Guru Randhawa help farmer : ਗਰੀਬ ਕਿਸਾਨ ਦੀ ਮਦਦ ਲਈ ਅੱਗੇ ਆਏ ਗਾਇਕ ਗੁਰੂ ਰੰਧਾਵਾ , ਕਿਹਾ - ਮੈਂ ਇੱਕ ਕਿਸਾਨ ਦੇ ਰੂਪ 'ਚ ਪਰਿਵਾਰ ਦੀ ਮਦਦ ਕਰਨਾ ਚਾਹੁੰਦਾ ਹਾਂ
Guru Randhawa help farmer : ਪੰਜਾਬ ਦੇ ਕਿਸਾਨਾਂ ਨੂੰ ਇਕ ਵਾਰ ਫਿਰ ਕੁਦਰਤੀ ਮਾਰ ਪਈ ਹੈ। ਪੰਜਾਬ ਵਿਚ ਬੀਤੇ ਦਿਨੀਂ ਆਏ ਤੂਫ਼ਾਨ ਅਤੇ ਝੱਖੜ ਕਾਰਨ ਕਿਸਾਨਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਕਿਸਾਨਾਂ ਦੀ ਖੇਤਾਂ 'ਚ ਖੜ੍ਹੀ ਕਣਕ ਦੀ ਫ਼ਸਲ ਨੂੰ ਭਾਰੀ ਮਾਤਰਾ ਵਿਚ ਨੁਕਸਾਨ ਪਹੁੰਚਿਆ ਹੈ ਅਤੇ ਬਾਰਿਸ਼ ਤੇ ਤੇਜ਼ ਹਵਾ ਚਲਣ ਨਾਲ ਫ਼ਸਲ ਖੇਤਾਂ ਵਿਚ ਵਿਛ ਗਈ ਹੈ। ਕਿਸਾਨਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਕਈ-ਕਈ ਏਕੜ ਫਸਲ ਸੜ੍ਹ ਕੇ ਸਵਾਹ ਹੋ ਗਈ ਹੈ।
ਦਰਅਸਲ 'ਚ ਬੀਤੇ ਹੀ ਦਿਨੀਂ ਇਕ ਕਿਸਾਨ ਦੀ ਵੀਡੀਓ ਵਾਇਰਲ ਹੋਈ ਸੀ, ਜਿਸ ਕੋਲ ਸਿਰਫ਼ 2 ਏਕੜ ਜ਼ਮੀਨ ਹੈ ਅਤੇ 2 ਏਕੜ 'ਚ ਲੱਗੀ ਅੱਗ ਕਾਰਨ ਕਿਸਾਨ ਦੀ ਸਾਰੀ ਫ਼ਸਲ ਸੜ੍ਹ ਕੇ ਸੁਆਹ ਹੀ ਗਈ ਹੈ। ਇਸ ਦੌਰਾਨ ਕਿਸਾਨ ਦੀ ਧੀ ਰੋਂਦੇ ਹੋਏ ਆਪਣੇ ਪਿਤਾ ਨੂੰ ਦਿਲਾਸਾ ਦਿੰਦੀ ਹੈ। ਜਦੋਂ ਇਹ ਵੀਡੀਓ ਪੰਜਾਬੀ ਗਾਇਕ ਤੇ ਅਦਾਕਾਰ ਗੁਰੂ ਰੰਧਾਵਾ ਕੋਲ ਪਹੁੰਚੀ ਤਾਂ ਵੀਡੀਓ ਨੇ ਗਾਇਕ ਦਾ ਦਿਲ ਝੰਜੋੜ ਕੇ ਰੱਖ ਦਿੱਤਾ।
ਹੁਣ ਗਾਇਕ ਗੁਰੂ ਰੰਧਾਵਾ ਉਸ ਗਰੀਬ ਕਿਸਾਨ ਦੀ ਮਦਦ ਲਈ ਅੱਗੇ ਆਏ ਹਨ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡਿਆ 'ਤੇ ਇੱਕ ਪੋਸਟ ਸ਼ੇਅਰ ਕਰਦਿਆਂ ਲਿਖਿਆ ,ਇਹ ਦੇਖ ਕੇ ਬਹੁਤ ਦੁੱਖ ਹੋਇਆ। ਕੀ ਤੁਸੀਂ ਕਿਰਪਾ ਕਰਕੇ ਮੈਨੂੰ ਪਰਿਵਾਰ ਦਾ ਸੰਪਰਕ ਨੰਬਰ ਦਸ ਸਕਦੇ ਹੋ? ਮੈਂ ਇੱਕ ਕਿਸਾਨ ਦੇ ਰੂਪ 'ਚ ਪਰਿਵਾਰ ਦੀ ਮਦਦ ਕਰਨਾ ਚਾਹੁੰਦਾ ਹਾਂ। ਮੈਂ ਉਨ੍ਹਾਂ ਦਾ ਦਰਦ ਸਮਝ ਸਕਦਾ ਹਾਂ। ਜੇਕਰ ਕਿਸੇ ਨੂੰ ਪਤਾ ਹੋਵੇ ਤਾਂ ਕਿਰਪਾ ਕਰਕੇ ਨੰਬਰ ਕੁਮੈਂਟ ਕਰੋ। ਧੰਨਵਾਦ ,ਜੈ ਜਵਾਨ, ਜੈ ਕਿਸਾਨ।
ਇੱਕ ਹੋਰ ਪੋਸਟ ਚ ਉਨ੍ਹਾਂ ਲਿਖਿਆ ,ਹਾਂ ਟੀਮ ਅੱਜ ਸੰਪਰਕ ਕਰ ਰਹੀ ਹੈ। ਤੁਸੀਂ ਵੀ ਜਿੰਨੀ ਹੋ ਸਕੇ ਮਦਦ ਕਰੋ ????ਜੈ ਜਵਾਨ, ਜੈ ਕਿਸਾਨ ????। ਦੱਸਿਆ ਜਾ ਰਿਹਾ ਹੈ ਕਿ ਟੀਮ ਪਰਿਵਾਰ ਨਾਲ ਸੰਪਰਕ ਕਰ ਰਹੀ ਹੈ ਅਤੇ ਗੁਰੂ ਰੰਧਾਵਾ ਨੇ ਦੂਜੇ ਲੋਕਾਂ ਨੂੰ ਵੀ ਮਦਦ ਕਰਨ ਦੀ ਅਪੀਲ ਕੀਤੀ ਹੈ। ਦੱਸ ਦਈਏ ਕਿ ਗਾਇਕ ਗੁਰੂ ਰੰਧਾਵਾ ਨੇ ਆਪਣੇ ਐਕਸ ਟਵਿੱਟਰ ਅਕਾਊਂਟ 'ਤੇ ਵੀਡੀਓ ਪੋਸਟ ਕੀਤੀ ਹੈ, ਜੋ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਵਾਇਰਲ ਹੋ ਰਹੀ ਹੈ।
- PTC NEWS