Mon, Aug 26, 2024
Whatsapp

Halwa Ceremony ਨਾਲ ਸ਼ੁਰੂ ਹੋਇਆ 2024 ਅੰਤਰਿਮ ਬਜਟ ਦਾ ਆਖਰੀ ਪੜਾਅ, ਜਾਣੋ ਇਸਦਾ ਮਹੱਤਵ

Halwa Ceremony : ਹਲਵਾ ਸੈਰਾਮਨੀ ਦਾ ਆਯੋਜਨ ਬਜਟ ਤੋਂ ਠੀਕ ਪਹਿਲਾਂ ਵਿੱਤ ਮੰਤਰੀ ਵੱਲੋਂ ਕੀਤਾ ਜਾਂਦਾ ਹੈ। ਇਹ ਹਲਵਾ ਸਮਾਰੋਹ ਦਰਸਾਉਂਦਾ ਹੈ ਕਿ ਬਜਟ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ ਅਤੇ ਇਸ ਦੀ ਛਪਾਈ ਦਾ ਕੰਮ ਸ਼ੁਰੂ ਹੋ ਗਿਆ ਹੈ।

Reported by:  PTC News Desk  Edited by:  KRISHAN KUMAR SHARMA -- July 16th 2024 08:31 PM -- Updated: July 16th 2024 09:02 PM
Halwa Ceremony ਨਾਲ ਸ਼ੁਰੂ ਹੋਇਆ 2024 ਅੰਤਰਿਮ ਬਜਟ ਦਾ ਆਖਰੀ ਪੜਾਅ, ਜਾਣੋ ਇਸਦਾ ਮਹੱਤਵ

Halwa Ceremony ਨਾਲ ਸ਼ੁਰੂ ਹੋਇਆ 2024 ਅੰਤਰਿਮ ਬਜਟ ਦਾ ਆਖਰੀ ਪੜਾਅ, ਜਾਣੋ ਇਸਦਾ ਮਹੱਤਵ

Halwa Ceremony : ਕੇਂਦਰੀ ਬਜਟ 2024 ਲਈ ਬਜਟ ਤਿਆਰ ਕਰਨ ਦੀ ਪ੍ਰਕਿਰਿਆ ਦੇ ਆਖਰੀ ਪੜਾਅ ਵਿੱਚ ਮੰਗਲਵਾਰ ਨੂੰ ਵਿੱਤ ਮੰਤਰਾਲੇ ਵਿੱਚ ਹਲਵਾ ਸੈਰਾਮਨੀ ਕਰਵਾਈ ਗਈ। ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਬਾਰੇ ਮੰਤਰੀ ਨਿਰਮਲਾ ਸੀਤਾਰਮਨ ਦੀ ਮੌਜੂਦਗੀ ਵਿੱਚ ਵਿੱਤ ਮੰਤਰਾਲੇ ਦੇ ਉੱਤਰੀ ਬਲਾਕ ਵਿੱਚ ਹਲਵਾ ਸੈਰਾਮਨੀ ਕੀਤੀ ਗਈ। ਇੱਕ ਪਰੰਪਰਾ ਦੇ ਤੌਰ 'ਤੇ ਬਜਟ ਤਿਆਰ ਕਰਨ ਦੀ "ਲਾਕ-ਇਨ" ਪ੍ਰਕਿਰਿਆ ਸ਼ੁਰੂ ਹੋਣ ਤੋਂ ਪਹਿਲਾਂ ਹਰ ਸਾਲ ਹਲਵਾ ਸੈਰਾਮਨੀ ਕੀਤੀ ਜਾਂਦੀ ਹੈ।

ਬਜਟ ਤੋਂ ਪਹਿਲਾਂ ਕਿਉਂ ਕਰਵਾਇਆ ਜਾਂਦਾ ਹੈ 'ਹਲਵਾ ਸਮਾਗਮ'?


ਹਲਵਾ ਸੈਰਾਮਨੀ ਦਾ ਆਯੋਜਨ ਬਜਟ ਤੋਂ ਠੀਕ ਪਹਿਲਾਂ ਵਿੱਤ ਮੰਤਰੀ ਵੱਲੋਂ ਕੀਤਾ ਜਾਂਦਾ ਹੈ। ਇਹ ਹਲਵਾ ਸਮਾਰੋਹ ਦਰਸਾਉਂਦਾ ਹੈ ਕਿ ਬਜਟ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ ਅਤੇ ਇਸ ਦੀ ਛਪਾਈ ਦਾ ਕੰਮ ਸ਼ੁਰੂ ਹੋ ਗਿਆ ਹੈ। ਵਿੱਤ ਮੰਤਰੀ ਵਾਲੇ ਇਸ ਦੌਰਾਨ ਸਮਾਗਮ ਵਿੱਚ ਬਜਟ ਤਿਆਰ ਕਰਨ ਵਾਲੇ ਵੱਡੀ ਗਿਣਤੀ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਧੰਨਵਾਦ ਕੀਤਾ ਗਿਆ।

ਦੱਸ ਦਈਏ ਕਿ ਵਿੱਤ ਮੰਤਰਾਲੇ ਦੇ ਬਜਟ ਵਿਭਾਗ ਦੇ ਸਾਰੇ ਅਧਿਕਾਰੀ ਜੋ ਬਜਟ ਬਣਾਉਣ ਦੇ ਕੰਮ ਵਿੱਚ ਲੱਗੇ ਹੋਏ ਹਨ, ਉਨ੍ਹਾਂ ਨੂੰ ਸੰਸਦ ਵਿੱਚ ਬਜਟ ਪੇਸ਼ ਹੋਣ ਤੱਕ ਆਪਣੇ ਪਰਿਵਾਰਾਂ ਨਾਲ ਸੰਪਰਕ ਕਰਨ ਦੀ ਇਜਾਜ਼ਤ ਨਹੀਂ ਹੁੰਦੀ। ਅਜਿਹੇ 'ਚ ਸਰਕਾਰ ਉਨ੍ਹਾਂ ਦੀ ਮਿਹਨਤ ਦਾ ਧੰਨਵਾਦ ਕਰਨ ਲਈ ਹਲਵਾ ਸਮਾਰੋਹ ਦਾ ਆਯੋਜਨ ਕਰਦੀ ਹੈ।

ਕਿਵੇਂ ਹੁੰਦੀ ਹੈ ਹਲਵਾ ਸੈਰਾਮਨੀ ਦੀ ਰਸਮ ?

ਹਲਵਾ ਸਮਾਰੋਹ ਬਜਟ ਦੀ ਛਪਾਈ ਤੋਂ ਪਹਿਲਾਂ ਮਨਾਇਆ ਜਾਣ ਵਾਲਾ ਰਵਾਇਤੀ ਸਮਾਗਮ ਹੈ। ਦੱਸਿਆ ਜਾਂਦਾ ਹੈ ਕਿ ਬਜਟ ਬਣਾਉਣ ਦੀ ਲੰਬੀ ਪ੍ਰਕਿਰਿਆ ਦੀ ਸਮਾਪਤੀ ਤੋਂ ਬਾਅਦ ਮਠਿਆਈਆਂ ਖਾ ਕੇ ਬਜਟ ਦੀ ਛਪਾਈ ਨੂੰ ਰਸਮੀ ਤੌਰ 'ਤੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।

ਵਿੱਤ ਮੰਤਰੀ ਨੇ ਕੜਾਹੀ ਹਿਲਾ ਕੇ ਅਧਿਕਾਰੀਆਂ ਨੂੰ ਹਲਵਾ ਪਰੋਸ ਕੇ ਬਜਟ ਦੀ ਮਨਜ਼ੂਰੀ ਦਿੱਤੀ। ਇਹ ਸਮਾਰੋਹ ਵਿੱਤ ਮੰਤਰਾਲੇ ਦੇ ਉੱਤਰੀ ਬਲਾਕ ਦੇ ਬੇਸਮੈਂਟ ਵਿੱਚ ਹੁੰਦਾ ਹੈ, ਜਿੱਥੇ ਬਜਟ ਛਾਪਣ ਲਈ ਇੱਕ ਵਿਸ਼ੇਸ਼ ਪ੍ਰਿੰਟਿੰਗ ਪ੍ਰੈਸ ਮੌਜੂਦ ਹੈ।

- PTC NEWS

Top News view more...

Latest News view more...

PTC NETWORK