Haryana Pollution : ਹਰਿਆਣਾ 'ਚ ਵੀ ਵਿਗੜ ਰਹੀ ਹਵਾ ਦੀ ਗੁਣਵੱਤਾ, ਇਨ੍ਹਾਂ 5 ਜ਼ਿਲ੍ਹਿਆਂ ’ਚ 5ਵੀਂ ਜਮਾਤ ਤੱਕ ਦੇ ਸਕੂਲ ਬੰਦ
Haryana Pollution : ਹਰਿਆਣਾ 'ਚ ਵਧਦੀ ਠੰਡ ਦੇ ਵਿਚਕਾਰ ਧੁੰਦ ਵੀ ਬਰਕਰਾਰ ਹੈ। ਹਵਾ ਦੀ ਗੁਣਵੱਤਾ ਵੀ ਵਿਗੜ ਗਈ ਹੈ, ਜਿਸ ਦੇ ਮੱਦੇਨਜ਼ਰ ਸੂਬੇ ਦੇ 5 ਜ਼ਿਲ੍ਹਿਆਂ ਵਿੱਚ 5ਵੀਂ ਜਮਾਤ ਤੱਕ ਦੇ ਸਕੂਲ ਬੰਦ ਕਰ ਦਿੱਤੇ ਗਏ ਹਨ। ਇਸ ਦੇ ਨਾਲ ਹੀ ਹੋਰ 5 ਜ਼ਿਲ੍ਹਿਆਂ ਵਿੱਚ 12ਵੀਂ ਜਮਾਤ ਤੱਕ ਦੇ ਸਕੂਲ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ।
ਜਿਨ੍ਹਾਂ ਜ਼ਿਲ੍ਹਿਆਂ ਵਿੱਚ ਪੰਜਵੀਂ ਜਮਾਤ ਤੱਕ ਸਕੂਲ ਬੰਦ ਕੀਤੇ ਗਏ ਹਨ, ਉਨ੍ਹਾਂ ਵਿੱਚ ਰੇਵਾੜੀ, ਪਾਣੀਪਤ, ਰੋਹਤਕ, ਜੀਂਦ ਅਤੇ ਭਿਵਾਨੀ ਸ਼ਾਮਲ ਹਨ। ਇਹ ਹੁਕਮ 23 ਨਵੰਬਰ ਤੱਕ ਲਾਗੂ ਰਹਿਣਗੇ।
ਗੁਰੂਗ੍ਰਾਮ, ਫਰੀਦਾਬਾਦ, ਨੂਹ, ਝੱਜਰ ਅਤੇ ਸੋਨੀਪਤ ਦੇ ਸਾਰੇ ਸਕੂਲਾਂ ਲਈ 12ਵੀਂ ਤੱਕ ਦੇ ਸਕੂਲ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ। ਹਾਲਾਂਕਿ, ਆਨਲਾਈਨ ਪੜ੍ਹਾਈ ਸੋਨੀਪਤ ਵਿੱਚ ਘਰ ਬੈਠੇ ਹੀ ਹੋਵੇਗੀ।
ਇਹ ਵੀ ਪੜ੍ਹੋ : Delhi Air Pollution Update : ਦਿੱਲੀ-NCR ਦੀ ਹਵਾ ’ਚ 'ਖ਼ਤਰਨਾਕ ਜ਼ਹਿਰ'; ਏਅਰ ਕੁਆਲਟੀ ਇੰਡੈਕਸ 699 ਤੱਕ ਪਹੁੰਚਿਆ
- PTC NEWS