Gurugram News : ਗੈਂਗਸਟਰ ਕੌਸ਼ਲ ਚੌਧਰੀ ਦੀ ਪਤਨੀ ਲੇਡੀ ਡੌਨ ਮਨੀਸ਼ਾ ਗ੍ਰਿਫ਼ਤਾਰ, ਪੁੱਛਗਿੱਛ 'ਚ ਕੀਤੇ ਅਹਿਮ ਖੁਲਾਸੇ
Gangster Kaushal Chaudhary Wife Manisha arrested : ਬੰਬੀਹਾ ਗੈਂਗ ਦੇ ਚੋਟੀ ਦੇ ਗੈਂਗਸਟਰ ਕੌਸ਼ਲ ਚੌਧਰੀ ਦੀ ਪਤਨੀ ਲੇਡੀ ਡਾਨ ਮਨੀਸ਼ਾ ਨੂੰ ਗੁਰੂਗ੍ਰਾਮ ਪੁਲਸ ਨੇ ਪਟੌਦੀ ਪਿੰਡ ਤੋਂ ਗ੍ਰਿਫਤਾਰ ਕੀਤਾ ਹੈ। ਇਸ ਤੋਂ ਬਾਅਦ ਮਨੀਸ਼ਾ ਨੂੰ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ। ਮਨੀਸ਼ਾ ਦਾ ਪਤੀ ਕੌਸ਼ਲ ਚੌਧਰੀ ਪਹਿਲਾਂ ਹੀ ਗੁਰੂਗ੍ਰਾਮ ਦੀ ਭੋਂਡਸੀ ਜੇਲ੍ਹ ਵਿੱਚ ਬੰਦ ਹੈ। ਪਤੀ ਦੇ ਜੇਲ੍ਹ ਜਾਣ ਤੋਂ ਬਾਅਦ ਮਨੀਸ਼ਾ ਕੌਸ਼ਲ ਦੇ ਗੈਂਗ ਨੂੰ ਸੰਭਾਲ ਰਹੀ ਸੀ। ਪੁਲਿਸ ਮੁਤਾਬਕ ਮਨੀਸ਼ਾ ਜਬਰਦਸਤੀ ਸਿੰਡੀਕੇਟ ਚਲਾ ਰਹੀ ਸੀ। ਕੌਸ਼ਲ ਚੌਧਰੀ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਕੱਟੜ ਵਿਰੋਧੀ ਮੰਨਿਆ ਜਾਂਦਾ ਹੈ। ਕੌਸ਼ਲ ਚੌਧਰੀ ਨੇ ਗੈਂਗਸਟਰ ਦੇਵੇਂਦਰ ਬੰਬੀਹਾ ਦੇ ਕਤਲ ਤੋਂ ਬਾਅਦ ਬੰਬੀਹਾ ਗੈਂਗ (Bambiha Gang) ਦੀ ਵਾਗਡੋਰ ਸੰਭਾਲੀ ਸੀ। ਕੌਸ਼ਲ ਚੌਧਰੀ ਖਿਲਾਫ ਪੰਜਾਬ ਅਤੇ ਗੁਰੂਗ੍ਰਾਮ 'ਚ ਕਤਲ, ਫਿਰੌਤੀ, ਲੁੱਟ-ਖੋਹ ਅਤੇ ਅਗਵਾ ਦੇ ਕਈ ਮਾਮਲੇ ਦਰਜ ਹਨ।
ਪਹਿਲਾਂ ਉਹ ਦੁਬਈ ਵਿੱਚ ਰਹਿੰਦਾ ਸੀ ਅਤੇ ਉਥੋਂ ਹਰਿਆਣਾ ਅਤੇ ਪੰਜਾਬ ਵਿੱਚ ਆਪਣੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ। ਪਰ 2021 ਵਿੱਚ, ਪੰਜਾਬ ਅਤੇ ਗੁਰੂਗ੍ਰਾਮ ਪੁਲਿਸ ਨੇ ਇੱਕ ਸਾਂਝੇ ਆਪ੍ਰੇਸ਼ਨ ਵਿੱਚ ਉਸਨੂੰ ਫੜ ਲਿਆ। ਉਦੋਂ ਤੋਂ ਉਹ ਜੇਲ੍ਹ ਵਿੱਚ ਹੈ। ਕੌਸ਼ਲ ਚੌਧਰੀ ਨੇ ਅਕਾਲੀ ਆਗੂ ਵਿੱਕੀ ਮਿੱਡੂਖੇੜਾ ਦੀ ਹੱਤਿਆ ਕਰਨ ਵਾਲਿਆਂ ਨੂੰ ਹਥਿਆਰ ਮੁਹੱਈਆ ਕਰਵਾਏ ਸਨ, ਜੋ ਕਿ ਲਾਰੈਂਸ ਬਿਸ਼ਨੋਈ ਦਾ ਬਹੁਤ ਕਰੀਬੀ ਸੀ। ਉਹ ਮਿੱਡੂਖੇੜਾ ਕਤਲ ਕਾਂਡ ਦਾ ਵੀ ਮੁੱਖ ਮੁਲਜ਼ਮ ਸੀ। ਵਿੱਕੀ ਮਿੱਡੂਖੇੜਾ ਦੇ ਕਤਲ (Vicky Middukhera Murder) ਦਾ ਬਦਲਾ ਲੈਣ ਲਈ ਲਾਰੈਂਸ ਨੇ ਸਿੱਧੂ ਮੂਸੇਵਾਲਾ ਦਾ ਕਤਲ ਕਰਵਾਇਆ ਸੀ। ਸਿੱਧੂ ਮੂਸੇਵਾਲਾ ਦੇ ਕਤਲ (Sidhu Moosewala Murder) ਤੋਂ ਬਾਅਦ ਕੌਸ਼ਲ ਚੌਧਰੀ ਨੇ ਲਾਰੈਂਸ ਬਿਸ਼ਨੋਈ ਨੂੰ ਖੁੱਲ੍ਹੀ ਧਮਕੀ ਦਿੱਤੀ ਸੀ ਕਿ ਹੁਣ ਉਹ ਲਾਰੈਂਸ ਬਿਸ਼ਨੋਈ ਨੂੰ ਵੀ ਮਾਰ ਦੇਣਗੇ।
ਇਸ ਤੋਂ ਪਹਿਲਾਂ ਵੀ ਕੌਸ਼ਲ ਚੌਧਰੀ ਨੇ ਇੰਗਲੈਂਡ 'ਚ ਲਾਰੈਂਸ ਬਿਸ਼ਨੋਈ ਦੇ ਨਜ਼ਦੀਕੀ ਕਾਰੋਬਾਰੀ ਦੇ ਘਰ 'ਤੇ ਗੋਲੀਬਾਰੀ ਕੀਤੀ ਸੀ ਅਤੇ ਘਰ ਦੇ ਬਾਹਰ ਖੜ੍ਹੀਆਂ ਗੱਡੀਆਂ ਨੂੰ ਅੱਗ ਲਗਾ ਦਿੱਤੀ ਸੀ। ਲਾਰੈਂਸ ਬਿਸ਼ਨੋਈ ਵਾਂਗ ਕੌਸ਼ਲ ਚੌਧਰੀ ਕੋਲ ਵੀ ਵੱਡੀ ਗਿਣਤੀ 'ਚ ਨਿਸ਼ਾਨੇਬਾਜ਼, ਨੈੱਟਵਰਕ ਅਤੇ ਪੈਸਾ ਹੈ। ਕੌਸ਼ਲ ਚੌਧਰੀ ਅਤੇ ਉਸਦੇ ਗਠਜੋੜ ਬੰਬੀਹਾ ਗੈਂਗ ਵਿੱਚ ਕੌਸ਼ਲ ਚੌਧਰੀ ਗੈਂਗ ਹਿਮਾਂਸ਼ੂ ਭਾਊ, ਸਾਹਿਲ ਗੈਂਗ, ਨੀਰਜ ਬਵਾਨੀਆ ਗੈਂਗ, ਟਿੱਲੂ ਤਾਜਪੁਰੀਆ ਗੈਂਗ, ਨੀਰਜ ਫਰੀਦ ਪੁਰੀਆ ਗੈਂਗ, ਬੌਬੀ ਕਟਿਆਨ, ਰਾਹੁਲ ਉੱਲੀ ਅਤੇ ਮੋਹਿਤ ਕੇਤਨ ਸ਼ਾਮਲ ਹਨ।
- PTC NEWS