Gurdaspur BSF post Blast : ਗੁਰਦਾਸਪੁਰ ‘ਚ ਬੀਐਸਐਫ ਦੀ ਚੌਂਕੀ ਨੇੜੇ ਹੋਇਆ ਬਲਾਸਟ, ਡਿਊਟੀ 'ਤੇ ਤਾਇਨਾਤ BSF ਜਵਾਨ ਜ਼ਖਮੀ
Gurdaspur BSF post Blast : ਗੁਰਦਾਸਪੁਰ ਵਿੱਚ ਬੀਐਸਐਫ ਦੀ ਬੀਓਪੀ ਚੌਂਤਰਾ ਚੌਂਕੀ ਨੇੜੇ ਬਲਾਸਟ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਧਮਾਕੇ ਵਿੱਚ ਬੀਐਸਐਫ ਦਾ ਇੱਕ ਜਵਾਨ ਕਾਂਸਟੇਬਲ ਸੋਹਣ ਸਿੰਘ ਜ਼ਖ਼ਮੀ ਹੋ ਗਿਆ ਹੈ, ਜਿਸ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਬੀਐਸਐਫ ਦੀ ਚੌਂਤਰਾ ਪੋਸਟ ਦੇ ਨੇੜੇ ਬਲਾਸਟ ਹੋਣ ਕਾਰਨ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ। ਬੀਐਸਐਫ ਦੇ ਅਧਿਕਾਰੀ ਜਾਂਚ ਲਈ ਮੌਕੇ 'ਤੇ ਪਹੁੰਚ ਗਏ ਹਨ।
ਜਾਣਕਾਰੀ ਅਨੁਸਾਰ ਮੰਗਲਵਾਰ ਰਾਤ ਨੂੰ ਬੀਐਸਐਫ ਦੇ ਚੌਂਤਰਾ ਬੀਓਪੀ ਜਵਾਨ ਕੰਡਿਆਲੀ ਤਾਰ ਦੇ ਨੇੜੇ ਡਿਊਟੀ 'ਤੇ ਸਨ ਤਾਂ ਅਚਾਨਕ ਧਮਾਕਾ ਹੋ ਗਿਆ ਅਤੇ ਬੀਐਸਐਫ ਜਵਾਨ ਦਾ ਪੈਰ ਜ਼ਖਮੀ ਹੋ ਗਿਆ। ਘਟਨਾ ਦੀ ਖ਼ਬਰ ਸੁਣਦਿਆਂ ਹੀ ਬੀਐਸਐਫ ਦੇ ਸੀਨੀਅਰ ਅਧਿਕਾਰੀ ਅਤੇ ਹੋਰ ਪੁਲਿਸ ਮੁਲਾਜ਼ਮ ਮੌਕੇ 'ਤੇ ਪਹੁੰਚ ਗਏ ਅਤੇ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ। ਜ਼ਖਮੀ ਜਵਾਨ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਮਾਮਲੇ ਦੀ ਜਾਂਚ ਕਰ ਰਹੀ ਹੈ ਬੀਐਸਐਫ ਅਤੇ ਪੰਜਾਬ ਪੁਲਿਸ
ਬੀਐਸਐਫ ਅਤੇ ਪੰਜਾਬ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਫਿਲਹਾਲ ਬੀਐਸਐਫ ਅਤੇ ਪੰਜਾਬ ਪੁਲਿਸ ਵੱਲੋਂ ਪੂਰੇ ਮਾਮਲੇ ਸਬੰਧੀ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਪੰਜਾਬ ਪੁਲਿਸ ਅਤੇ ਬੀਐਸਐਫ ਦੀਆਂ ਟੀਮਾਂ ਇਸ ਵੇਲੇ ਮਾਮਲੇ ਦੀ ਜਾਂਚ ਕਰ ਰਹੀਆਂ ਹਨ। ਜਾਂਚ ਪੂਰੀ ਹੋਣ ਤੋਂ ਬਾਅਦ ਪਤਾ ਲੱਗੇਗਾ ਕਿ ਧਮਾਕਾ ਕੀ ਚੀਜ਼ ਦਾ ਸੀ ਅਤੇ ਕਿਵੇਂ ਹੋਇਆ।
- PTC NEWS