Sat, Jan 4, 2025
Whatsapp

New Year 2025 Celebrations : ਨਵੇਂ ਸਾਲ ਮੌਕੇ ਪੂਰੀ ਦੁਨੀਆ ’ਚ ਜਸ਼ਨ, ਪੀਐਮ ਮੋਦੀ ਨੇ ਵਧਾਈ ਦਿੱਤੀ; ਤਸਵੀਰਾਂ 'ਚ ਦੇਖੋ ਜਸ਼ਨ ਦੀ ਝਲਕ

ਨਵੇਂ ਸਾਲ ਦੇ ਸੁਆਗਤ ਨੂੰ ਲੈ ਕੇ ਪੂਰੀ ਦੁਨੀਆ 'ਚ ਜੋਸ਼ ਅਤੇ ਉਤਸ਼ਾਹ ਸੀ। ਆਸਟ੍ਰੇਲੀਆ ਦੇ ਸਿਡਨੀ ਹਾਰਬਰ ਤੋਂ ਥਾਈਲੈਂਡ ਦੀ ਰਾਜਧਾਨੀ ਬੈਂਕਾਕ ਤੱਕ ਜ਼ਬਰਦਸਤ ਆਤਿਸ਼ਬਾਜ਼ੀ ਕੀਤੀ ਗਈ। ਇਸ ਦੇ ਨਾਲ ਹੀ ਭਾਰਤ ਵਿੱਚ ਵੀ ਲੋਕਾਂ ਨੇ ਧੂਮ ਧਾਮ ਨਾਲ ਮਨਾਇਆ। ਦੇਸ਼ ਭਰ ਦੇ ਮੰਦਰਾਂ, ਗੁਰਦੁਆਰਿਆਂ 'ਚ ਸ਼ਰਧਾਲੂਆਂ ਦਾ ਹੜ੍ਹ ਆ ਗਿਆ।

Reported by:  PTC News Desk  Edited by:  Aarti -- January 01st 2025 09:06 AM
New Year 2025 Celebrations :  ਨਵੇਂ ਸਾਲ ਮੌਕੇ ਪੂਰੀ ਦੁਨੀਆ ’ਚ ਜਸ਼ਨ, ਪੀਐਮ ਮੋਦੀ ਨੇ ਵਧਾਈ ਦਿੱਤੀ; ਤਸਵੀਰਾਂ 'ਚ ਦੇਖੋ ਜਸ਼ਨ ਦੀ ਝਲਕ

New Year 2025 Celebrations : ਨਵੇਂ ਸਾਲ ਮੌਕੇ ਪੂਰੀ ਦੁਨੀਆ ’ਚ ਜਸ਼ਨ, ਪੀਐਮ ਮੋਦੀ ਨੇ ਵਧਾਈ ਦਿੱਤੀ; ਤਸਵੀਰਾਂ 'ਚ ਦੇਖੋ ਜਸ਼ਨ ਦੀ ਝਲਕ

New Year 2025 Celebrations :  ਰਾਤ ਦੇ 12 ਵੱਜਦੇ ਹੀ ਭਾਰਤ ਸਮੇਤ ਪੂਰੀ ਦੁਨੀਆ ਨਵੇਂ ਸਾਲ ਦੇ ਜਸ਼ਨਾਂ ਵਿੱਚ ਡੁੱਬ ਗਈ। ਸਾਲ 2025 ਸਭ ਤੋਂ ਪਹਿਲਾਂ ਨਵੇਂ ਸੁਪਨਿਆਂ ਅਤੇ ਨਵੀਆਂ ਉਮੀਦਾਂ ਨਾਲ ਸਭ ਤੋਂ ਪਹਿਲਾਂ ਨਵਾਂ ਸਾਲ ਕ੍ਰਿਸਮਸ ਆਈਲੈਂਡ ਪਹੁੰਚਿਆ। ਪ੍ਰਸ਼ਾਂਤ ਮਹਾਸਾਗਰ ਵਿੱਚ ਸਥਿਤ ਇਸ ਟਾਪੂ ਵਿੱਚ ਨਵੇਂ ਸਾਲ ਦਾ ਜਸ਼ਨ ਭਾਰਤੀ ਸਮੇਂ ਅਨੁਸਾਰ 31 ਦਸੰਬਰ ਨੂੰ ਦੁਪਹਿਰ 3:30 ਵਜੇ ਸ਼ੁਰੂ ਹੋਇਆ।

ਇਸੇ ਸਿਲਸਿਲੇ ਵਿਚ ਭਾਰਤ ਤੋਂ ਪਹਿਲਾਂ ਸਮੋਆ ਅਤੇ ਟੋਂਗਾ, ਆਸਟ੍ਰੇਲੀਆ, ਨਿਊਜ਼ੀਲੈਂਡ, ਪਾਪੂਆ ਨਿਊ ਗਿਨੀ, ਮਿਆਂਮਾਰ, ਜਾਪਾਨ ਅਤੇ ਇੰਡੋਨੇਸ਼ੀਆ ਵਰਗੇ ਦੇਸ਼ਾਂ ਵਿਚ ਨਵੇਂ ਸਾਲ ਦੀ ਸ਼ੁਰੂਆਤ ਹੋਈ। ਵੱਖ-ਵੱਖ ਸਮਾਂ ਖੇਤਰਾਂ ਦੇ ਕਾਰਨ, 41 ਦੇਸ਼ ਅਜਿਹੇ ਹਨ ਜੋ ਭਾਰਤ ਤੋਂ ਪਹਿਲਾਂ ਨਵੇਂ ਸਾਲ ਦਾ ਸਵਾਗਤ ਕਰਦੇ ਹਨ।


ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ ਹੈ। ਉਸ ਨੇ 'ਐਕਸ' 'ਤੇ ਕਿਹਾ, 'ਹੈਪੀ 2025! ਇਹ ਸਾਲ ਸਾਰਿਆਂ ਲਈ ਨਵੇਂ ਮੌਕੇ, ਸਫਲਤਾ ਅਤੇ ਅਨੰਤ ਖੁਸ਼ੀਆਂ ਲੈ ਕੇ ਆਵੇ। ਸਾਰਿਆਂ ਨੂੰ ਸ਼ਾਨਦਾਰ ਸਿਹਤ ਅਤੇ ਖੁਸ਼ਹਾਲੀ ਦੀ ਬਖਸ਼ਿਸ਼ ਹੋਵੇ।

ਵਾਰਾਣਸੀ ਦੇ ਦਸ਼ਾਸ਼ਵਮੇਧ ਘਾਟ 'ਤੇ ਗੰਗਾ ਆਰਤੀ ਕੀਤੀ ਗਈ। ਆਸਾਮ ਵਿੱਚ ਸਾਲ ਦਾ ਪਹਿਲਾਂ ਸੂਰਜ ਚੜ੍ਹਦੇ ਹੋਏ ਵੀ ਦੇਖਿਆ ਗਿਆ। 

ਨਵੇਂ ਸਾਲ ਮੌਕੇ ਪੰਜਾਬ ’ਚ ਸਿੱਖ ਸ਼ਰਧਾਲੂ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ।  


- PTC NEWS

Top News view more...

Latest News view more...

PTC NETWORK