Fri, Jan 3, 2025
Whatsapp

Haryana New CM: ਹੁਣ 15 ਅਕਤੂਬਰ ਨਹੀਂ, ਇਸ ਦਿਨ ਹਰਿਆਣਾ ਦੇ ਨਵੇਂ ਸੀਐਮ ਅਤੇ ਮੰਤਰੀ ਚੁੱਕਣਗੇ ਸਹੁੰ, ਪੀਐਮ ਮੋਦੀ ਵੀ ਆਉਣਗੇ

ਹਰਿਆਣਾ ਦੇ ਨਵੇਂ ਮੁੱਖ ਮੰਤਰੀ ਅਤੇ ਮੰਤਰੀਆਂ ਦੇ ਸਹੁੰ ਚੁੱਕਣ ਦੀ ਤਰੀਕ ਤੈਅ ਹੋ ਗਈ ਹੈ। ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਨੇ ਇਸ ਦੀ ਪੁਸ਼ਟੀ ਕੀਤੀ ਹੈ।

Reported by:  PTC News Desk  Edited by:  Amritpal Singh -- October 12th 2024 12:29 PM
Haryana New CM: ਹੁਣ 15 ਅਕਤੂਬਰ ਨਹੀਂ, ਇਸ ਦਿਨ ਹਰਿਆਣਾ ਦੇ ਨਵੇਂ ਸੀਐਮ ਅਤੇ ਮੰਤਰੀ ਚੁੱਕਣਗੇ ਸਹੁੰ, ਪੀਐਮ ਮੋਦੀ ਵੀ ਆਉਣਗੇ

Haryana New CM: ਹੁਣ 15 ਅਕਤੂਬਰ ਨਹੀਂ, ਇਸ ਦਿਨ ਹਰਿਆਣਾ ਦੇ ਨਵੇਂ ਸੀਐਮ ਅਤੇ ਮੰਤਰੀ ਚੁੱਕਣਗੇ ਸਹੁੰ, ਪੀਐਮ ਮੋਦੀ ਵੀ ਆਉਣਗੇ

ਹਰਿਆਣਾ ਦੇ ਨਵੇਂ ਮੁੱਖ ਮੰਤਰੀ ਅਤੇ ਮੰਤਰੀਆਂ ਦੇ ਸਹੁੰ ਚੁੱਕਣ ਦੀ ਤਰੀਕ ਤੈਅ ਹੋ ਗਈ ਹੈ। ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਨੇ ਇਸ ਦੀ ਪੁਸ਼ਟੀ ਕੀਤੀ ਹੈ। ਸਾਬਕਾ ਸੀਐਮ ਖੱਟਰ ਨੇ ਇਹ ਜਾਣਕਾਰੀ ਨਵੀਂ ਦਿੱਲੀ ਵਿੱਚ ਆਪਣੀ ਨਵੀਂ ਸਰਕਾਰੀ ਰਿਹਾਇਸ਼ 'ਤੇ ਹਾਊਸ ਵਾਰਮਿੰਗ ਸਮਾਰੋਹ ਅਤੇ ਪੂਜਾ ਦੌਰਾਨ ਦਿੱਤੀ। ਪਹਿਲਾਂ ਕਿਹਾ ਜਾ ਰਿਹਾ ਸੀ ਕਿ ਹਰਿਆਣਾ ਵਿੱਚ 15 ਅਕਤੂਬਰ ਨੂੰ ਨਵੀਂ ਸਰਕਾਰ ਬਣੇਗੀ। ਪਰ ਹੁਣ 17 ਤਾਰੀਕ ਤੈਅ ਕੀਤੀ ਗਈ ਹੈ।

ਦਰਅਸਲ, ਇਸ ਤੋਂ ਪਹਿਲਾਂ ਇਹ ਚਰਚਾ ਸੀ ਕਿ 15 ਅਕਤੂਬਰ ਨੂੰ ਹਰਿਆਣਾ ਦੇ ਨਵੇਂ ਸੀਐਮ ਅਹੁਦੇ ਅਤੇ ਭੇਦ ਗੁਪਤ ਰੱਖਣ ਦੀ ਸਹੁੰ ਚੁੱਕਣਗੇ। ਉਧਰ, ਹੁਣ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਸਹੁੰ ਚੁੱਕ ਸਮਾਗਮ ਲਈ 17 ਅਕਤੂਬਰ ਦੀ ਤਰੀਕ ਤੈਅ ਕੀਤੀ ਗਈ ਹੈ ਅਤੇ 17 ਤਰੀਕ ਨੂੰ ਪੰਚਕੂਲਾ ਵਿੱਚ ਮੁੱਖ ਮੰਤਰੀ ਤੇ ਮੰਤਰੀ ਮੰਡਲ ਦੇ ਸਹਿਯੋਗੀਆਂ ਦਾ ਸਹੁੰ ਚੁੱਕ ਸਮਾਗਮ ਹੋਵੇਗਾ।

- PTC NEWS

Top News view more...

Latest News view more...

PTC NETWORK