Gun Culture ਨੂੰ ਉਤਸ਼ਾਹਿਤ ਕਰਨ ਵਾਲੇ 5 ਗੀਤ ਬੈਨ; ਜਾਣੋ ਕਿਹੜੇ ਹਨ ਮਸ਼ਹੂਰ ਗਾਇਕ ਜਿਨ੍ਹਾਂ ਦੇ ਗਾਣਿਆਂ ਨੂੰ YouTube ਤੋਂ ਹਟਾਇਆ
Gun Culture Songs Bans : ਹਰਿਆਣਾ ਵਿੱਚ ਗੰਨ ਕਲਚਰ ਨੂੰ ਉਤਸ਼ਾਹਿਤ ਕਰਨ ਵਾਲੇ ਗੀਤਾਂ ਖਿਲਾਫ ਹਰਿਆਣਾ ਸਰਕਾਰ ਦੀ ਕਾਰਵਾਈ ਜਾਰੀ ਹੈ। ਦੱਸ ਦਈਏ ਕਿ ਹਰਿਆਣਾ ਸਰਕਾਰ ਨੇ ਨੀਤੀ ਦਾ ਹਵਾਲਾ ਦਿੰਦੇ ਹੋਏ ਪਿਛਲੇ 24 ਘੰਟਿਆਂ ਵਿੱਚ ਯੂਟਿਊਬ ਤੋਂ ਪੰਜ ਗਾਣੇ ਹਟਾ ਦਿੱਤੇ ਹਨ।
ਇਨ੍ਹਾਂ ਵਿੱਚ ਮਾਸੂਮ ਸ਼ਰਮਾ, ਸੁਮਿਤ ਪਰਾਟਾ, ਅਮਿਤ ਸੈਣੀ ਰੋਹਤਕੀਆ, ਹਰਸ਼ ਸੰਧੂ ਅਤੇ ਰਾਜ ਮਾਵਰ ਦੇ ਗਾਣੇ ਸ਼ਾਮਲ ਹਨ। ਬੈਨ ਕੀਤੇ ਗਏ ਗਾਣੇ ਗੰਨ ਕਲਚਰ ਨੂੰ ਉਤਸ਼ਾਹਿਤ ਕਰ ਰਹੇ ਸਨ।
ਦੱਸ ਦਈਏ ਕਿ ਹਰਿਆਣਵੀ ਸਟਾਰ ਪ੍ਰਾਂਜਲ ਦਹੀਆ ਨੇ ਦੋ ਗੀਤਾਂ ਵਿੱਚ ਕੰਮ ਕੀਤਾ। ਸਰਕਾਰ ਨੇ ਹੁਣ ਤੱਕ ਯੂਟਿਊਬ ਤੋਂ 14 ਗਾਣੇ ਹਟਾ ਦਿੱਤੇ ਹਨ। ਹਰਿਆਣਾ ਸਰਕਾਰ ਨੇ ਅਮਿਤ ਸੈਣੀ ਰੋਹਤਕੀਆ ਦੇ ਗੀਤਾਂ ਐਫੀਡੇਵਿਟ, ਮਾਸੂਮ ਸ਼ਰਮਾ ਦੇ 2 ਬੰਦੇ, ਸੁਮਿਤ ਪਰਾਟਾ ਦੇ ਪਿਸਤੌਲ, ਹਰਸ਼ ਸੰਧੂ ਦੇ ਬੰਦੂਕ ਅਤੇ ਰਾਜ ਮਾਵਰ ਅਤੇ ਮਨੀਸ਼ਾ ਸ਼ਰਮਾ ਦੇ ਬਦਮਾਸ਼ੀ 'ਤੇ ਪਾਬੰਦੀ ਲਗਾ ਦਿੱਤੀ। ਪ੍ਰਾਂਜਲ ਦਹੀਆ ਨੇ ਰਾਜ ਮਾਵਰ ਦੇ ਗੀਤਾਂ ਵਿੱਚ ਅਦਾਕਾਰੀ ਕੀਤੀ ਹੈ।
ਹਾਲਾਂਕਿ ਮਾਸੂਮ ਸ਼ਰਮਾ ਦਾ ਦੋ ਬੰਦੇ ਗੀਤ ਮਾਸੂਮ ਨੇ ਦੋ ਮਹੀਨੇ ਪਹਿਲਾਂ ਆਪਣੇ ਅਧਿਕਾਰਤ ਚੈਨਲ 'ਤੇ ਅਪਲੋਡ ਕੀਤਾ ਸੀ। ਦੋ ਮਹੀਨਿਆਂ ਦੇ ਅੰਦਰ, ਇਸ ਗਾਣੇ ਨੂੰ 48 ਲੱਖ 81 ਹਜ਼ਾਰ 94 ਵਿਊਜ਼ ਮਿਲ ਚੁੱਕੇ ਸਨ। ਇਨ੍ਹਾਂ ਤੋਂ ਇਲਾਵਾ ਹਰਸ਼ ਸੰਧੂ, ਪ੍ਰਾਂਜਲ ਦਹੀਆ ਦਾ ਗੀਤ ਬੰਦੂਕ ਤਿੰਨ ਸਾਲ ਪਹਿਲਾਂ ਯੂਟਿਊਬ 'ਤੇ ਅਪਲੋਡ ਕੀਤਾ ਗਿਆ ਸੀ। ਇਸ ਗਾਣੇ ਨੂੰ 154 ਮਿਲੀਅਨ ਵਿਊਜ਼ ਮਿਲ ਚੁੱਕੇ ਹਨ। ਜਦੋਂ ਕਿ ਸੁਮਿਤ ਪਰਾਟਾ ਦਾ ਪਿਸਤੌਲ ਗੀਤ ਤਿੰਨ ਮਹੀਨੇ ਪਹਿਲਾਂ ਯੂਟਿਊਬ 'ਤੇ ਅਪਲੋਡ ਕੀਤਾ ਗਿਆ ਸੀ। ਇਸ ਗਾਣੇ ਨੂੰ ਸਿਰਫ਼ ਤਿੰਨ ਮਹੀਨਿਆਂ ਵਿੱਚ 20 ਮਿਲੀਅਨ ਵਿਊਜ਼ ਮਿਲ ਗਏ ਸਨ।
- PTC NEWS