Guru Kashi University : ਗੁਰੂ ਕਾਸ਼ੀ ਯੂਨੀਵਰਸਿਟੀ 'ਚ ਸਥਾਪਿਤ ਕੀਤੀ ਗਈ ਗੁਰੂ ਨਾਨਕ ਦੇਵ ਜੀ ਚੇਅਰ
Guru Nanak Dev Ji Chair : ਇਤਿਹਾਸਕ ਨਗਰ ਤਲਵੰਡੀ ਸਾਬੋ ਵਿਖੇ ਸਥਿਤ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਫੈਕਲਟੀ ਆਫ਼ ਸਾਇੰਸਜ਼, ਹਿਉਮੈਨਟੀਜ਼ ਐਂਡ ਲੈਂਗੂਏਜ਼ਸ ਵਲੋਂ ਗੁਰੂ ਨਾਨਕ ਦੇਵ ਫ਼ਾਊਂਡੇਸ਼ਨ ਕੈਨੇਡਾ ਦੇ ਸਹਿਯੋਗ ਨਾਲ ਗੁਰੂ ਨਾਨਕ ਦੇਵ ਜੀ ਚੇਅਰ ਸਥਾਪਿਤ ਕਰਕੇ ਦੁਨੀਆ ਦੀ ਪਹਿਲੀ ਯੂਨੀਵਰਸਿਟੀ ਹੋਣ ਦਾ ਮਾਣ ਹਾਸਿਲ ਕੀਤਾ। ਇਸ ਮੌਕੇ ਰੱਖੇ ਗਏ ਪ੍ਰਵਾਭਸ਼ਾਲੀ ਸਮਾਰੋਹ ਦੀ ਪ੍ਰਧਾਨਗੀ ਚਾਂਸਲਰ ਗੁਰਲਾਭ ਸਿੰਘ ਸਿੱਧੂ ਨੇ ਕੀਤੀ। ਗੁਰੂ ਨਾਨਕ ਦੇਵ ਫ਼ਾਊਂਡੇਸ਼ਨ ਕੈਨੇਡਾ ਦੇ ਪ੍ਰਧਾਨ ਮੇਜਰ ਸਿੰਘ ਨਾਗਰਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ।
ਚਾਂਸਲਰ ਗੁਰਲਾਭ ਸਿੰਘ ਸਿੱਧੂ ਨੇ ਕਿਹਾ ਕਿ ਵਾਹਿਗੁਰੂ, ਦੀ ਬਖ਼ਸ਼ਿਸ਼ ਸਦਕਾ ਹੀ ਇਹ ਚੇਅਰ ਸਥਾਪਿਤ ਹੋ ਪਾਈ ਹੈ। ਉਹਨਾਂ ਦੱਸਿਆਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਮੌਕੇ ਮੈਨੂੰ ਸਮਾਗਮ ਦੌਰਾਨ ਸੱਦਾ ਦਿੱਤਾ ਗਿਆ ਸੀ। ਉਸ ਸਮੇਂ ਤੋਂ ਹੀ ਮਨ ਵਿੱਚ ਇੱਛਾ ਸੀ ਕਿ ਯੂਨੀਵਰਸਿਟੀ ਵਿੱਚ ਗੁਰੂ ਨਾਨਕ ਪਾਤਸਾਹ ਜੀ ਦੀ ਚੇਅਰ ਸਥਾਪਤ ਕੀਤੀ ਜਾਵੇ, ਜਿਸ ਕਰਕੇ ਗੂਰੂ ਸਾਹਿਬ ਦਾ ਉਪਦੇਸ਼ ਅੱਜ ਦੀ ਨੌਜਵਾਨ ਪੀੜੀ ਨੂੰ ਦੱਸਣ ਲਈ ਗੁਰੂ ਨਾਨਕ ਦੇਵ ਫ਼ਾਊਂਡੇਸ਼ਨ ਕੈਨੇਡਾ ਦੇ ਸਹਿਯੋਗ ਨਾਲ ਸਥਾਪਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਦਾ ਫਾਈਦਾ ਪੰਜਾਬ ਜਾਂ ਇਲਾਕੇ ਨੂੰ ਨਹੀਂ, ਸਗੋਂ ਹਰ ਦੇਸ਼-ਵਿਦੇਸ ਵਿੱਚ ਵਸਦੇ ਨੌਜਵਾਨ ਲੈ ਸਕਣਗੇ।
ਪ੍ਰਧਾਨ ਮੇਜਰ ਸਿੰਘ ਨਾਗਰਾ ਨੇ ਦੱਸਿਆ ਕਿ ਫ਼ਾਊਂਡੇਸ਼ਨ ਕੈਨੇਡਾ ਵਿਖੇ ਹਸਪਤਾਲਾਂ ਵਿੱਚ ਲੋੜਵੰਦ ਮਰੀਜ਼ਾਂ ਅਤੇ ਸਿੱਖਿਆ ਅਦਾਰਿਆਂ ਵਿੱਚ ਹੋਣਹਾਰ ਵਿਦਿਆਰਥੀਆਂ ਲਈ ਲੱਖਾਂ ਡਾਲਰਾਂ ਨਾਲ ਸਹਿਯੋਗ ਕਰ ਰਹੀ ਹੈ। ਉਨ੍ਹਾਂ ਗੁਰੂਆਂ ਦੀ ਸਿੱਖਿਆ ਨੂੰ ਵਰਤਮਾਨ ਸਮੇਂ ਹਰ ਕਸਵੱਟੀ 'ਤੇ ਖਰਾ ਦੱਸਦੇ ਹੋਏ ਕਿਹਾ ਕਿ ਸੈਂਕੜੇ ਸਾਲ ਪਹਿਲਾਂ ਗੁਰੂ ਜੀ ਵੱਲੋਂ ਦਿੱਤੀ ਗਈ ਸਿੱਖਿਆ ਅੱਜ ਵੀ ਸਾਰਥਕ ਜਾਪਦੀ ਹੈ। ਸਮਾਰੋਹ ਵਿੱਚ ਵੱਖ-ਵੱਖ ਵਿਭਾਗਾਂ ਦੇ ਡੀਨ, ਅਧਿਕਾਰੀ ਅਤੇ ਪਤਵੰਤੇ ਸ਼ਾਮਿਲ ਹੋਏ। ਆਯੋਜਕਾਂ ਵੱਲੋਂ ਪਤਵੰਤਿਆਂ ਨੂੰ ਯਾਦਾਸ਼ਤ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ।
ਬਾਈਟ 01 ਗੁਰਲਾਭ ਸਿੰਘ ਸਿੱਧੂ ਚਾਂਸਲਰ ਗੁਰੂ ਕਾਸ਼ੀ ਯੂਨੀਵਰਸਿਟੀ
ਬਾਈਟ 02 ਮੇਜਰ ਸਿੰਘ ਨਾਗਰਾ ਪ੍ਰਧਾਨ ਗੁਰੂ ਨਾਨਕ ਦੇਵ ਫਾਉਂਡੇਸ਼ਨ ਕੈਨੇਡਾ
- PTC NEWS