ਕਿਸਾਨਾਂ ਦੇ ਸਮਰਥਨ 'ਚ ਆਏ Guru Randhawa, ਬੋਲੇ-ਕਿਸਾਨਾਂ ਦੀ ਆਵਾਜ਼ ਸੁਣਨ ਦੀ ਲੋੜ...
Farmer Protest : ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਅੱਜ ਦੇਸ਼ ਭਰ ਵਿੱਚ ਕਿਸਾਨਾਂ ਵੱਲੋਂ ਟਰੈਕਟਰ ਮਾਰਚ ਕਰਨ ਦਾ ਪ੍ਰੋਗਰਾਮ ਹੈ। ਉਧਰ, ਖਨੌਰੀ ਬਾਰਡਰ 'ਤੇ ਵੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਵੀ ਆਗੂਆਂ ਵਿੱਚ ਚਿੰਤਾ ਪਾਈ ਜਾ ਰਹੀ ਹੈ, ਪਰ ਫਿਰ ਵੀ ਕਿਸਾਨ ਆਗੂ ਆਪਣੀ ਭੁੱਖ ਹੜਤਾਲ 'ਤੇ ਕਿਸਾਨੀ ਮੰਗਾਂ ਮਨਵਾਉਣ ਤੱਕ ਡਟੇ ਹੋਏ ਹਨ। ਕਿਸਾਨਾਂ ਦੇ ਇਸੇ ਸਿਦਕ ਸਦਕਾ ਉਨ੍ਹਾਂ ਨੂੰ ਸਮਰਥਨ ਮਿਲ ਰਿਹਾ ਹੈ, ਜਿਸ ਵਿੱਚ ਬੱਬੂ ਮਾਨ ਵਰਗੇ ਗਾਇਕਾਂ ਤੋਂ ਬਾਅਦ ਹੁਣ ਪੰਜਾਬੀ ਗਾਇਕ ਗੁਰੂ ਰੰਧਾਵਾ ਨੇ ਵੀ ਹਾਅ ਦਾ ਨਾਹਰਾ ਮਾਰਿਆ ਹੈ।
ਗੁਰੂ ਰੰਧਾਵਾ ਨੇ ਲਿਖਿਆ- 'ਕਿਸਾਨ ਦੇਸ਼ ਦੇ ਹਰ ਘਰ ਭੋਜਨ ਪਹੁੰਚਾਉਂਦੇ ਹਨ। ਉਨ੍ਹਾਂ ਦੀ ਆਵਾਜ਼ ਸੁਣੀ ਜਾਣੀ ਚਾਹੀਦੀ ਹੈ। ਅਸੀਂ ਸਰਕਾਰੀ ਅਧਿਕਾਰੀਆਂ ਨੂੰ ਬੇਨਤੀ ਕਰਦੇ ਹਾਂ ਕਿ ਕਿਰਪਾ ਕਰਕੇ ਕਿਸਾਨ ਅਧਿਕਾਰੀਆਂ ਨਾਲ ਬੈਠ ਕੇ ਵਿਚਾਰ ਕਰੋ। ਹੱਥ ਜੋੜ ਕੇ ਇੱਕ ਇਮੋਜੀ ਵੀ ਪੋਸਟ ਕੀਤਾ।
ਇੱਕ ਯੂਜ਼ਰ ਨੇ ਗੁਰੂ ਰੰਧਾਵਾ ਦੀ ਪੋਸਟ ਦਾ ਜਵਾਬ ਦਿੱਤਾ। ਇਸ ਤੋਂ ਬਾਅਦ ਸਿੰਗਰ ਨੇ ਲਿਖਿਆ- ਹਾਂ ਮੇਰੇ ਭਰਾ, ਮੈਂ ਵੀ ਇਹੀ ਗੱਲ ਕਹਿ ਰਿਹਾ ਹਾਂ ਕਿ ਬੇਨਤੀ ਹੈ ਕਿ ਸਰਕਾਰ ਉਨ੍ਹਾਂ ਦੀ ਗੱਲ ਸੁਣੇ ਅਤੇ ਦੇਖੋ ਕੀ ਹੋ ਸਕਦਾ ਹੈ। ਵੀਰ ਜੀ, ਹਰ ਥਾਂ ਦੀਆਂ ਵੱਖੋ ਵੱਖਰੀਆਂ ਲੋੜਾਂ ਹੋ ਸਕਦੀਆਂ ਹਨ, ਜਿਵੇਂ ਇੱਕ ਘਰ ਦੇ ਸਾਰੇ ਮੈਂਬਰਾਂ ਦੀਆਂ ਵੱਖੋ-ਵੱਖਰੀਆਂ ਲੋੜਾਂ ਹੁੰਦੀਆਂ ਹਨ, ਆਖ਼ਰਕਾਰ ਉਹ ਸਾਰੇ ਪਰਿਵਾਰ ਦੇ ਮੈਂਬਰ ਹਨ। ਅਸੀਂ ਸਾਰੇ ਪਰਿਵਾਰ ਦੇ ਭਰਾ ਹਾਂ। ਵੱਡਾ ਭਾਰਤੀ ਪਰਿਵਾਰ।
ਦੱਸ ਦੇਈਏ ਕਿ ਗੁਰੂ ਰੰਧਾਵਾ ਨੇ ਸੋਸ਼ਲ ਮੀਡੀਆ ਤੋਂ ਆਪਣੀਆਂ ਸਾਰੀਆਂ ਪੋਸਟਾਂ ਹਟਾ ਦਿੱਤੀਆਂ ਹਨ। ਹੁਣ ਉਨ੍ਹਾਂ ਦੇ ਅਕਾਊਂਟ 'ਤੇ ਸਿਰਫ ਇਕ ਪੋਸਟ ਹੈ ਅਤੇ ਉਹ ਹੈ ਉਨ੍ਹਾਂ ਦੀ ਆਉਣ ਵਾਲੀ ਫਿਲਮ ਦਾ ਪੋਸਟਰ। ਇਸ ਫਿਲਮ ਦਾ ਨਾਂ ਸ਼ੌਂਕੀ ਸਰਦਾਰ ਹੈ, ਜਿਸ 'ਚ ਉਨ੍ਹਾਂ ਨਾਲ ਬੱਬੂ ਮਾਨ ਨਜ਼ਰ ਆਉਣ ਵਾਲੇ ਹਨ। ਇਹ ਫਿਲਮ ਅਗਲੇ ਸਾਲ ਮਈ ਮਹੀਨੇ 'ਚ ਰਿਲੀਜ਼ ਹੋਵੇਗੀ। ਪੋਸਟਰ 'ਚ ਗੁਰੂ ਦਾ ਲੁੱਕ ਕਾਫੀ ਵੱਖਰਾ ਨਜ਼ਰ ਆ ਰਿਹਾ ਹੈ।
- PTC NEWS