਵੇਚਣ ਵਾਲੇ ਏਜੰਟ ਦਾ ਫੋਨ ਆਇਆ ਕਿ ਉਸ ਨੇ ਡੇਢ ਕਰੋੜ ਰੁਪਏ ਦੀ ਲਾਟਰੀ ਜਿੱਤੀ ਹੈ ਤਾਂ ਉਸ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ। ਅੱਜ ਸਵੇਰ ਤੋਂ ਹੀ ਆਂਢ-ਗੁਆਂਢ ਦੇ ਲੋਕ ਅਤੇ ਰਿਸ਼ਤੇਦਾਰ ਮੰਗਲ ਦੇ ਘਰ ਵਧਾਈ ਦੇਣ ਲਈ ਪੁੱਜੇ ਹੋਏ ਹਨ।
''ਕਦੇ ਘਰ ਦਾ ਗੁਜਾਰਾ ਚਲਾਉਣਾ ਵੀ ਸੀ ਮੁਸ਼ਕਿਲ, ਹੁਣ ਕੁੱਝ ਪੈਸੇ ਵੀ ਕਰੇਗਾ ਦਾਨ''
ਮੰਗਲ ਦਾ ਕਹਿਣਾ ਹੈ ਕਿ ਉਹ ਪਹਿਲਾਂ ਲਾਟਰੀ ਦੇ ਪੈਸੇ ਨਾਲ ਆਪਣਾ ਘਰ ਬਣਾਏਗਾ ਅਤੇ ਬਾਕੀ ਬਚੇ ਪੈਸਿਆਂ ਨਾਲ ਉਹ ਆਪਣੀ ਬੇਟੀ ਦੇ ਭਵਿੱਖ ਨੂੰ ਸੁਧਾਰਨ ਲਈ ਕੰਮ ਕਰੇਗਾ ਅਤੇ ਕੁਝ ਪੈਸੇ ਦਾਨ ਵੀ ਕਰੇਗਾ। ਮੰਗਲ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਲਾਟਰੀ ਖਰੀਦ ਰਿਹਾ ਸੀ ਪਰ ਬੀਤੀ ਰਾਤ ਜਿਵੇਂ ਹੀ ਉਸ ਨੂੰ ਲਾਟਰੀ ਦੀ ਖ਼ਬਰ ਮਿਲੀ ਤਾਂ ਉਹ ਅਤੇ ਉਸ ਦੇ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਮੰਗਲ ਨੇ ਦੱਸਿਆ ਕਿ ਉਹ ਪਲੰਬਿੰਗ ਦਾ ਕੰਮ ਕਰਦਾ ਹੈ, ਜਿਸ ਕਾਰਨ ਉਸ ਦੇ ਪਰਿਵਾਰ ਦਾ ਗੁਜ਼ਾਰਾ ਚਲਾਉਣਾ ਮੁਸ਼ਕਲ ਹੋ ਜਾਂਦਾ ਹੈ ਅਤੇ ਹੁਣ ਉਹ ਆਪਣੇ ਕੰਮ ਦਾ ਵਿਸਥਾਰ ਕਰਕੇ ਆਪਣਾ ਘਰ ਬਣਾਏਗਾ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੰਗਲ ਦੀ ਪਤਨੀ ਵੰਦਨਾ ਨੇ ਦੱਸਿਆ ਕਿ ਉਸ ਦਾ ਪਤੀ ਪਿਛਲੇ ਕਈ ਸਾਲਾਂ ਤੋਂ ਲਾਟਰੀ ਖਰੀਦ ਰਿਹਾ ਸੀ, ਹੁਣ ਜਦੋਂ ਡੇਢ ਕਰੋੜ ਰੁਪਏ ਦੀ ਲਾਟਰੀ ਲੱਗ ਚੁੱਕੀ ਹੈ ਤਾਂ ਸਭ ਤੋਂ ਪਹਿਲਾਂ ਉਹ ਆਪਣਾ ਘਰ ਅਤੇ ਉਸਦੀ ਧੀ ਦਾ ਭਵਿੱਖ ਸੰਭਾਲੇਗਾ।
ਗੁਆਂਢੀ ਮਹਿੰਦਰਪਾਲ ਨੇ ਦੱਸਿਆ ਕਿ ਉਹ ਬਹੁਤ ਖੁਸ਼ ਹੈ ਕਿ ਮੰਗਲ ਨੇ ਲਾਟਰੀ ਜਿੱਤੀ ਹੈ, ਉਹ ਇਸ ਲਈ ਉਸ ਨੂੰ ਸ਼ੁਭਕਾਮਨਾਵਾਂ ਦਿੰਦੇ ਹਨ ਅਤੇ ਉਸ ਦੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹਨ।
- PTC NEWS