Hardik Natasa Divorce: ਹਾਰਦਿਕ ਪੰਡਯਾ ਦਾ ਨਤਾਸ਼ਾ ਤੋਂ ਤਲਾਕ, ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰਕੇ ਕੀਤੀ ਪੁਸ਼ਟੀ
Natasa Stankovic Confirmed Divorce: ਟੀਮ ਇੰਡੀਆ ਦੇ ਆਲਰਾਊਂਡਰ ਖਿਡਾਰੀ ਹਾਰਦਿਕ ਪੰਡਯਾ ਨੇ ਆਪਣੀ ਪਤਨੀ ਨਤਾਸ਼ਾ ਸਟੈਨਕੋਵਿਚ ਤੋਂ ਤਲਾਕ ਲੈ ਲਿਆ ਹੈ। ਨਤਾਸ਼ਾ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸ਼ੇਅਰ ਕਰਕੇ ਇਹ ਜਾਣਕਾਰੀ ਦਿੱਤੀ ਹੈ। ਨਤਾਸ਼ਾ ਨੇ ਸੋਸ਼ਲ ਮੀਡੀਆ ਪੋਸਟ 'ਚ ਲਿਖਿਆ ਕਿ ਦੋਵੇਂ ਆਪਸੀ ਸਹਿਮਤੀ ਨਾਲ ਵੱਖ ਹੋਏ ਹਨ। ਹਾਰਦਿਕ ਅਤੇ ਨਤਾਸ਼ਾ ਦਾ ਵਿਆਹ 2020 ਵਿੱਚ ਹੋਇਆ ਸੀ। ਪਰ ਹੁਣ ਕਰੀਬ 4 ਸਾਲ ਬਾਅਦ ਦੋਵੇਂ ਵੱਖ ਹੋ ਗਏ ਹਨ। ਨਤਾਸ਼ਾ ਨੇ ਆਪਣੀ ਪੋਸਟ 'ਚ ਬੇਟੇ ਅਗਸਤਿਆ ਦਾ ਜ਼ਿਕਰ ਵੀ ਕੀਤਾ ਹੈ।
ਨਤਾਸ਼ਾ ਨੇ ਇੰਸਟਾਗ੍ਰਾਮ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਲਿਖਿਆ, ''ਲਗਭਗ 4 ਸਾਲਾਂ ਬਾਅਦ ਹਾਰਦਿਕ ਅਤੇ ਮੈਂ ਆਪਸੀ ਸਹਿਮਤੀ ਨਾਲ ਵੱਖ ਹੋਣ ਦਾ ਫੈਸਲਾ ਕੀਤਾ ਹੈ। ਅਸੀਂ ਦੋਵਾਂ ਨੇ ਇਕੱਠੇ ਰਹਿ ਕੇ ਆਪਣਾ ਸਰਵਸ੍ਰੇਸ਼ਠ ਦਿੱਤਾ। ਪਰ ਹੁਣ ਦੋਹਾਂ ਨੇ ਇਹੀ ਫੈਸਲਾ ਲਿਆ ਹੈ। ਇਹ ਸਾਡੇ ਲਈ ਬਹੁਤ ਔਖਾ ਫੈਸਲਾ ਸੀ। ਅਗਸਤਿਆ ਸਾਡੀ ਦੋਹਾਂ ਦੀ ਜ਼ਿੰਦਗੀ ਦਾ ਹਿੱਸਾ ਰਹੇਗਾ। ਅਸੀਂ ਦੋਵੇਂ ਉਸ ਨੂੰ ਹਰ ਸੰਭਵ ਖੁਸ਼ੀ ਦੇਣ ਦੀ ਕੋਸ਼ਿਸ਼ ਕਰਾਂਗੇ।
ਹਾਰਦਿਕ ਅਤੇ ਨਤਾਸ਼ਾ ਨੇ ਇੰਸਟਾਗ੍ਰਾਮ 'ਤੇ ਇਹੀ ਪੋਸਟ ਸ਼ੇਅਰ ਕੀਤੀ ਹੈ। ਦੋਹਾਂ ਦਾ ਵਿਆਹ 2020 'ਚ ਹੋਇਆ ਸੀ। ਪੰਡਯਾ ਅਤੇ ਨਤਾਸ਼ਾ ਦੇ ਤਲਾਕ ਦੀਆਂ ਖਬਰਾਂ ਕਾਫੀ ਸਮੇਂ ਤੋਂ ਚੱਲ ਰਹੀਆਂ ਸਨ। ਪਰ ਹੁਣ ਦੋਵਾਂ ਨੇ ਪੁਸ਼ਟੀ ਕਰ ਦਿੱਤੀ ਹੈ। ਪੰਡਯਾ ਅਤੇ ਨਤਾਸ਼ਾ ਦਾ ਵਿਆਹ 31 ਮਈ 2020 ਨੂੰ ਹੋਇਆ ਸੀ। ਉਸੇ ਸਾਲ ਉਸ ਦੇ ਪੁੱਤਰ ਅਗਸਤਯ ਦਾ ਜਨਮ ਹੋਇਆ। ਪੰਡਯਾ ਅਤੇ ਨਤਾਸ਼ਾ ਨੇ ਆਪਣੇ ਕਾਨੂੰਨੀ ਵਿਆਹ ਤੋਂ ਬਾਅਦ ਸ਼ਾਨਦਾਰ ਵਿਆਹ ਦਾ ਜਸ਼ਨ ਮਨਾਇਆ। ਉਨ੍ਹਾਂ ਦਾ ਵਿਆਹ ਕਈ ਰੀਤੀ-ਰਿਵਾਜਾਂ ਨਾਲ ਹੋਇਆ।
ਦੱਸ ਦੇਈਏ ਕਿ IPL 2024 ਦੌਰਾਨ ਪੰਡਯਾ ਬੁਰੇ ਦੌਰ ਤੋਂ ਗੁਜ਼ਰ ਰਿਹਾ ਸੀ। ਇੱਕ ਪਾਸੇ ਉਸਦਾ ਪਰਿਵਾਰ ਟੁੱਟ ਰਿਹਾ ਸੀ ਅਤੇ ਦੂਜੇ ਪਾਸੇ ਉਸਦੀ ਕਾਰਗੁਜ਼ਾਰੀ ਵਿਗੜ ਰਹੀ ਸੀ। ਪੰਡਯਾ ਟੀ-20 ਵਿਸ਼ਵ ਕੱਪ 2024 ਵਿੱਚ ਟੀਮ ਇੰਡੀਆ ਲਈ ਖੇਡਿਆ ਸੀ। ਟੀਮ ਇੰਡੀਆ ਦੇ ਚੈਂਪੀਅਨ ਬਣਨ ਤੋਂ ਬਾਅਦ ਉਹ ਬੁਰੀ ਤਰ੍ਹਾਂ ਰੋਇਆ ਅਤੇ ਆਪਣੇ ਦਿਲ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ।
- PTC NEWS