Sunakhi Punjaban Program: ਰੋਪੜ ਦੀ ਹਰਪ੍ਰੀਤ ਕੌਰ ਸੁਨੱਖੀ ਪੰਜਾਬਣ ਦੇ ਖ਼ਿਤਾਬ ਨਾਲ ਹੋਈ ਸਨਮਾਨਿਤ
Sunakhi Punjaban Program: ਰੋਪੜ ਦੇ ਪਿੰਡ ਚੱਕਲਾਂ ’ਚ ਵਿਆਹੀ ਹਰਪ੍ਰੀਤ ਕੌਰ ਨੂੰ ਦਿੱਲੀ ’ਚ ਹੋਏ ਸਮਾਗਮ ਦੌਰਾਨ ਸੁਨੱਖੀ ਪੰਜਾਬਣ ਦੇ ਖ਼ਿਤਾਬ ਨਾਲ ਸਨਮਾਨਿਤ ਕੀਤਾ ਗਿਆ। ਦੱਸ ਦਈਏ ਕਿ ਦੇਸ਼ ਦੇ ਵੱਖ ਵੱਖ ਰਾਜਾਂ ਦੀਆਂ 70 ਮੁਟਿਆਰਾਂ ਨੇ ਇਸ ਲਈ ਆਡੀਸ਼ਨ ਦਿੱਤੇ ਸਨ ਇਸ ਵਿੱਚ ਪੰਜਾਬ ਤੋਂ ਚਾਰ ਮੁਟਿਆਰਾਂ ਚੁਣੀਆਂ ਗਈਆਂ ਸਨ।
ਸੁਨੱਖੀ ਪੰਜਾਬਣ ਪ੍ਰੋਗਰਾਮ ਦੇ ਪੰਜ ਸਾਲ ਮੁਕੰਮਲ ਹੋਣ ’ਤੇ ਕਰਵਾਏ ਗਏ ਗ੍ਰੈਂਡ ਫਿਨਾਲੇ ਤੱਕ ਪਹੁੰਚੀ ਹਰਪ੍ਰੀਤ ਕੌਰ ਨੇ ਦੱਸਿਆ ਕਿ ਉਹ ਪੰਜਾਬੀ ਮਾਂ ਬੋਲੀ ਅਤੇ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਦੀ ਸੋਚ ਰੱਖਦੀ ਹੈ ਤੇ ਇਸ ’ਤੇ ਕੰਮ ਵੀ ਕਰ ਰਹੀ ਹੈ।
ਦੱਸ ਦਈਏ ਕਿ ਹਰਪ੍ਰੀਤ ਕੌਰ ਦੀਆਂ ਦੋ ਲੜਕੀਆਂ ਹਨ ਤੇ ਪਰਿਵਾਰਿਕ ਜਿੰਮੇਵਾਰੀਆਂ ਨਿਭਾਉਦੀ ਹੋਈ ਹਰਪ੍ਰੀਤ ਕੌਰ ਇਸ ਮੁਕਾਮ ਤੱਕ ਪਹੁੰਚੀ ਹੈ। ਵੱਖ-ਵੱਖ ਪੜਾਵਾਂ ਨੂੰ ਪਾਰ ਕਰ ਸੁਨੱਖੀ ਪੰਜਾਬਣ ਦਾ ਖਿਤਾਬ ਆਪਣੇ ਨਾਂ ਕਰਨ ਵਾਲੀ ਹਰਪ੍ਰੀਤ ਕੋਰ ਨੇ ਪੀਟੀਸੀ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਆਪਣੇ ਸ਼ੇਅਰੋ ਸ਼ਾਇਰੀ ਅਤੇ ਗੀਤ ਲਿਖਣ ਦੇ ਸ਼ੌਕ ਬਾਰੇ ਵੀ ਦੱਸਿਆ।
ਹਰਪ੍ਰੀਤ ਕੋਰ ਨੇ ਕਿਹਾ ਕਿ ਉਸਨੂੰ ਆਪਣੀ ਪ੍ਰਤੀਭਾ ਉਭਾਰਨ ਦਾ ਪਲੇਟਫਾਰਮ ਮਿਲਿਆ ਤਾਂ ਉਸਨੇ ਵੀ ਰੱਜ ਕੇ ਮਿਹਨਤ ਕਰ ਇਸ ਖ਼ਿਤਾਬ ਨੂੰ ਆਪਣੀ ਝੋਲੀ ਵਿਚ ਪਾਇਆ ਹੈ।
ਇਹ ਵੀ ਪੜ੍ਹੋ: Pakistan Bride: ਭਾਰਤੀ ਮੂਲ ਦੇ ਮੁੰਡੇ ਨਾਲ ਵਿਆਹ ਕਰਵਾਉਣ ਲਈ ਭਾਰਤ ਪਹੁੰਚੀ ਜਾਵੇਰੀਆ ਖ਼ਾਨਮ, ਇਨ੍ਹਾਂ ਦਿਨਾਂ ਦਾ ਮਿਲਿਆ ਵੀਜ਼ਾ
- PTC NEWS